Friday, March 6, 2026

ਕਿਸਾਨੀ ਸੰਘਰਸ਼ ਦੀ ਫ਼ਤਿਹਯਾਬੀ ਲਈ 18ਵੇਂ ਸਹਿਜ਼ ਪਾਠ ਦਾ ਭੋਗ

ਕਾਲੇ ਕਨੂੰਨਾਂ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਤਬਾਹ ਬਰਬਾਦ ਕਰਨ ’ਤੇ ਤੁਲੀ ਕੇਂਦਰ ਸਰਕਾਰ – ਤੁੰਗ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) – ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਤਿੰਨ ਕਾਲੇ ਕਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅਰੰਭੇ ਸੰਘਰਸ਼ ਦੀ ਫ਼ਤਿਹਯਾਬੀ ਲਈ 8 ਜੂਨ ਤੋਂ ਅਰੰਭ ਸਹਿਜ ਪਾਠਾਂ ਦੀ ਲੜੀ ਦੇ ਅੱਜ 18ਵੇਂ ਸਹਿਜ ਪਾਠ ਜੀ ਦੇ ਭੋਗ ਅਤੇ 19ਵਾਂ ਸਹਿਜ ਪਾਠ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ ਵਲੋਂ ਆਰੰਭ ਕੀਤਾ ਗਿਆ।ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਦੇਵ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਕੀਰਤਨ ਕਰਕੇ ਨਿਹਾਲ ਕੀਤਾ।
                 ਸਥਾਨਕ ਗੁਰਦੁਆਰਾ ਧਰਮਸ਼ਾਲਾ ਬਾਬਾ ਹਿੰਮਤ ਸਿੰਘ ਜੀ ਖ਼ਾਲਸਾ ਮਾਲ ਮੰਡੀ ਜੀ.ਟੀ ਰੋਡ ਵਿਖੇ ਲੜੀ ਦੇ ਸੰਚਾਲਕ ਸਾਬਕਾ ਨਿੱਜੀ ਸਕੱਤਰ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਭਾਈ ਇਕਬਾਲ ਸਿੰਘ ਤੁੰਗ ਨੇ ਦੱਸਿਆ ਕਿ ਮਨਜੀਤ ਸਿੰਘ ਠੇਕੇਦਾਰ ਦੇ ਪਰਿਵਾਰ ਵਲੋਂ ਰਖਵਾਏ ਗਏ ਪਾਠ ਦਾ ਭੋਗ ਪਾਇਆ ਗਿਆ ਅਤੇ ਸੰਘਰਸ਼ ਦੀ ਫ਼ਤਿਹਯਾਬੀ ਅਤੇ ਕਿਸਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ।ਉਨਾਂ ਨੇ ਆਖਿਆ ਕਿ ਕਿਸਾਨ ਸੰਘਰਸ਼ ਪਵਿੱਤਰ ਤੇ ਸਰਬਤ ਦੇ ਭਲੇ ਲਈ ਹੈ।ਪਰ ਕੇਂਦਰ ਸਰਕਾਰ ਕਾਲੇ ਕਨੂੰਨਾਂ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਬਰਬਾਦ ਕਰਨ ‘ਤੇ ਤੁਲੀ ਹੋਈ ਹੈ ਅਤੇ ਡੂੰਘੀ ਸਾਜਿਸ਼ ਤਹਿਤ ਕਿਸਾਨੀ ਤੇ ਜਵਾਨੀ ਬਰਬਾਦ ਕਰਨਾ ਚਾਹੁੰਦੀ ਹੈ।ਭਾਈ ਤੁੰਗ ਨੇ ਆਖਿਆ ਕੇਂਦਰ ਸਰਕਾਰ ਪੰਜਾਬ ਅੰਦਰ ਜਾਣ ਬੁੱਝ ਕੇ ਹਾਲਾਤ ਵਿਗਾੜ ਰਿਹਾ ਹੈ ਅਤੇ ਲੁੱਕਵੇਂ ਰੂਪ ਵਿੱਚ ਅਕਾਲੀ ਦਲ ਤੇ ਕਾਂਗਰਸ ਵੀ ਭਾਜਪਾ ਦੀ ਇਸ ਚਾਲ ਵਿੱਚ ਸ਼ਾਮਲ ਹੈ।ਆਰ.ਐਸ.ਐਸ ਭਾਜਪਾ ਰਾਸ਼ਟਰਪਤੀ ਰਾਜ ਲਾਗੂ ਕਰਨ ਲਈ ਕੁੱਝ ਵੀ ਕਰ ਸਕਦੀ ਹੈ।ਉਨਾਂ ਸੁਖਬੀਰ ਸਿੰਘ ਬਾਦਲ ਨੂੰ ਆਖਿਆ ਕਿ ਉਹ ਭਾਜਪਾ ਦਾ ਹੱਥ ਠੋਕਾ ਬਣ ਕੇ ਪੰਜਾਬ ਅੰਦਰ ਰੈਲੀਆਂ ਨਾਲ ਹਾਲਾਤ ਖ਼ਰਾਬ ਨਾ ਕਰੇ।
                 ਇਸ ਮੌਕੇ ਐਡਵੋਕੇਟ ਨਵਨੀਤ ਸਿੰਘ ਜੇ.ਐਨ ਸ਼ਰਮਾ, ਗੁਰਪ੍ਰੀਤ ਸਿੰਘ ਖੁਰਮਣੀਆਂ, ਪਰਮਿੰਦਰ ਸਿੰਘ, ਪ੍ਰੀਤਮ ਸਿੰਘ ਐਲ.ਆਈ.ਸੀ ਸੈਕਟਰੀ, ਅਜੀਤ ਸਿੰਘ ਤਲਵੰਡੀ ਡੋਗਰਾ, ਕਸ਼ਮੀਰ ਸਿੰਘ, ਸਤਪਾਲ ਸਿੰਘ ਮੁੱਲੇ, ਰਵਿੰਦਰ ਸਿੰਘ ਸਕੱਤਰ ਕਿਰਤੀ ਕਿਸਾਨ ਯੂਨੀਅਨ ਅਮੀਰ ਸਿੰਘ ਸ਼ਾਹ, ਚੰਨਣ ਸਿੰਘ ਚੰਨਾ, ਮਨਜੀਤ ਸਿੰਘ ਖਜ਼ਾਨਚੀ ਜਗਮੇਲ ਸਿੰਘ, ਰੇਸ਼ਮ ਸਿੰਘ ਲੋਪੋਕੇ ਗੁਰਦਿਆਲ ਸਿੰਘ ਟਰੱਕਾਂ ਵਾਲੇ, ਸੂਬੇਦਾਰ ਸੁਖਵਿੰਦਰ ਸਿੰਘ ਸੰਘਰਕੋਟ, ਬਾਬਾ ਬੋਹੜ ਸਿੰਘ, ਆਤਮਜੀਤ ਸਿੰਘ ਤੁੰਗ, ਹਰਕੰਵਜੀਤ ਸਿੰਘ ਤੁੰਗ, ਗੁਰਬੀਰ ਸਿੰਘ ਲਾਲੀ, ਹਰਦੀਪ ਸਿੰਘ, ਸਰਪੰਚ ਤੇ ਹੋਰ ਸਾਧ ਸੰਗਤ ਨੇ ਹਾਜਰੀ ਲੁਆਈ।ਗੁਰੂ ਕਾ ਲੰਗਰ ਅਤੱਟ ਵਰਤਾਇਆ ਗਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …