Tuesday, June 23, 2026

ਡਿਫੈਂਸ ਇਨਕਲੇਵ ਦੀ ਪਾਰਕ ਦਾ 20 ਲੱਖ ਦੀ ਲਾਗਤ ਨਾਲ ਹੋਵੇਗਾ ਸੁੰਦਰੀਕਰਨ – ਵਿਧਾਇਕ ਵੇਰਕਾ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਪੱਛਮੀ ਦੀ ਵਾਰਡ ਨੰਬਰ 4 ਦੇ ਡਿਫੈਂਸ ਇਨਕਲੇਵ ਵਿੱਚ ਬਣੀ ਪਾਰਕ ਦਾ 20 ਲੱਖ ਰੁਪਏ ਦੀ ਲਾਗਤ ਨਾਲ ਸੁੰਦਰੀਕਰਨ ਹੋਵੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਕੌਂਸਲਰ ਹਰਪਨਦੀਪ ਸਿੰਘ ਔਜਲਾ ਨਾਲ ਮਿਲ ਕੇ ਪਾਰਕ ਦੇ ਉਦਘਾਟਨ ਉਪਰੰਤ ਕੀਤਾ।ਡਾ: ਵੇਰਕਾ ਨੇ ਕਿਹਾ ਕਿ 20 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ।ਜਿਸ ਵਿੱਚ ਬੱਚਿਆਂ ਲਈ ਓਪਨ ਜਿੰਮ ਤੇ ਝੂਲੇ ਲਗਾਏ ਜਾਣਗੇ।ਉਨਾਂ ਇਲਾਕਾ ਵਾਸੀਆਂ ਨੂੰ ਪਾਣੀ, ਸੀਵਰੇਜ਼ ਅਤੇ ਸੜਕ ਸਬੰਧੀ ਸਮੱਸਿਆ ਨੂੰ ਇਕ ਮਹੀਨੇ ‘ਚ ਹੱਲ ਕਰਨ ਦਾ ਭਰੋਸਾ ਦਿੱਤਾ।ਕਲੋਨੀ ਵਾਸੀਆਂ ਨੇ ਡਾ: ਵੇਰਕਾ ਤੇ ਹਰਪਨ ਔਜਲਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਮਨੋਜ ਮਹਿਰਾ, ਗੁਰਵਿੰਦਰ ਸਰਪਾਲ, ਪੁਨਰਦੀਪ ਸਿੰਘ ਬੁਲਾਰੀਆ, ਇੰਦਰਜੀਤ ਸਿੰਘ, ਲਾਲੀ ਸਰਪੰਚ, ਕੈਪਟਨ ਰਸ਼ਪਾਲ, ਰਵਿੰਦਰ ਪਾਲ ਸਿੰਘ, ਐਸ.ਐਸ ਅਹੂਜਾ, ਹਰਪ੍ਰਤਾਪ ਸਿੰਘ, ਮਨਮੋਹਨ ਸਿੰਘ, ਬਲਕਾਰ ਸਿੰਘ, ਪ੍ਰਦੀਪ ਸਿੰਘ ਕਾਹਲੋਂ ਤੇ ਲਵਲੀ ਗੁਮਟਾਲਾ ਆਦਿ ਮਜ਼ੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …