Monday, June 1, 2026

ਡਿਪਟੀ ਕਮਿਸ਼ਨਰ ਵਲੋਂ ਜਾਬ ਮੇਲਿਆਂ ਸਬੰਧੀ ਜਾਗਰੂਕਤਾ ਵੈਨ ਰਵਾਨਾ

ਕਪੂਰਥਲਾ, 6 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ 9 ਸਤੰਬਰ ਤੋਂ ਸ਼ੁਰੂ ਹੋ ਰਹੇ ਜਾਬ ਮੇਲਿਆਂ ਸਬੰਧੀ ਅੱਜ ਜਾਗਰੂਕਤਾ ਵੈਨ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। 9 ਤੋਂ 17 ਸਤੰਬਰ ਤੱਕ ਹੋਣ ਵਾਲੇ ਜਾਬ ਮੇਲਿਆਂ ਅਤੇ 23 ਸਤੰਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਰੁਜ਼ਗਾਰ ਮੇਲੇ ਬਾਰੇ ਇਸ ਵੈਨ ਵਲੋਂ ਜਿਲ੍ਹੇ ਭਰ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾਵੇਗਾ।
                     ਵੈਨ ਨੂੰ ਜਾਬ ਮੇਲਿਆਂ ਬਾਰੇ ਜਾਣਕਾਰੀ ਵਾਲੇ ਹੋਰਡਿੰਗਜ਼ ਨਾਲ ਲੈਸ ਕੀਤਾ ਗਿਆ ਹੈ।ਸਪੀਕਰ ਰਾਹੀਂ ਵੀ ਮਹੱਤਵਪੂਰਨ ਥਾਵਾਂ, ਵਿਦਿਅਕ ਅਦਾਰਿਆਂ ਵਿਖੇ ਨੌਜਵਾਨਾਂ ਨੂੰ ਜਾਬ ਮੇਲਿਆਂ ਬਾਰੇ ਦੱਸਿਆ ਜਾਵੇਗਾ।
                 9 ਸਤੰਬਰ ਨੂੰ ਪਹਿਲਾ ਰੁਜ਼ਗਾਰ ਮੇਲਾ ਸਰਕਾਰੀ ਸਕੂਲ ਲੜਕੇ ਕਪੂਰਥਲਾ, 14 ਸਤੰਬਰ ਨੂੰ ਐਸ.ਡੀ ਕਾਲਜ ਸੁਲਤਾਨਪੁਰ ਲੋਧੀ, 16 ਸਤੰਬਰ ਨੂੰ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀ. ਫਗਵਾੜਾ ਤੇ 17 ਸਤੰਬਰ ਨੂੰ ਗੁਰੂ ਨਾਨਕ ਪ੍ਰੇਮ ਕਰਮ ਸਰ ਕਾਲਜ ਨਡਾਲਾ ਵਿਖੇ ਲੱਗੇਗਾ।ਇਨ੍ਹਾਂ ਮੇਲਿਆਂ ਵਿਚ ਵਰਧਮਾਨ, ਆਈ.ਸੀ.ਆਈ.ਸੀ.ਆਈ, ਐਕਸਿਸ ਬੈਂਕ, ਐਚ.ਡੀ.ਐਫ.ਸੀ ਬੈਂਕ, ਫਲਿਪਕਾਰਟ, ਮਹਿੰਦਰਾ ਟੈਕ, ਜਸਟ ਡਾਇਲ, ਐਮਾਜ਼ੋਨ ਪੇਅ, ਐਲ.ਆਈ.ਸੀ ਤੇ ਇੰਡਸਇੰਡ ਬੈਂਕ ਵਰਗੀਆਂ ਨਾਮੀ ਕੰਪਨੀਆਂ ਭਾਗ ਲੈਣਗੀਆਂ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …