Sunday, March 29, 2026

ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਬੱਚਾ ‘ਬਿਮਲਾ ਸ਼ਰਮਾ ਮੈਮੋਰੀਅਲ ਐਵਾਰਡ-2021 ਨਾਲ ਸਨਮਾਨਿਤ

ਰੀਆ ਸ਼ਰਮਾ (12ਵੀਂ) ਅਤੇ ਰੁਪਿੰਦਰ ਕੌਰ (10ਵੀਂ) ਨੇ ਹਾਸਲ ਕੀਤਾ ਇਸ ਵਰ੍ਹੇ ਦਾ ਐਵਾਰਡ

ਸਮਰਾਲਾ, 17 ਸਤੰਬਰ (ਇੰਦਰਜੀਤ ਸਿੰਘ ਕੰਗ) – ਅਧਿਆਪਕ ਚੇਤਨਾ ਮੰਚ ਦੇ ਪ੍ਰਧਾਨ ਲੈਕਚਰਾਰ ਵਿਜੈ ਕੁਮਾਰ ਸ਼ਰਮਾ ਦੀ ਧਰਮ ਪਤਨੀ ਜੋ ਪਿਛਲੇ ਸਾਲ ਸਦੀਵੀ ਵਿਛੋੜਾ ਦੇ ਗਏ ਸਨ।ਸ਼ਰਮਾ ਪਰਿਵਾਰ ਵਲੋਂ ਉਨਾਂ ਦੀ ਨਿੱਘੀ ਯਾਦ ਨੂੰ ਸਮਰਪਿਤ ‘ਮੈਡਮ ਬਿਮਲਾ ਸ਼ਰਮਾ ਮੈਮੋਰੀਅਲ ਐਵਾਰਡ’ ਸਰਕਾਰੀ ਸਕੂਲਾਂ ਦੇ 10ਵੀਂ ਅਤੇ 12ਵੀਂ ਜਮਾਤ ਵਿੱਚੋਂ ਤਹਿਸੀਲ ਪੱਧਰ ‘ਤੇ ਪਹਿਲੇ ਸਥਾਨ ‘ਤੇ ਆਉਣ ਵਿਦਿਆਰਥੀਆਂ ਨੂੰ ਹਰੇਕ ਸਾਲ ਐਵਾਰਡ ਦੇਣ ਦਾ ਐਲਾਨ ਕੀਤਾ ਸੀ।ਮੰਚ ਦੀ ਸਮੁੱਚੀ ਟੀਮ ਵਲੋਂ ਇਸ ਸਾਲ ਦੇ ‘ਮੈਡਮ ਬਿਮਲਾ ਸ਼ਰਮਾ ਮੈਮੋਰੀਅਲ ਐਵਾਰਡ-2021’ ਲਈ ਸਮਰਾਲਾ ਤਹਿਸੀਲ ਵਿਚੋਂ ਦੋ ਵਿਦਿਆਰਥਣਾਂ 10+2 ਦੀ ਰੀਆ ਸ਼ਰਮਾ (ਕਾਮਰਸ) ਐਸ.ਐਸ.ਡੀ ਸ.ਸ.ਸ.ਸ.ਸ ਮਾਛੀਵਾੜਾ ਸਾਹਿਬ ਅਤੇ 10ਵੀਂ ਦੀ ਰੁਪਿੰਦਰ ਕੌਰ ਸ.ਸ.ਸ.ਸ.ਸ ਕੋਟਾਲਾ ਚੁਣੀਆਂ ਗਈਆਂ।
               ਅਧਿਆਪਕ ਚੇਤਨਾ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਅਤੇ ਅਹੁੱਦੇਦਾਰ ਪ੍ਰਿੰਸੀਪਲ ਮਨੋਜ ਕੁਮਾਰ, ਰਾਜੇਸ਼ ਕੁਮਾਰ ਉਟਾਲਾਂ, ਕਮਲਜੀਤ ਘੁੰਗਰਾਲੀ ਸਿੱਖਾਂ, ਪ੍ਰੇਮ ਨਾਥ ਅਤੇ ਦਰਪਨ ਸ਼ਰਮਾ ਦੀ ਅਗਵਾਈ ਵਿੱਚ ਮਾਛੀਵਾੜਾ ਸਾਹਿਬ ਅਤੇ ਕੋਟਾਲਾ ਸਕੂਲਾਂ ਵਿੱਚ ਸਾਦੇ ਸਮਾਗਮਾਂ ਦੌਰਾਨ ਦੋਨਾਂ ਬੱਚੀਆਂ ਨੂੰ ਇਸ ਐਵਾਰਡ ਦੀਆਂ ਟਰਾਫੀਆਂ ਅਤੇ 2100-2100 ਰੁਪਏ ਦੀ ਨਕਦ ਰਾਸ਼ੀ ਭੇਂਟ ਕੀਤੀ ਗਈ।
                 ਐਸ.ਐਸ.ਡੀ ਸ.ਸ.ਸ.ਸ.ਸ ਮਾਛੀਵਾੜਾ ਸਾਹਿਬ ਵਿਖੇ ਪੁੱਜੀ ਮੰਚ ਦੀ ਟੀਮ ਨੂੰ ਸਕੂਲ ਪ੍ਰਿੰਸੀਪਲ ਮੈਡਮ ਦਵਿੰਦਰਪਾਲ ਕੌਰ ਨੇ ‘ਜੀ ਆਇਆ’ ਕਿਹਾ ਅਤੇ ਮੰਚ ਦੇ ਕਾਰਜ਼ਾਂ ਦੀ ਸ਼ਲਾਘਾ ਕੀਤੀ।ਸਕੂਲ ਸਟਾਫ ਵਿੱਚ ਲੈਕ: ਚਰਨਜੀਤ ਸਿੰਘ, ਮੱਖਣ ਸਿੰਘ, ਮੀਨਾਕਸ਼ੀ ਸ਼ਰਮਾ, ਲੈਕਚਰਾਰ ਨਿਰੰਜਨ ਸੂਖਮ, ਲੈਕ: ਕਮਲਜੀਤ ਵਰਮਾ ਆਦਿ ਹਾਜ਼ਰ ਸਨ।
                 ਇਸ ਉਪਰੰਤ ਮੰਚ ਦੀ ਟੀਮ ਸ.ਸ.ਸ.ਸ.ਸ. ਕੋਟਾਲਾ ਵਿਖੇ ਪੁੱਜੀ, ਜਿਥੇ ਪ੍ਰਿੰਸੀਪਲ ਗੁਰਜੰਟ ਸਿੰਘ ਸੰਗਤਪੁਰਾ ਅਤੇ ਲੈਕਚਰਾਰ ਰਛਪਾਲ ਸਿੰਘ ਕੰਗ ਨੇ ਟੀਮ ਦਾ ਸਵਾਗਤ ਕੀਤਾ। 10ਵੀਂ ਜਮਾਤ ਦੀ ਰੁਪਿੰਦਰ ਕੌਰ ਨੂੰ ਐਵਾਰਡ ਦੇਣ ਮੌਕੇ ਸਾਦਾ ਸਮਾਗਮ ਕਰਵਾਇਆ ਗਿਆ।ਪ੍ਰਿੰਸੀਪਲ ਮਨੋਜ ਕੁਮਾਰ ਨੇ ਬੱਚਿਆਂ ਨੂੰ ਅਧਿਆਪਕ ਚੇਤਨਾ ਮੰਚ ਦੇ ਕਾਰਜ਼ਾਂ ਤੋਂ ਜਾਣੂ ਕਰਵਾਇਆ ਅਤੇ ਵਿਸ਼ਵਾਸ਼ ਦਿਵਾਇਆ ਕਿ ਮੰਚ ਮਿਹਨਤੀ, ਯੋਗ ਅਤੇ ਲੋੜਵੰਦ ਵਿਦਿਆਰਥੀਆਂ ਦੀ ਇਸੇ ਤਰ੍ਹਾਂ ਸਹਾਇਤਾ ਜਾਰੀ ਰੱਖੇਗਾ।
                        ਮੰਚ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਧਰਮ ਪਤਨੀ ਦੀ ਯਾਦ ਨੂੰ ਸਮਰਪਿਤ ਇਹ ‘ਮੈਡਮ ਬਿਮਲਾ ਸ਼ਰਮਾ ਮੈਮੋਰੀਅਲ ਐਵਾਰਡ’ ਹਰੇਕ ਸਾਲ ਦਿੱਤਾ ਜਾਂਦਾ ਰਿਹਾ ਕਰੇਗਾ।ਉਨ੍ਹਾਂ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …