Thursday, March 5, 2026

ਪਰਮਜੀਤ ਸਿੰਘ ਢਿੱਲੋਂ ਨੂੰ ਅਕਾਲੀ ਉਮੀਦਵਾਰ ਐਲਾਨਨ ‘ਤੇ ਵਰਕਰ ਖੁਸ਼

ਸਮਰਾਲਾ, 15 ਸਤੰਬਰ (ਇੰਦਰਜੀਤ ਸਿੰਘ ਕੰਗ) – ਸ਼੍ਰੋਮਣੀ ਅਕਾਲੀ ਦਲ ਵਲੋਂ 2022 ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਲਿਸਟ ਵਿੱਚ ਹਲਕਾ ਸਮਰਾਲਾ ਤੋਂ ਨੌਜਵਾਨ ਆਗੂ ਪਰਮਜੀਤ ਸਿੰਘ ਢਿੱਲੋਂ ਨੂੰ ਉਮੀਦਵਾਰ ਐਲਾਨਨ ‘ਤੇ ਹਲਕੇ ‘ਚ ਖੁਸ਼ੀ ਪਾਈ ਜਾ ਰਹੀ ਹੈ।ਹਲਕੇ ਦੇ ਵੱਡੀ ਗਿਣਤੀ ‘ਚ ਅਕਾਲੀ ਵਰਕਰਾਂ ਨੇ ਪਾਰਟੀ ਦਫਤਰ ਪਹੁੰਚ ਕੇ ਇਹ ਖੁਸ਼ੀ ਸਾਂਝੀ ਕੀਤੀ।ਅਕਾਲੀ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੇ ਸਮੁੱਚੇ ਵਰਕਰਾਂ ਨੂੰ ਜੀ ਆਇਆ ਆਖਿਆ।ਉਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਹਾਈ ਕਮਾਨ ਦਾ ਧੰਨਵਾਦ ਕੀਤਾ।
                ਇਸ ਮੌਕੇ ਰਾਜਿੰਦਰ ਸਿੰਘ ਢਿੱਲੋਂ, ਭੁਪਿੰਦਰਰ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਮਾਸਟਰ ਉਜਾਗਰ ਸਿੰਘ ਬੈਨੀਪਾਲ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਸਰਕਲ ਪ੍ਰਧਾਨ ਅਮਰੀਕ ਸਿੰਘ ਹੇੜੀਆਂ, ਹਰਦੀਪ ਸਿੰਘ ਢਿੱਲੋਂ, ਹਰਬੰਸ ਸਿੰਘ ਭਰਥਲਾ, ਬਹਾਦਰ ਸਿੰਘ ਮਾਣਕੀ, ਗੁਰਦੇਵ ਸਿੰਘ ਪੀ.ਆਰ.ਓ, ਮੈਂਬਰ ਬਲਾਕ ਸੰਮਤੀ ਹਰਜੋਤ ਸਿੰਘ ਮਾਂਗਟ, ਸ਼ੰਕਰ ਕਲਿਆਣ ਸ਼ਹਿਰੀ ਪ੍ਰਧਾਨ, ਅਮ੍ਰਿਤਪਾਲ ਸਿੰਘ ਗੁਰੋਂ ਸਰਕਲ ਪ੍ਰਧਾਨ, ਦੇਸਰਾਜ ਰਹੀਮਾਬਾਦ, ਗਿੱਲ ਝਾੜ, ਰਣਧੀਰ ਸਿੰਘ ਭੱਟੀ, ਮਨਦੀਪ ਚੋਪੜਾ ਐਸ.ਸੀ ਪ੍ਰਧਾਨ, ਸੁੱਖਾ ਹੇੜੀਆਂ, ਰੁਪਿੰਦਰ ਸਿੰਘ ਛੌੜੀਆਂ, ਮਨਦੀਪ ਸਿੰਘ ਸੋਨੂੰ, ਏਕਮਜੋਤ ਕਲਾਲ ਮਾਜਰਾ, ਪਰਮਜੀਤ ਸਿੰਘ ਝੱਜ, ਸ਼ੈਂਪੀ ਗਹਿਲੇਵਾਲ, ਸੁਰਿੰਦਰ ਸਿੰਘ ਸਿੱਖ, ਹਰਦੀਪ ਸਿੰਘ ਝੱਜ, ਕਮਲਦੀਪ ਸਿੰਘ ਬੌਂਦਲ (ਕਮਲ), ਸੁਰਜੀਤ ਸਿੰਘ ਢੰਡੇ ਤੇ ਸਰਬਜੋਤ ਸਿੰਘ ਕੋਟਾਲਾ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …