ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਲਗਾਤਾਰ ਨੌਂਵੀ ਵਾਰ ਜੀ.ਐਨ.ਡੀ.ਯੂ ਓਵਰਆਲ ਜਨਰਲ ਸਪੋਰਟਸ ਚੈਂਪੀਅਨਸ਼ਿਪ (2019-20)
ਜਿੱਤੀ।ਕਾਲਜ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਓਵਰਆਲ ਜਨਰਲ ਸਪੋਰਟਸ ਚੈਂਪੀਅਨਸ਼ਿਪ ਟਰਾਫੀ 2019-20 ਮੈਂਨ ਐਂਡ ਵੂਮੈਨ ਸਯੂੰਕਤ ਸੈਕਸ਼ਨ ‘ਚ ਦੂਜਾ ਰਨਰ-ਅੱਪ ਰਿਹਾ।
ਕਾਲਜ ਦੀਆਂ 34 ਉਭਰਦੀਆਂ ਖਿਡਾਰਨਾਂ ਨੇ ਖੇਡ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੁਆਰਾ ਆਯੋਜਿਤ ਸਮਾਰੋਹ ‘ਚ 12 ਲੱਖ ਦੀ ਨਕਦ ਰਾਸ਼ੀ ਜਿੱਤੀ।ਕਾਲਜ ਦੀ ਸੁਸ਼ੀਕਲਾ ਦੁਰਗਾ ਪ੍ਰਸ਼ਾਦ ਅਗਾਸ਼ੇ, ਅੰਤਰ-ਰਾਸ਼ਟਰੀ ਸਾਈਕਲਿਸਟ ਨੇ 1,27000 ਦੀ ਨਕਦ ਰਾਸ਼ੀ ਅਤੇ ਰੀਸ਼ੀਕਾ ਖਜੂਰੀਆ ਫੈਂਸਿੰਗ ਖਿਡਾਰਨ ਨੇ 60,000 ਦੀ ਨਕਦ ਰਾਸ਼ੀ ਜਿੱਤੀ ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਈਆਂ 30 ਪ੍ਰਤੀਯੋਗਿਤਾਵਾਂ `ਚ ਕਾਲਜ ਨੇ ਬੌਕਸਿੰਗ, ਬਾਸਕਟਬਾਲ, ਟਰੈਕ ਸਾਈਕਲਿੰਗ, ਪਿਸਟਲ ਸ਼ੂਟਿਂਗ, ਰੈਸਲਿੰਗ, ਜੂਡੋ, ਫੁਟਬਾਲ, ਕਰਾਟੇ, ਪੈਨਚੈਕ ਸੀਲਾਟ. ਕੈਨੋਈਂਗ, ਕੈਕਿੰਗ, ਵੁਸ਼ੂ ਆਦਿ ਦੀਆਂ 12 ਪ੍ਰਤੀਯੋਗੀਤਾਵਾਂ ’ਚ ਚੈਂਪੀਅਨਸ਼ਿਪ ਜਿੱਤੀ।ਖਿਡਾਰਨਾਂ ਨੇ ਆਰਚਰੀ ਕੰਪਾਊਂਡ, ਰਾਈਫਲ ਸ਼ੂਟਿੰਗ, ਹੈਂਡਬਾਲ, ਕਬੱਡੀ, ਰੋਡ ਸਾਈਕਲਿੰਗ, ਵੇਟ ਲਿਫਟਿੰਗ, ਫੈਂਸਿੰਗ, ਰੋਈਂਗ, ਆਰਟਿਸਟਿਕ ਜਿਮਨਾਸਟਿਕ ਆਦਿ 9 ਪ੍ਰਤੀਯੋਗਿਤਾਵਾਂ ‘ਚ ਪਹਿਲਾ ਰਨਰ-ਅੱਪ ਸਥਾਨ ਹਾਸਲ ਕੀਤਾ ਅਤੇ ਹਾਕੀ, ਆਰਚਰੀ ਰੀਕਰਵ, ਖੋ-ਖੋ, ਰਘਬੀ, ਤਾਈਕਵਾਂਡੋ, ਸਾਫਟਬਾਲ ਅਤੇ ਰਿਦਮਿਕ ਜਿਮਨਾਸਟਿਕ ਆਦਿ 7 ਪ੍ਰਤੀਯੋਗਿਤਾਵਾਂ ‘ਚ ਦੂਜਾ ਰਨਰ-ਅੱਪ ਰਿਹਾ ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਡਾ. ਜਸਪਾਲ ਸਿੰਘ ਸੰਧੂ, ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਇਹ ਟਰਾਫੀ ਹਾਸਲ ਕੀਤੀ।
ਇਸ ਮੌਕੇ ਡਾ. ਸੁਖਦੇਵ ਸਿੰਘ, ਡਾਇਰੈਕਟਰ ਸਪੋਰਟਸ ਜੀ.ਐਨ.ਡੀ.ਯੂ ਡਾ. ਜਗਦੀਪ ਸਿੰਘ ਡੀਨ ਅਕਾਦਮਿਕ ਅਫੇਅਰਜ਼, ਪ੍ਰੋ. ਸਵੀਟੀ ਬਾਲਾ ਮੁਖੀ, ਸਰੀਰਕ ਸਿੱਖਿਆ ਵਿਭਾਗ, ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਮੌਜ਼ੂਦ ਸਨ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media