ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਇਕ ਪੌਦਾ ਜ਼ਰੂਰ ਲਾਵੇ ਹਰੇਕ ਇਨਸਾਨ – ਡਾ. ਮਹਿਰਾ
ਅੰਮ੍ਰਿਤਸਰ, 12 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲਜੀ ਰਣਜੀਤ ਐਵੀਨਿਊ ਵਿਖੇ ਪੌਦਾਕਰਨ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਜਿਸ ’ਚ ਵੱਖ-ਵੱਖ ਕਿਸਮਾਂ ਦੇ 100 ਪੌਦੇ ਲਗਾਏ ਗਏ।ਕਾਲਜ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਕਾਲਜ ਨੇ ਆਮਦਨਕਰ ਵਿਭਾਗ ਦੇ ਸਹਿਯੋਗ ਨਾਲ ਕੈਂਪਸ ਨੂੰ ਵਾਤਾਵਰਣ ਪੱਖੀ ਅਤੇ ਹਰਿਆਲੀ ਭਰਿਆ ਬਣਾਉਣ ਦੇ ਲਈ ਯਤਨ ਕੀਤੇ ਹਨ।ਮੁੱਖ ਮਹਿਮਾਨ ਰੋਹਿਤ ਮਹਿਰਾ ਵਧੀਕ ਇਨਕਮ ਟੈਕਸ ਕਮਿਸ਼ਨਰ ਜੋ ‘ਗਰੀਨ ਮੈਨ’ ਵਜੋਂ ਮਸ਼ਹੂਰ ਹਨ, ਨੇ ਕਾਲਜ ਦੇ ਵਾਤਾਵਰਣ ਦੀ ਸਾਂਭ-ਸੰਭਾਲ ਸਬੰਧੀ ਯਤਨਾਂ ਦੀ ਸ਼ਲਾਘਾ ਕੀਤੀ।
ਡਾ. ਮਹਿਰਾ ਜੋ ਕਿ 1000 ਤੋਂ ਵੱਧ ਸੂਖਮ ਜੰਗਲ ਸਥਾਪਿਤ ਕਰਨ ਅਤੇ 9 ਲੱਖ ਤੋਂ ਵੱਧ ਰੁੱਖ ਲਗਾਉਣ ਲਈ ਪ੍ਰਸਿੱਧ ਹਨ, ਨੇ ਕਿਹਾ ਕਿ ਧਰਤੀ ਦੀ ਵਾਤਾਵਰਣ ਪ੍ਰਣਾਲੀ ਅਸੰਤੁਲਿਤ ਹੋ ਚੁੱਕੀ ਹੈ, ਜੋ ਕਿ ਸਮੂਹ ਮਨੁੱਖਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਹੀ ਹੈ।ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਕਾਲ ’ਚ ਘੱਟੋ ਘੱਟ ਇਕ ਰੁੱਖ ਲਗਾਉਣਾ ਚਾਹੀਦਾ ਹੈ।
ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਰੁੱਖ ਜ਼ਿੰਦਗੀ, ਪ੍ਰਤੀ, ਸੁੰਦਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਰੁੱਖ ਸਾਡੇ ਲਈ ਆਕਸੀਜ਼ਨ ਛੱਡਦੇ ਹਨ ਤਾਂ ਜੋ ਅਸੀ ਜਿਊਂਦੇ ਰਹਿ ਸਕੀਏ।
ਇਸ ਮੌਕੇ ਕਿੰਨੂ, ਜਾਮੁਨ, ਅੰਜ਼ੀਰ, ਨਿੰਬੂ, ਅੰਬ, ਨਾਸ਼ਪਤੀ ਅਤੇ ਅਮਰੂਦ ਦੇ ਪੌਦੇ ਲਗਾਏ ਗਏ।ਇਸ ਮੁਹਿੰਮ ਦੌਰਾਨ ਡਾ. ਮਹਿੰਦਰ ਸੰਗੀਤਾ ਡੀਨ, ਅਕਾਦਮਿਕ, ਡਾ. ਰਿਪਿਨ ਕੋਹਲੀ ਡੀਨ ਰਿਸਰਚ ਅਤੇ ਕੰਨਸਲਟੈਂਸੀ, ਇੰਜ਼: ਬਿਕਰਮਜੀਤ ਸਿੰਘ ਰਜਿਸਟਰਾਰ, ਇੰਜ਼: ਕਰਨਬੀਰ ਸਿੰਘ, ਪੀ. ਪ੍ਰਸ਼ਾਂਤ, ਇੰਜ਼: ਗੁਰਚਰਨ ਸਿੰਘ, ਸਾਹਿਲ ਅਰੋੜਾ, ਪ੍ਰਨੀਤ ਕੌਰ ਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …