Thursday, July 30, 2026

ਵਿਗਿਆਨਿਕ ਚੇਤਨਾ ਸਮੇਂ ਦੀ ਲੋੜ – ਤਰਕਸ਼ੀਲ

ਤਰਕਸ਼ੀਲ ਕਰਨਗੇ 27 ਸਤੰਬਰ ਨੂੰ ਭਾਰਤ ਬੰਦ ਦਾ ਸਮਰਥਨ – ਪਰਮ ਵੇਦ

ਸੰਗਰੂਰ, 23 ਸਤੰਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੀ ਦਿੱਤੀ ਕਾਲ ਨੂੰ ਪੂਰਨ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਜ਼ੋਨ ਸੰਗਰੂਰ-ਬਰਨਾਲਾ ਦੇ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਨੇ ਸੂਬਾ ਪੱਧਰੀ ਫ਼ੈਸਲੇ ਨੂੰ ਇਕਾਈ ਪੱਧਰ ’ਤੇ ਲਾਗੂ ਕਰਨ ਵਾਸਤੇ ਸਾਰੀਆਂ ਇਕਾਈਆਂ ਦੇ ਮੁਖੀਆਂ ਨੂੰ 27 ਸਤੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।ਉਨਾਂ ਅੱਗੇ ਕਿਹਾ ਕਿ ਇਸ ਦਿਨ ਕਿਸਾਨਾਂ ਨੂੰ ‘ਖੇਤੀ ਕਾਨੂੰਨ, ਸੰਘਰਸ਼ ਅਤੇ ਵਿਗਿਆਨਿਕ ਪਹੁੰਚ’ ਤੇ ‘ਕਿਸਾਨੀ ਸੰਕਟ ਤੇ ਵਿਗਿਆਨਿਕ ਪਹੁੰਚ’ ਅਤੇ ਤਰਕਸ਼ੀਲ ਵਿਚਾਰਾਂ ਦਾ ਚਾਨਣ ਵੰਡਦਾ ਸਾਹਿਤ ਵੀ ਲੋਕਾਂ ’ਚ ਵੰਡਿਆ ਜਾਵੇ।ਵਿਗਿਆਨਕ ਚੇਤਨਾ ਤੇ ਜਾਗਰੂਕਤਾ ਸਮੇਂ ਦੀ ਮੁੱਖ ਲੋੜ ਹੈ।
                     ਇਸ ਨਾਲ ਹੀ ਲੋਕਾਂ ਵਿਚ ਰਾਜਨੀਤਕਿ, ਸਮਾਜਿਕ ਤੇ ਆਰਥਿਕ ਚੇਤਨਾ ਵਿਕਸਿਤ ਹੁੰਦੀ ਜੋ ਕਿ ਜੋ ਕਿ ਇੱਕ ਅਗਾਂਹਵਧੂ ਸਮਾਜ ਦੀ ਬੁਨਿਆਦ ਬਣਦੀ ਹੈ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …