ਅੰਮ੍ਰਿਤਸਰ, 12 ਸਤੰਬਰ (ਖੁਰਮਣੀਆਂ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਵਿਕਰਮ ਜੀਤ ਦੁੱਗਲ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ, ਏ.ਡੀ.ਸੀ.ਪੀ ਟ੍ਰੈਫਿਕ
ਅੰਮ੍ਰਿਤਸਰ ਸ੍ਰੀਮਤੀ ਜਸਵੰਤ ਕੌਰ ਤੇ ਏ.ਸੀ.ਪੀ ਸਾਈਬਰ ਕਰਾਈਮ ਅੰਮ੍ਰਿਤਸਰ ਡਾ. ਮਨਪ੍ਰੀਤ ਸ਼ੀਹਮਾਰ ਦੀ ਅਗਵਾਈ ਹੇਠ ਅੱਜ ਜਿਲ੍ਹਾ ਸਾਂਝ ਕੇਂਦਰ ਇੰਚਾਰਜ਼ ਇੰਸ. ਪਰਮਜੀਤ ਸਿੰਘ ਵਲੋਂ ਖਾਲਸਾ ਕਾਲਜ ਆਫ ਨਰਸਿੰਗ ਵਿਖੇ ਇਕ ਬਹੁਮੰਤਵੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਅੰਮ੍ਰਿਤਸਰ ਪੁਲਿਸ ਦੇ ਵੱਖ-ਵੱਖ ਯੂਨਿਟਾਂ ਵਲੋਂ ਇੰਸਪੈਕਟਰ ਸ਼ਰਨਜੀਤ ਕੌਰ ਔਰਤਾਂ ਵਿਰੁੱਧ ਅਪਰਾਧ, ਏ.ਐਸ.ਆਈ ਸ਼ਸ਼ੀ ਬਾਲਾ, ਏ.ਐਸ.ਆਈ ਪੂਨਮ ਸ਼ਰਮਾ ਜਿਲ੍ਹਾ ਸਾਂਝ ਕੇਂਦਰ, ਐਚ.ਸੀ ਸਲਵੰਤ ਸਿੰਘ ਟਰੈਫਿਕ ਐਜੀਕੇਸ਼ਨ ਸੈਲ ਨੇ ਭਾਗ ਲਿਆ।ਇੰਸਪੈਕਟਰ ਪਰਮਜੀਤ ਸਿੰਘ ਨੇ ਸਾਂਝ ਕੇਂਦਰਾਂ ਦਾ ਮੰਤਵ, ਨਸ਼ਿਆਂ ਦੀ ਬੁਰਾਈ ਅਤੇ ਸਾਂਝ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਏ.ਐਸ.ਆਈ ਪੂਨਮ ਸ਼ਰਮਾ ਨੇ ਔਰਤਾਂ ਵਿਰੁੱਧ ਹੋ ਰਹੇ ਅਪਰਾਧਾਂ, ਘਰੇਲੂ ਹਿੰਸਾ ਬਾਰੇ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ।ਐਚ.ਸੀ ਸਲਵੰਤ ਸਿੰਘ ਨੇ ਟ੍ਰੈਫਿਕ ਨਿਯਮਾਂ ਅਤੇ ਵਧ ਰਹੇ ਐਕਸੀਡੈਂਟਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਪ੍ਰਿੰਸੀਪਲ ਡਾ. ਕਮਲਜੀਤ ਕੌਰ ਨੇ ਬੱਚਿਆਂ ਨਾਲ ਬਹੁਮੁੱਲੇ ਵਿਚਾਰ ਸਾਂਝੇ ਕੀਤੇ।ਇੰਸਪੈਕਟਰ ਪਰਮਜੀਤ ਸਿੰਘ ਨੇ ਵਿਦਿਆਰਥਣਾਂ ਦੇ ਸੁਆਲਾਂ ਦੇ ਜੁਆਬ ਦਿੱਤੇ।ਆਖੀਰ ਵਿੱਚ ਪ੍ਰਿੰਸੀਪਲ ਮੈਡਮ ਅਤੇ ਸਟਾਫ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਨੀਲਮ ਹੰਸ ਵਾਈਸ ਪ੍ਰਿੰਸੀਪਲ, ਮੈਡਮ ਮਨਮੀਤ ਕੌਰ, ਮੈਡਮ ਸੁਧਾ ਹੋਰ ਸਟਾਫ ਅਤੇ ਕਾਲਜ ਦੀਆਂ ਵਿਦਿਆਰਥਣਾਂ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media