Saturday, March 28, 2026

ਫ੍ਰੀ ਬਰਥ ਕੰਟਰੋਲ ਹਸਪਤਾਲ ਦਾ ਮੇਅਰ ਅਤੇ ਨਿਗਮ ਕਮਿਸ਼ਨਰ ਵਲੋਂ ਦੌਰਾ

ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ) – ਵੇਰਕਾ ਦੇ ਨਜ਼ਦੀਕ ਪਿੰਡ ਫਤਿਹਗੜ੍ਹ ਸ਼ੁਕਰਚੱਕ ਵਿਖੇ ਐਨੀਮਲ ਵੈਲਫੇਅਰ ਚੈਰੀਟੇਬਲ ਟਰੱਸਟ ਵਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਬੇਜ਼ੁਬਾਨ ਜਾਨਵਾਰਾਂ ਦੀ ਸੇਵਾ ਹਿੱਤ ਚਲਾਏ ਜਾ ਰਹੇ ਫ੍ਰੀ ਬਰਥ ਕੰਟਰੋਲ ਹਸਪਤਾਲ ਦਾ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਵਲੋਂ ਦੌਰਾ ਕੀਤਾ ਗਿਆ।ਉਨਾਂ ਨੇ ਉਕਤ ਸੰਸਥਾ ਵਲੋਂ ਕੀਤੇ ਜਾ ਰਹੇ ਬਰਥ ਕੰਟਰੋਲ ਦੇ ਓਪਰੇਸ਼ਨਾਂ ਬਾਰੇ ਜਾਣਕਾਰੀ ਲਈ।ਮੇਅਰ ਰਿੰਟੂ ਨੇ ਇਸ ਸਮੇਂ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵਲੋਂ ਸ਼ਹਿਰ ਵਿਚ ਵਧ ਰਹੇ ਅਵਾਰਾ ਕੁੱਤਿਆਂ ਦੀ ਤਾਦਾਦ ਨੂੰ ਠੱਲ ਪਾਉਣ ਲਈ ਜ਼ੋਨ ਪੱਧਰ ‘ਤੇ ਸਟਰਲਾਈਜੇਸ਼ਨ ਸੈਂਟਰ ਸਥਾਪਿਤ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਸੀ।ਹਰ ਇਕ ਜੋਨ ਵਿੱਚ ਪੱਕੇ ਸੈਂਟਰ ਸਥਾਪਿਤ ਕਰਨ ਲਈ ਕਰੋੜਾਂ ਰੁਪਏ ਪਾਸ ਕੀਤੇ ਗਏ ਹਨ ਅਤੇ ਇਸ ਸਮੇਂ ਨਗਰ ਨਿਗਮ ਦੇ ਯਤਨ ਨਾਲ ਸ਼ਹਿਰ ਦੀ ਹਰ ਵਾਰਡ ਵਿਚੋਂ ਅਵਾਰਾ ਕੁੱਤਿਆਂ ਨੂੰ ਫੜ ਕੇ ਉਹਨਾਂ ਦੀ ਨਸਬੰਦੀ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਐਨੀਮਲ ਵੈਲਫੇਅਰ ਚੈਰੀਟੇਬਲ ਟਰੱਸਟ ਵਲੋਂ ਨਗਰ ਨਿਗਮ ਅੰਮ੍ਰਿਤਸਰ ਦੇ ਸਹਿਯੋਗ ਨਾਲ ਜੋ ਬੇਜ਼ੁਬਾਨ ਜਾਨਵਾਰਾਂ ਦੀ ਸੇਵਾ ਹਿੱਤ ਫ੍ਰੀ ਬਰਥ ਕੰਟਰੋਲ ਹਸਪਤਾਲ ਵਲੋਂ ਜੋ ਕੰਮ ਕੀਤਾ ਜਾ ਰਿਹਾ ਹੈ, ਉਹ ਬੜਾ ਸ਼ਲਾਘਾਯੋਗ ਹੈ।
              ਇਸ ਮੌਕੇ ਐਨੀਮਲ ਵੈਲਫੇਅਰ ਚੈਰੀਟੇਬਲ ਟਰੱਸਟ ਦੀ ਸੰਚਾਲਕ ਮੈਡਮ ਅਨੀਤ ਛੀਨਾ, ਫਲੋਰ ਮੈਨੇਜਰ ਸੰਦੀਪ ਕੁਮਾਰ, ਕ੍ਰਿਸ਼ਨਾ ਮਦਾਨ, ਡਾ: ਲਕਸ਼ਮੀ ਨਰਾਇਣ, ਡਾ: ਸਾਹਿਲ ਵਿਆਸ ਆਦਿ ਮੌਜ਼ੂਦ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …