Wednesday, June 24, 2026

ਯੁਨਾਈਟਿਡ ਵੇਅ ਮੁੰਬਈ ਤੇ ਕੋਕਾ ਕੋਲਾ ਫਾਉਂਡੇਸ਼ਨ ਨੇ ਦਾਨ ਕੀਤੇ ਸੁਰੱਖਿਆ ਉਪਕਰਣ

ਅੰਮ੍ਰਿਤਸਰ, 12 ਸਤੰਬਰ (ਸੁਖਬੀਰ ਸਿੰਘ) – ਯੂ.ਪੀ.ਐਚ.ਸੀ ਰਣਜੀਤ ਐਵੀਨਿਊ ਵਿਖੇ ਯੁਨਾਈਟਿਡ ਵੇਅ ਮੁੰਬਈ ਅਤੇ ਦਾ ਕੋਕਾ ਕੋਲਾ ਫਾਉਂਡੇਸ਼ਨ ਦੇ ਸਟੋਪ ਦਾ ਸਪਰੈਡ ਪ੍ਰੋਜੈਕਟ ਦੇ ਤਹਿਤ ਕੋਵਿਡ ਸੰਬੰਧਿਤ ਸੁਰੱਖਿਆ ਉਪਕਰਣ- ਐਨ-95 ਮਾਸਕ, 3-ਪਲਾਈ ਮਾਸਕ, ਸੈਨੇਟਾਇਜਰ, ਹੈਂਡ ਵਾਸ, ਦਸਤਾਨੇ ਆਦਿ ਯੂ.ਪੀ.ਐਚ.ਸੀ ਰਣਜੀਤ ਐਵੀਨਿਊ ਦੇ ਐਮ.ਓ ਡਾ. ਕੁਲਦੀਪ ਅਤੇ ਡਾ. ਸੰਜੀਵ ਨੂੰ ਦਾਨ ਕੀਤੇ ਗਏ।ਇਸ ਪ੍ਰੋਜੈਕਟ ਦੇ ਅਧੀਨ ਹੁਣ ਤੱਕ ਕੁੱਲ 16 ਯੂ.ਪੀ.ਐਚ.ਸੀ ਨੂੰ ਸੁਰੱਖਿਆ ਉਪਕਰਣ ਦਾਨ ਕੀਤੇ ਜਾ ਚੁੱਕੇ ਹਨ।ਯੁਨਾਈਟਿਡ ਵੇਅ ਮੁੰਬਈ ਨੇ ਭਰੋਸਾ ਦਿਵਾਇਆ ਕੇ ਕਰੋਨਾ ਮਹਾਂਮਾਰੀ ਤੇ ਜਿੱਤ ਹਾਸਲ ਕਰਨ ਲਈ ਉਹਨਾਂ ਦੀ ਟੀਮ ਪੂਰੀ ਸਹਾਇਤਾ ਕਰਦੀ ਰਹੇਗੀ।ਸਮਾਗਮ ਵਿੱਚ ਦਾ ਕੋਕਾ ਕੋਲਾ ਫਾਉਂਡੇਸ਼ਨ ਅੰਮ੍ਰਿਤਸਰ ਵਲੋਂ ਸੰਜੀਵ ਪਰਾਸਰ ਤੇ ਅਮਨਦੀਪ ਅਤੇ ਯੁਨਾਈਟਿਡ ਵੇਅ ਮੁੰਬਈ ਵਲੋਂ ਅਨਿਲ ਪਰਮਾਰ ਤੇ ਮਿਸ ਤਾਰਾ ਰਘੂਨਾਥ ਉਚੇਚੇ ਤੌਰ ‘ਤੇ ਪਹੁੰਚੇ।
                   ਜਿਕਰਯੋਗ ਹੈ ਕਿ ਸਮਾਗਮ ਦੌਰਾਨ ਡਾ. ਅਮਰਜੀਤ ਸਿੰਘ ਏ.ਸੀ.ਐਸ, ਡਾ. ਭਾਰਤੀ ਧਵਨ ਡੀ.ਐਚ.ਓ, ਡਾ. ਕਰਨ ਮਹਿਰਾ ਐਮ.ਓ ਨੇ ਪ੍ਰੋਜੈਕਟ ਦੀ ਸ਼ਲਾਘਾ ਕਰਦੇ ਹੋਏ, ਦਾਨੀ ਸੰਸਥਾਵਾਂ ਨਾਲ ਸਾਂਝ ਨੂੰ ਹੋਰ ਅੱਗੇ ਤੱਕ ਲਿਜਾਣ ਦੀ ਗੱਲ ਕੀਤੀ।ਸਮਾਗਮ ਦੀ ਅਗਵਾਈ ਪ੍ਰੋਜੈਕਟ ਦੇ ਕੋਆਰਡੀਨੇਟਰ ਜਗਦੀਸ਼ ਬੰਗਾ ਨੇ ਕੀਤੀ।ਜਿਸ ਵਿੱਚ ਕੇ.ਪੀ ਰਜੇਂਦਰਨ ਸੀ.ਈ.ਓ, ਮਿਸ ਕ੍ਰਿਸਾ ਜਯੋਤਿਸ਼ ਡਾਇਰੈਕਟਰ, ਕਪਿਲ ਤ੍ਰਿਖਾ ਸਟੇਟ ਹੈਡ, ਸ੍ਰੀਮਤੀ ਸ਼ੀਤਲ ਮਹਾਜਨ, ਮਿਸ ਸੀਤਾ, ਮਿਸ ਸੋਨਾਲੀ ਸ਼ਰਮਾ, ਮਿਸ ਹਰਮਨ ਕੌਰ ਅਤੇ ਮਿਸ ਰੀਨਾ ਵੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …