ਕਪੂਰਥਲਾ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ ਮੈਨੇਜਮੈਂਟ ਵਲੋਂ ਮਿਲੀਆਂ ਖਾਸ ਹਦਾਇਤਾਂ ਤਹਿਤ ਕਪੂਰਥਲਾ
ਸ਼ਹਿਰ ਦੇ ਵਡਮੁੱਲੇ ਬਿਜਲੀ ਖੱਪਤਕਾਰਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਹਨਾਂ ਦਾ ਨਿਪਟਾਰਾ ਕਰਨ ਹਿੱਤ ਇੱਕ ਬਿਜਲੀ ਪੰਚਾਇਤ ਉੱਪ ਮੁੱਖ ਇੰਜੀ:/ਵੰਡ, ਹਲਕਾ ਪੀ.ਐਸ.ਪੀ.ਸੀ.ਐਲ ਕਪੂਰਥਲਾ ਸਾਹਮਣੇ ਔਜਲਾ ਫਾਟਕ ਦੇ ਦਫਤਰ ਵਿਖੇ ਮਿਤੀ 18.09.2021 ਨੂੰ ਸਵੇਰੇ 11:00 ਵਜੇ ਤੋਂ 1:00 ਵਜੇ ਤੱਕ ਲਗਾਈ ਜਾਵੇਗੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਪ ਮੁੱਖ-ਇੰਜੀਨੀਅਰ ਵੰਡ ਕਪੂਰਥਲਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਖਾਸ ਬਿਜਲੀ ਪੰਚਾਇਤ ਹੇਠ ਬਿਜਲੀ ਦੀ ਸਪਲਾਈ, ਤਾਰਾ ਜਾਂ ਬਿਜਲੀ ਬਿੱਲਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੀ ਸੁਣਵਾਈ ਅਤੇ ਉਸ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇਗਾ।ਉਨਾਂ ਸਮੂਹ ਕਪੂਰਥਲਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਖੱਪਤਕਾਰਾਂ ਅਤੇ ਉਹਨਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਮਿਤੀ 18.09.2021 ਨੂੰ ਮਿਥੇ ਸਮੇਂ ‘ਤੇ ਸ਼ਿਕਾਇਤਾਂ ਲੈ ਕੇ ਉਪ ਮੁੱਖ ਇੰਜੀ:/ਵੰਡ, ਹਲਕਾ ਪੀ.ਐਸ.ਪੀ.ਸੀ.ਐਲ ਕਪੂਰਥਲਾ ਦੇ ਦਫਤਰ ਵਿਖੇ ਪਹੁੰਚ ਕਰਨ।ਉਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਫੋਨ ਨੰ. 96461-19195 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media