Tuesday, March 31, 2026

17 ਸਤੰਬਰ ਨੂੰ ਕਾਲਾ ਦਿਵਸ ਮਾਰਚ ‘ਚ ਢਿੱਲੋਂ ਦੀ ਅਗਵਾਈ ‘ਚ ਸ਼ਿਰਕਤ ਕਰੇਗਾ ਵੱਡਾ ਕਾਫਲਾ

ਸਮਰਾਲਾ, 15 ਸਤੰਬਰ (ਇੰਦਰਜੀਤ ਸਿੰਘ ਕੰਗ) – ਪਿਛਲੇ ਸਾਲ 17 ਸਤੰਬਰ ਨੂੰ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ ਸ਼੍ਰੋਮਣੀ ਅਕਾਲੀ 17 ਸਤੰਬਰ ਨੂੰ ਕਾਲੇ ਦਿਵਸ ਵਜੋਂ ਮਨਾਏਗਾ।ਗੁਰਦੁਆਰਾ ਸ੍ਰੀ ਰਕਾਬ ਗੰਜ ਤੋਂ ਸੰਸਦ ਭਵਨ ਦਿੱਲੀ ਤੱਕ ਹੋਣ ਵਾਲੇ ਵਿਸ਼ਾਲ ਰੋਸ ਮਾਰਚ ਵਿੱਚ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹਲਕੇ ਦੇ ਸਮੂਹ ਸੀਨੀਅਰ ਆਗੂਆਂ ਸਮੇਤ ਇੱਕ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਵੇਗਾ।
             ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨੀ ਨੂੰ ਤਬਾਹ ਕਰਨ ਵਾਲੇ ਕਾਨੂੰਨਾਂ ਖਿਲਾਫ ਗੁਰਦੁਆਰਾ ਸ੍ਰੀ ਰਕਾਬ ਗੰਜ਼ ਤੋਂ ਦਿੱਲੀ ਸੰਸਦ ਭਵਨ ਤੱਕ ਕੀਤਾ ਜਾ ਰਿਹਾ ਵਿਸ਼ਾਲ ਰੋਸ ਮਾਰਚ ਕੇਂਦਰ ਮੋਦੀ ਸਰਕਾਰ ਨੂੰ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰੇਗਾ।ਉਨ੍ਹਾਂ ਸਮਰਾਲਾ ਇਲਾਕੇ ਦੇ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਇਸ ਰੋਸ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
                ਮੀਟਿੰਗ ਵਿੱਚ ਸੀਨੀ: ਅਕਾਲੀ ਆਗੂ ਰਾਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਢਿੱਲੋਂ, ਹਰਜਤਿੰਦਰ ਸਿੰਘ ਬਾਜਵਾ, ਹਰਦੀਪ ਸਿੰਘ ਢਿੱਲੋਂ, ਹਰਬੰਸ ਸਿੰਘ ਭਰਥਲਾ, ਅਮਰੀਕ ਸਿੰਘ ਹੇੜੀਆਂ, ਉਜਾਗਰ ਸਿੰਘ ਬੈਨੀਪਾਲ, ਜਸਮੇਲ ਸਿੰਘ ਬੌਂਦਲੀ, ਬਹਾਦਰ ਸਿੰਘ ਮਾਣਕੀ, ਗੁਰਦੇਵ ਸਿੰਘ, ਸੁਰਿੰਦਰ ਸਿੰਘ ਸਿੱਖ, ਹਰਜੋਤ ਸਿੰਘ ਮਾਂਗਟ ਬਲਾਕ ਸੰਮਤੀ ਮੈਂਬਰ, ਜਸਪਾਲ ਸਿੰਘ ਜੱਜ ਸ਼ਹਿਰੀ ਪ੍ਰਧਾਨ ਮਾਛੀਵਾੜਾ ਸਾਹਿਬ, ਰਣਧੀਰ ਸਿੰਘ ਭੱਟੀ, ਦੇਸ ਰਾਜ ਰਹੀਮਾਬਾਦ, ਕੁਲਦੀਪ ਸਿੰਘ ਰਹੀਮਾਬਾਦ, ਅਮ੍ਰਿਤਪਾਲ ਸਿੰਘ ਗੁਰੋਂ, ਰੁਪਿੰਦਰ ਸਿੰਘ ਛੌੜੀਆਂ, ਏਕਮਜੋਤ ਸਿੰਘ ਕਲਾਲ ਮਾਜਰਾ, ਪਰਮਜੀਤ ਸਿੰਘ ਝੱਜ, ਸ਼ੰਕਰ ਕਲਿਆਣ, ਗੁਰਿੰਦਰ ਸਿੰਘ ਗਿੱਲ ਝਾੜ ਸਾਹਿਬ, ਮਨਦੀਪ ਚੋਪੜਾ, ਸੁੱਖਾ ਹੇੜੀਆਂ, ਸ਼ੈਂਪੀ ਗਹਿਲੇਵਾਲ, ਹਰਦੀਪ ਸਿੰਘ ਝੱਜ, ਸਰਬਜੀਤ ਸਿੰਘ ਢੰਡੇ ਸਰਪੰਚ, ਸਰਬਜੋਤ ਸਿੰਘ ਕੋਟਾਲਾ ਬੇਟ, ਗੁਰਜੀਤ ਸਿੰਘ, ਹਰਜੀਤ ਸਿੰਘ, ਮਨਿੰਦਰ ਸਿੰਘ ਬਾਲਿਓਂ ਆਦਿ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …