Saturday, March 7, 2026

ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਮਿੰਨੀ ਕਿੱਟ ਜਾਰੀ

ਕਪੂਰਥਲਾ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉਪਲ ਵੱਲੋਂ ਬਾਗਬਾਨੀ ਵਿਭਾਗ ਦੀ ਘਰੇਲੂ ਬਗੀਚੀ ਵਾਸਤੇ ਤਿਆਰ ਕੀਤੀ ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ ਕਿਟ ਜਾਰੀ ਕੀਤੀ ਗਈ ਹੈ।
               ਉਨ੍ਹਾਂ ਕਿਹਾ ਕਿ ਆਪਣੇ ਘਰਾਂ/ਟਿਊਬਵੈਲਾਂ ਤੇ ਆਪਣੀ ਘਰੇਲੂ ਲੋੜ ਦੀ ਪੂਰਤੀ ਵਾਸਤੇ ਸਾਨੂੰ ਸਬਜੀਆਂ ਪੈਦਾ ਕਰਨੀਆ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਇਹ ਕਿਟ ਰਾਹੀਂ ਘਰੇਲੂ ਬਗੀਚੀ ਵਿੱਚ ਤਿਆਰ ਕੀਤੀਆਂ ਸਬਜ਼ੀਆਂ ਨਾ ਕੇਵਲ ਤਾਜ਼ੀਆਂ ਹੁੰਦੀਆਂ ਹਨ, ਸਗੋਂ ਕਈ ਤਰਾਂ ਦੇ ਜਹਿਰਾਂ ਦੇ ਅਸਰ ਤੋਂ ਵੀ ਮੁਕਤ ਹੁੰਦੀਆਂ ਹਨ।
                 ਘਰੈਲੂ ਬਗੀਚੀ ਨਾਲ ਸਬਜੀਆਂ ਪੈਦਾ ਕਰਨ ਨਾਲ ਸਬਜ਼ੀਆਂ ਤੇ ਆਉਣ ਵਾਲਾ ਅੰਦਾਜ਼ਨ ਸਲਾਨਾ 60000/- ਰੁਪਏ ਪ੍ਰਤੀ ਪਰਿਵਾਰ ਖਰਚਾ ਵੀ ਬਚੇਗਾ।
          ਲਾਲ ਬਹਾਦਰ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਇੱਕ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਹੋਰ ਲੋੜੀਂਦੇ ਖੁਰਾਕੀ ਤੱਤ ਮੌਜ਼ੂਦ ਹੋਣ ਦਾ ਸੇਵਨ ਕਰਨਾ ਬਹੁਤ ਜਰੂਰੀ ਹੈ।
                   ਉਨਾਂ ਕਿਹਾ ਕਿ ਸੰਤੁਲਿਤ ਖੁਰਾਕ ਦੀ ਪੂਰਤੀ ਆਪਣੀ ਘਰੇਲੂ ਬਗੀਚੀ ਵਿੱਚੋਂ ਕੀਤੀ ਜਾ ਸਕਦੀ ਹੈ।
              ਉਨਾਂ ਕਿਹਾ ਕਿ ਸਾਰਾ ਸਾਲ ਘਰਾਂ ਵਿੱਚ ਰੋਜਾਨਾ ਖੱਪਤ ਲਈ ਵਰਤੀਆਂ ਜਾਣ ਵਾਲੀਆਂ ਸਬਜੀਆਂ, ਫਲਾਂ ਅਤੇ ਦਾਲਾਂ ਆਦਿ ਨੂੰ ਘਰਾਂ/ਟਿਊਬਵੈਲਾਂ ਤੇ ਸੁਚੱਜੇ ਢੰਗ ਨਾਲ ਪੈਦਾ ਕਰਨ ਨੂੰ ਹੀ ਘਰੇਲੂ ਬਗੀਚੀ ਕਿਹਾ ਜਾਂਦਾ ਹੈ।
                 ਬਾਗਬਾਨੀ ਵਿਕਾਸ ਅਫਸਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਸਬਜ਼ੀ ਬੀਜ਼ ਕਿੱਟ ਵਿੱਚ ਸਰਦ ਰੁੱਤ ਦੇ ਸਬਜੀਆਂ ਦੇ ਪਾਏ ਬੀਜ਼ ਜੋ ਕਿ 5-6 ਮਰਲੇ ਰਕਬੇ ਲਈ ਕਾਫੀ ਹਨ।
ਉਨਾਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਲਾਕ ਦੇ ਬਾਗਬਾਨੀ ਵਿਕਾਸ ਅਫਸਰ ਨੂੰ ਮਿਲ ਕੇ ਇਹ ਮਿੰਨੀ ਕਿੱਟ ਜਿਸ ਦੀ ਵਿਭਾਗ ਵੱਲੋ ਕੀਮਤ 90/- ਰੁਪਏ ਰੱਖੀ ਗਈ ਹੈ ਪ੍ਰਾਪਤ ਕਰ ਸਕਦੇ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …