Sunday, July 26, 2026

ਜੁਆਇੰਟ ਡਾਇਰੈਕਟਰ ਭੁੱਲਰ ਵਲੋਂ ਪੇਂਡੂ ਸਿਹਤ ਡਿਸਪੈਂਸਰੀਆਂ ਦਾ ਦੌਰਾ

ਸਿਹਤ ਸਹੂਲਤਾਂ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਕਪੂਰਥਲਾ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਪਿੰਡਾਂ ਵਿੱਚ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲਾ ਪ੍ਰੀਸ਼ਦ ਵਲੋਂ ਕਪੂਰਥਲਾ ਜਿਲੇ ਵਿੱਚ ਚਲਾਈਆਂ ਜਾ ਰਹੀਆਂ ਪੇਂਡੂ ਸਿਹਤ ਡਿਸਪੈਂਸਰੀਆਂ ਦਾ ਅੱਜ ਪੇਂਡੂ ਵਿਕਾਸ ਵਿਭਾਗ ਦੇ ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵਲੋਂ ਦੌਰਾ ਕੀਤਾ ਗਿਆ।
             ਫਗਵਾੜਾ ਬਲਾਕ ਦੇ ਪਿੰਡ ਖਜੂਰਲਾ ਅਤੇ ਢਿਲਵਾਂ ਬਲਾਕ ਦੇ ਪਿੰਡ ਸੈਫਲਾਬਾਦ ਦੇ ਦੌਰੇ ਦੌਰਾਨ ਉਨਾਂ ਦੱਸਿਆ ਕਿ ਜ਼ਿਲੇ ਦੇ ਐਨ.ਆਰ.ਆਈ ਵਲੋਂ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਪਿੰਡ ਖਜੂਰਲਾ ਦੀ ਡਿਸਪੈਂਸਰੀ ਵਿੱਚ ਐਨ.ਆਰ.ਆਈ ਵਲੋਂ ਆਕਸੀਜਨ ਕੰਨਸਨਟਰੇਟਰ, ਮਲਟੀ ਪੈਰਾਮੀਟਰ, ਮੋਨੀਟਰਿੰਗ ਸਿਸਟਮ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਮੁਹੱਈਆਂ ਕਰਵਾਈਆਂ ਗਈਆਂ ਹਨ।
              ਇਸ ਮੌਕੇ ਭੁੱਲਰ ਨੇ ਐਨ.ਆਰ.ਆਈ ਭਰਾਵਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪਿੰਡਾਂ ਵਿੱਚ ਸਰਕਾਰ ਦੁਆਰਾ ਉਸਾਰੇ ਜਾ ਰਹੇ ਖੇਡ ਮੈਦਾਨ, ਰੂਰਲ ਪਾਰਕ ਅਤੇ ਸਕੂਲਾਂ ਦੀਆਂ ਇਮਾਰਤਾਂ ਲਈ ਐਨ.ਆਰ.ਆਈ ਭਰਾਵਾਂ ਨੂੰ ਅਜਿਹਾ ਸਹਿਯੋਗ ਦੇਣ ਦੀ ਅਪੀਲ ਕੀਤੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …