ਅੰਮ੍ਰਿਤਸਰ, 25 ਸਤੰਬਰ (ਸੌਰਭ ਸਹਿਗਲ) – ਸ੍ਰੀ ਜੇ.ਐਸ.ਡੀ.ਸੀ ਫਾਊਂਡੇਸ਼ਨ ਵਲੋਂ ਹਰ ਮਹੀਨੇ ਹਿੰਦੂ ਤੀਰਥ ਅਸਥਾਨ ਮਾਤਾ ਸ੍ਰੀ ਵੈਸ਼ਨੂੰ ਦੇਵੀ ਕਟੜਾ ਜੰਮੂ
ਕਸ਼ਮੀਰ ਦੀ ਯਾਤਰਾ ਬੱਸ ਰਾਹੀ ਮੁਫਤ ਕਰਵਾਈ ਜਾਂਦੀ ਹੈ।ਇਸੇ ਹੀ ਸਿਲਸਿਲੇ ਤਹਿਤ ਇਸ ਵਾਰ 33ਵੀਂ ਫ੍ਰੀ ਬੱਸ 25 ਸਤੰਬਰ ਸ਼ਨੀਵਾਰ ਨੂੰ ਰਵਾਨਾ ਹੋਵੇਗੀ।
ਸੰਸਥਾ ਦੇ ਸੰਸਥਾਪਕ ਰਾਕੇਸ਼ ਰੌਕੀ ਮਹਾਜਨ ਨੇ ਇਕ ਮੀਟਿੰਗ ਦੌਰਾਨ ਦੱਸਿਆ ਕਿ ਇਸ ਫ੍ਰੀ ਬੱਸ ਦੀ ਬੁਕਿੰਗ ਪੂਰੀ ਹੋ ਚੁੱਕੀ ਹੈ।ਵੈਸ਼ਨੋ ਮਾਂ ਦੇ ਅਨਿਨ ਸੇਵਕ ਤੇ ਭਗਤ ਰਾਜਿੰਦਰ ਭਾਟੀਆ ਦੇ ਨਾਲ ਸੰਪਰਕ ਕਰਕੇ ਸ਼ਰਧਾਲ ਆਪੋ ਆਪਣੀ ਸੀਟ ਕੰਨਫਰਮ ਕਰਨ ਤੋਂ ਇਲਾਵਾ ਹੋਰ ਜ਼ਰੂਰੀ ਕਾਰਵਾਈਆਂ ਮੁਕੰਮਲ ਕਰਵਾਉਣ।ਉਨ੍ਹਾਂ ਦੱਸਿਆ ਕਿ 25 ਸਤੰਬਰ ਦਿਨ ਸ਼ਨੀਵਾਰ ਨੂੰ ਰਾਤ ਠੀਕ 8.00 ਵਜੇ ਹਾਲ ਗੇਟ ਦੇ ਬਾਹਰੋਂ ਇਸ ਧਾਰਮਿਕ ਯਾਤਰਾ ਵਾਲੀ ਫ੍ਰੀ ਬੱਸ ਰਵਾਨਾ ਕੀਤੀ ਜਾਵੇਗੀ।
ਇਸ ਮੌਕੇ ਗੌਰਵ ਸੂਦ, ਪ੍ਰਵੀਨ ਸਹਿਗਲ, ਯੋਗੇਸ਼ ਮਹਾਜਨ, ਵਿਨੇ ਬਾਂਸਲ, ਵਿਕਰਾਂਤ ਬੰਟੀ, ਡਾ. ਚੇਤਨ ਸ਼ਰਮਾ, ਅਮਰ ਸਿੰਘ ਭਾਟੀਆ, ਵੇਦ ਪ੍ਰਕਾਸ਼, ਰਾਹੁਲ ਮਹਾਜਨ, ਅਲੀਸ਼ਾ ਰਾਜਪੂਤ, ਸੰਨੀ ਭਾਟੀਆ, ਦੀਪੂ ਮਹਾਜਨ ਆਦਿ ਹਾਜ਼ਰ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media