Tuesday, March 31, 2026

ਸਹਾਇਕ ਧੰਦਾ ਮੱਛੀ ਪਾਲਣ ਸਬੰਧੀ ਪਿੰਡ ਢੀਂਡਸਾ ਵਿਖੇ ਲਗਾਇਆ ਜਾਗਰੂਕਤਾ ਕੈਂਪ

ਸਮਰਾਲਾ, 15 ਸਤੰਬਰ (ਇੰਦਰਜੀਤ ਸਿੰਘ ਕੰਗ) – ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਡਾ. ਮਦਨ ਮੋਹਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਕਰਮਜੀਤ ਸਿੰਘ ਪਾਂਥੇ ਐਸ.ਡੀ.ਐਮ ਸਮਰਾਲਾ ਦੀ ਰਹਿਨੁਮਾਈ ਹੇਠ ਅੱਜ ਪਿੰਡ ਢੀਂਡਸਾ ਵਿਖੇ ਮੱਛੀ ਪਾਲਣ ਸਬੰਧੀ ਇੱਕ ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਪਿੰਡ ਢੀਂਡਸਾ ਦੇ ਅਗਾਂਹਵਧੂ ਕਿਸਾਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ।ਮੱਛੀ ਪਾਲਣ ਵਿਭਾਗ ਸਮਰਾਲਾ ਦੇ ਮੱਛੀ ਪਾਲਣ ਅਫਸਰ ਰਾਮ ਰਤਨ ਸਿੰਘ ਨੇ ਕਿਹਾ ਕਿ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਵਿੱਚੋਂ ਮੱਛੀ ਪਾਲਣ ਦਾ ਧੰਦਾ ਕਾਫੀ ਪ੍ਰਫੁੱਲਿਤ ਹੋ ਚੁੱਕਾ ਹੈ। ਇਸ ਨਾਲ ਕਿਸਾਨ ਆਪਣੀ ਆਮਦਨ ਵਿੱਚ ਦੋਗੁਣਾ ਵਾਧਾ ਕਰ ਰਿਹਾ ਹੈ।ਮੱਛੀ ਤਲਾਬ ਦਾ ਪਾਣੀ ਖੇਤਾਂ ਲਈ ਵੀ ਬਹੁਤ ਲਾਭਾਦਾਇਕ ਅਤੇ ਗੁਣਕਾਰੀ ਹੈ ਕਿਉਂਕਿ ਇਸ ਪਾਣੀ ਕਰਕੇ ਫਸਲਾਂ ਨੂੰ ਰਸਾਇਣਕ ਖਾਦਾਂ ਦੀ ਬਹੁਤ ਘੱਟ ਲੋੜ ਪੈਂਦੀ ਹੈ ਅਤੇ ਫਸਲ ਦੇ ਝਾੜ ਵਿੱਚ ਵਾਧਾ ਹੁੰਦਾ ਹੈ।ਇਸ ਕਿੱਤੇ ‘ਤੇ ਲੇਬਰ ਦਾ ਖਰਚ ਵੀ ਨਾਮਾਤਰ ਹੈ।
                ਉਨ੍ਹਾਂ ਕਿਹਾ ਕਿ ਮੱਛੀ ਪਾਲਣ ਵਿਭਾਗ ਪੰਜਾਬ ਵਲੋਂ ਤਲਾਬ ਦੀ ਉਸਾਰੀ ਲਈ 7,00,000 ਰੁਪਏ, ਪਹਿਲੇ ਸਾਲ ਦੀ ਖਾਦ ਖੁਰਾਕ ਲਈ 1,50,000 ਰੁਪਏ ਬੈਂਕ ਪਾਸੋਂ ਕਰਜ਼ਾ ਦਿਵਾਇਆ ਜਾਂਦਾ ਹੈ।ਜਿਸ ‘ਤੇ ਜਨਰਲ ਕੈਟੇਗਰੀ ਲਈ 40 ਪ੍ਰਤੀਸ਼ਤ, ਪੱਛੜੀਆਂ ਸ਼੍ਰੇਣੀਆਂ ਅਤੇ ਔਰਤਾਂ ਲਈ 60 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।ਅਖੀਰ ਵਿੱਚ ਮੱਛੀ ਪਾਲਣ ਅਫਸਰ ਰਾਮ ਰਤਨ ਸਿੰਘ ਨੇ ਸਰਪੰਚ ਤਰਸੇਮ ਸਿੰਘ ਢੀਂਡਸਾ, ਸਮੂਹ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।
           ਇਸ ਮੌਕੇ ਨਰਿੰਦਰਪਾਲ ਸਿੰਘ ਖੇਤਰੀ ਸਹਾਇਕ ਸਮਰਾਲਾ, ਤਰਸੇਮ ਸਿੰਘ, ਬਲਜੀਤ ਸਿੰਘ, ਜਸਮੇਲ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ ਸਿੰਘ, ਪਰਮਿੰਦਰ ਸਿੰਘ, ਚਰਨ ਸਿੰਘ, ਦਲਵੀਰ ਸਿੰਘ, ਜਗਮੋਹਣ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਬੁੱਧ ਸਿੰਘ, ਰਜਿੰਦਰ ਸਿੰਘ, ਦਰਸ਼ਨ ਸਿੰਘ, ਭਾਗ ਸਿੰਘ, ਹਿੰਮਤ ਸਿੰਘ, ਹਰਚੰਦ ਸਿੰਘ ਆਦਿ ਕਿਸਾਨ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …