ਪਠਾਨਕੋਟ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਅਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ
ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਲੜੀ ਦੇ ਤਹਿਸੀਲ ਪੱਧਰੀ ਗੀਤ ਮੁਕਾਬਲੇ ਸਫਲਤਾ ਪੂਰਵਕ ਸੰਪਨ ਹੋ ਗਏ ਹਨ।
ਵਿਭਾਗ ਵਲੋਂ ਤਹਿਸੀਲ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ।ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲੇ ਗੀਤ ਮੁਕਾਬਲਿਆਂ ਵਿੱਚ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜਸਵੰਤ ਸਿੰਘ ਸਲਾਰੀਆ, ਜਿਲ੍ਹਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ, ਉਪ ਜਿਲ੍ਹਾ ਸਿਖਿਆ ਅਫਸਰ (ਸੈ.ਸਿ) ਰਾਜੇਸ਼ਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ.) ਰਮੇਸ਼ ਲਾਲ ਠਾਕੁਰ ਨੇ ਤਹਿਸੀਲ ਪੱਧਰੀ ਪ੍ਰਤੀਯੋਗਿਤਾ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਮੁਕਾਬਲਿਆਂ ਦੇ ਨੋਡਲ ਅਫਸਰ ਲੈਕਚਰਾਰ ਕੌਸ਼ਲ ਸ਼ਰਮਾ ਅਤੇ ਬੀ.ਪੀ.ਈ.ਓ ਕੁਲਦੀਪ ਸਿੰਘ ਨੇ ਦੱਸਿਆ ਕੀ ਅਪਰ-ਪ੍ਰਾਇਮਰੀ ਵਰਗ ਦੇ ਤਹਿਸੀਲ ਪੱਧਰੀ ਮੁਕਾਬਲਿਆਂ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਤਹਿਸੀਲ ਪੱਧਰੀ ਮੁਕਾਬਲੇ ਵਿੱਚ ਸ.ਪ੍ਰ.ਸ ਸੁੰਦਰ ਨਗਰ ਦੀ ਪੰਜਵੀਂ ਦੀ ਵਿਦਿਆਰਥਣ ਸਤੂਤੀ ਪੁੱਤਰੀ ਰਮੇਸ਼ ਕੁਮਾਰ ਨੇ ਤਹਿਸੀਲ ਪਠਾਨਕੋਟ ਵਿੱਚੋਂ ਪਹਿਲਾ ਅਤੇ ਸ.ਪ੍ਰ.ਸ ਕਟਾਰੂਚੱਕ ਦੀ ਚੌਥੀ ਦੀ ਵਿਦਿਆਰਥਣ ਨਵਜੋਤ ਕੌਰ ਪੁੱਤਰੀ ਸੁਰਜੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਤਹਿਸੀਲ ਧਾਰ ਕਲਾਂ ਵਿਚੋਂ ਮਿਡਲ ਵਰਗ ਦੇ ਵਿਚੋਂ ਸ.ਮਿ.ਸ ਗਹਿਲ ਦੀ ਅੱਠਵੀਂ ਦੀ ਵਿਦਿਆਰਥਣ ਜਾਨਕੀ ਹੀਰ ਪੁੱਤਰੀ ਜਗਮੋਹਨ ਹੀਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ, ਜਦਕਿ ਸ.ਮਿ.ਸ ਕਲ੍ਹਾ ਨੂੰ ਦੀ ਅੱਠਵੀਂ ਦੀ ਵਿਦਿਆਰਥਣ ਕਿਰਨ ਬਾਲਾ ਪੁੱਤਰੀ ਯਸ਼ ਪਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਤਹਿਸੀਲ ਪਠਾਨਕੋਟ ਦੇ ਮਿਡਲ ਵਰਗ ਦੇ ਮੁਕਾਬਲਿਆਂ ਵਿਚੋਂ ਸ.ਹ.ਸ ਸਹੋੜਾ ਕਲਾਂ ਦੀ ਸਤਵੀਂ ਦੀ ਵਿਦਿਆਰਥਣ ਰਿਧੀਮਾ ਪੁੱਤਰੀ ਕਿਰਪਾਲ ਸਿੰਘ ਨੇ ਪਹਿਲਾ, ਸ.ਹ.ਸ ਬੜੋਈ ਨਿਚਲੀ ਧਾਰ 2 ਦੀ ਅੱਠਵੀਂ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਪੁੱਤਰੀ ਜਸਵੰਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
ਸੀਨੀਅਰ ਸੈਕੰਡਰੀ ਵਰਗ ਵਿੱਚ ਤਹਿਸੀਲ ਧਾਰਕਲਾਂ ਵਿੱਚੋਂ ਸ.ਹ.ਸ ਭਟਵਾਂ ਦੇ ਨੌਵੀਂ ਦੇ ਵਿਦਿਆਰਥੀ ਅੰਸ ਮੀਤ ਸਿੰਘ ਪੁੱਤਰ ਰਜਿੰਦਰ ਸਿੰਘ ਨੇ ਤਹਿਸੀਲ ਧਾਰਕਲਾਂ ਵਿਚੋਂ ਪਹਿਲਾ ਸਥਾਨ ਅਤੇ ਸ.ਹ.ਸ ਦੁਖਨਿਆਲੀ ਦੀ ਨੌਵੀਂ ਦੀ ਵਿਦਿਆਰਥਣ ਸਬਨਮ ਪੁੱਤਰੀ ਸੁਰਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਤਹਿਸੀਲ ਪਠਾਨਕੋਟ ਦੇ ਸੈਕੰਡਰੀ ਵਰਗ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਜਾਨਪੁਰ ਦੇ ਬਾਰਵੀਂ ਦੇ ਵਿਦਿਆਰਥੀ ਤਨਿਸ ਪੁੱਤਰ ਵਿਜੇ ਕੁਮਾਰ ਨੇ ਪਠਾਨਕੋਟ ਤਹਿਸੀਲ ਵਿੱਚੋਂ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਮੈਹਰਾ ਦੀ ਬਾਰਵੀਂ ਦੀ ਵਿਦਿਆਰਥਣ ਸਮੀਖਿਆ ਮਨੀ ਪੁੱਤਰੀ ਦਲੀਪ ਕੁਮਾਰ ਨੇ ਤਹਿਸੀਲ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਮੌਕੇ ਡੀ.ਐਸ.ਐਮ ਬਲਵਿੰਦਰ ਸੈਣੀ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਸੰਜੀਵ ਮਨੀ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media