Wednesday, March 4, 2026

ਸਾਈਬਰ ਸਕਿਓਰਟੀ ਵਿਸ਼ੇ `ਤੇ ਆਨਲਾਈਨ ਸ਼ਾਰਟ ਟਰਮ ਕੋਰਸ ਦਾ ਉਦਘਾਟਨ

ਸਾਈਬਰ ਦੁਸ਼ਵਾਰੀਆਂ ਤੋਂ ਬਚਣ ਲਈ ਅਪਡੇਟ ਰਹਿਣਾ ਸਮੇਂ ਦੀ ਲੋੜ: ਪ੍ਰੋ. ਹਰਦੀਪ ਸਿੰਘ
ਅੰਮ੍ਰਿਤਸਰ, 15 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਦੀਪ ਸਿੰਘ ਨੇ ਹੈ ਕਿਹਾ ਕਿ ਮੌਜ਼ੂਦਾ ਦੌਰ ਜਿਥੇ ਸਾਡੇ ਜੀਵਨ ਨਾਲ ਜੁੜੇ ਬਹੁਤ ਸਾਰੇ ਪਹਿਲੂ ਇੰਟਰਨੈਟ ਨਾ ਜੁੜ ਰਹੇ ਹਨ ਅਤੇ ਰੋਜ਼ਾਨਾ ਕੰਮਕਾਜ਼ੀ ਹਲਾਤ ਸੁਖਾਲੇ ਹੋ ਰਹੇ ਹਨ, ਉਥੇ ਆਨਲਾਈਨ ਹੋਣ ਵਾਲੀਆਂ ਗੜਬੜਾਂ ਤੋਂ ਵੀ ਸੁਚੇਤ ਰਹਿਣਾ ਸਮੇਂ ਦੀ ਮੁੁੱਖ ਲੋੜ ਬਣ ਗਿਆ ਹੈ।ਉਹ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਵੱਲੋਂ ਸਾਈਬਰ ਸਕਿਓਰਟੀ ਵਿਸ਼ੇ `ਤੇ ਕਰਵਾਏ ਜਾ ਰਹੇ ਰਹੇ ਇਕ ਹਫਤੇ ਦੇ ਆਨਲਾਈਨ ਸ਼ਾਰਟ ਟਰਮ ਕੋਰਸ ਦੇ ਉਦਘਾਟਨ ਕਰਦਿਆਂ ਆਪਣੇ ਵਿਚਾਰ ਵਿਅਕਤ ਕਰ ਰਹੇ ਸਨ।ਕੇਂਦਰ ਦੇ ਡਾਇਰੈਕਟਰ ਪ੍ਰੋ. ਸੁਧਾ ਜਤਿੰਦਰ ਨੇ ਮੁੱਖ ਮਹਿਮਾਨ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ।
               ਸਾਈਬਰ ਸਕਿਓਰਟੀ ਨਾਲ ਸਬੰਧਤ ਆਉਂਦੀਆਂ ਮੁਸ਼ਕਿਲਾਂ ਬਾਰੇ ਦਸਦਿਆਂ ਪ੍ਰੋ. ਹਰਦੀਪ ਸਿੰਘ ਨੇ ਕਿਹਾ ਕਿ ਸਾਨੂੰ ਆਨਲਾਈਨ ਸਹੁਲਤਾਂ ਅਤੇ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਅਪਡੇਟ ਰਹਿਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਸ ਕੇਂਦਰ ਵਲੋਂ ਅਜਿਹੇ ਵਿਸ਼ਿਆਂ ਨੂੰ ਲੈ ਕੇ ਕੋਰਸ ਕਰਵਾਉਣੇ ਇਕ ਅਗਾਂਹਵਧੂ ਕਦਮ ਹੈ, ਜੋ ਕਿ ਆਨਲਾਈਨ ਸੁਵਿਧਾਵਾਂ ਦੀ ਵਰਤੋਂ ਵੇਲੇ ਆਉਂਦੀਆਂ ਦੁਸ਼ਵਾਰੀਆਂ ਨੂੰ ਦੂਰ ਕਰਨ ਵਿੱਚ ਮਦਦ ਕਰੇਗਾ।
                ਕੰਪਿਊਟਰ ਇੰਜੀ. ਐਂਡ ਟੈਕਨਾਲੋਜੀ ਵਿਭਾਗ ਦੇ ਮੁਖੀ ਤੇ ਕੋਰਸ ਕੋਆਰਡੀਨੇਟਰ ਪ੍ਰੋ. ਸੰਦੀਪ ਸ਼ਰਮਾ ਨੇ ਕੋਰਸ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਡਿਪਟੀ ਡਾਇਰੈਕਟਰ ਡਾ. ਰਾਜਬੀਰ ਭੱਟੀ ਨੇ ਸਾਰਿਆਂ ਦਾ ਧੰਨਵਾਦ ਕੀਤਾ।ਯੂ.ਨੈਟ ਸਲਿਊਸ਼ਨਜ਼ ਦੇ ਡਾਇਰੈਕਟਰ ਵਿਪਨ ਗੁਪਤਾ ਨੇ ਸਾਈਬਰ ਸਕਿਓਰਟੀ ਅਤੇ ਕਲਾਊਡ ਕੰਪਿਊਟਿੰਗ ਤੋਂ ਇਲਾਵਾ ਹੋਰਨਾਂ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …