Saturday, October 17, 2026

ਕੇਂਦਰੀ ਟੀਮ ਵਲੋਂ ਜਿਲ੍ਹਾ ਵੈਕਸੀਨ ਸਟੋਰ ਦੀ ਚੈਕਿੰਗ

ਵੈਕਸੀਨ ਦੇ ਸਹੀ ਰੱਖ ਰਖਾਅ ਅਤੇ ਰਿਕਾਰਡ ਨੂੰ ਰੱਖਣ ਦੇ ਢੰਗ ਦੀ ਕੀਤੀ ਸਮੀਖਿਆ

ਨਵਾਂਸ਼ਹਿਰ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਟੀਮ ਨੇ ਅੱਜ ਸਿਵਲ ਸਰਜਨ ਦਫ਼ਤਰ ਵਿਖੇ ਸਥਿਤ ਜਿਲ੍ਹਾ ਵੈਕਸੀਨ ਸਟੋਰ ਦੀ ਚੈਕਿੰਗ ਕੀਤੀ।ਇਸ ਦਾ ਮੁੱਖ ਮਕਸਦ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਵੈਕਸੀਨ ਦੇ ਸਹੀ ਰੱਖ-ਰਖਾਅ ਅਤੇ ਉਸ ਦੇ ਰਿਕਾਰਡ ਰੱਖਣ ਦੇ ਢੰਗ-ਤਰੀਕਿਆਂ ਦੀ ਸਮੀਖਿਆ ਕਰਨਾ ਸੀ।
               ਕੇਂਦਰੀ ਟੀਮ ਜਿਸ ਵਿਚ ਦਿੱਲੀ ਆਧਾਰਿਤ ਨੈਸ਼ਨਲ ਪ੍ਰੋਗਰਾਮ ਮੈਨੇਜਰ ਡਾ. ਚਿਰਨਜੀਵ, ਸਟੇਟ ਪ੍ਰੋਗਰਾਮ ਅਫਸਰ ਯੂ.ਐਨ.ਡੀ.ਪੀ ਪੰਜਾਬ ਡਾ. ਮਨੀਸ਼ਾਾ ਮੰਡਲ, ਪ੍ਰੋਜੈਕਟ ਅਫ਼ਸਰ ਯੂ.ਐਨ.ਡੀ.ਪੀ ਚੰਡੀਗੜ੍ਹ ਸ਼ਾਮਲ ਸਨ।ਉਨਾਂ ਨੇ ਆਈ.ਐਲ.ਆਰ ਸਮੇਤ ਈਵਿਨ ਸਟਾਕ ਰਜਿਸਟਰ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਵੈਕਸੀਨ ਦੇ ਸਹੀ ਰੱਖ-ਰਖਾਅ ਤੇ ਸਪਲਾਈ ਦੇ ਕੰਮ `ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਅਤੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੁਮਾਰ ਸਮੇਤ ਵੈਕਸੀਨ ਕੋਲਡ ਚੇਨ ਮੈਨੇਜਰ ਗੁਰਪ੍ਰੀਤ ਸਿੰਘ ਅਤੇ ਕੰਪਿਊਟਰ ਸਹਾਇਕ ਸੁਅੀਲ ਕੁਮਾਰ ਵੀ ਹਾਜ਼ਰ ਸਨ।
                 ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵੈਕਸੀਨ ਦੇ ਸਹੀ ਰੱਖ-ਰਖਾਅ ਤੇ ਸਪਲਾਈ ਵੰਡ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।ਨਵੀਂ ਈ-ਵਿਨ ਤਕਨੀਕ ਰਾਹੀਂ ਟੀਕਾਕਰਨ ਸਪਲਾਈ ਚੇਨ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਜ਼ਰੀਏ ਜ਼ਿਲ੍ਹੇ ਵਿਚ ਵੈਕਸੀਨ ਦੀ ਸਪਲਾਈ, ਉਪਲੱਬਧਤਾ, ਵੰਡ ਤੇ ਖਪਤ ਦੀ ਆਨਲਾਈਨ ਜਾਣਕਾਰੀ ਰੱਖੀ ਜਾ ਰਹੀ ਹੈ ਅਤੇ ਇਸ ਨੂੰ ਕਿਸੇ ਵੀ ਸਮੇਂ ਆਨਲਾਈਨ ਦੇਖਿਆ ਜਾ ਸਕਦਾ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਵੈਕਸੀਨ ਦੀ ਵੰਡ ਸਹੀ ਢੰਗ ਨਾਲ ਕੀਤੀ ਜਾ ਸਕਦੀ ਹੈ ਅਤੇ ਵੈਕਸੀਨ ਦੇ ਖਰਾਬ ਹੋਣ ਦੀ ਸੰਭਾਵਨਾ ਵੀ ਘਟ ਜਾਵੇਗੀ, ਕਿਉਂਕਿ ਇਸ ਤਕਨੀਕ ਜ਼ਰੀਏ ਵੈਕਸੀਨ ਦੀ ਵੇਸਟੇਜ ਨੂੰ ਕੰਟਰੋਲ ਵੀ ਕੀਤਾ ਜਾ ਸਕਦਾ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …