ਅੰਮ੍ਰਿਤਸਰ, 25 ਸਤੰਬਰ – (ਜਗਦੀਪ ਸਿੰਘ) – ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵਲੋਂ ਅੱਜ ਸ਼੍ਰੀ ਗੁਰੂ ਰਾਮਦਾਸ
ਹਸਪਤਾਲ ਦੇ ਬਾਹਰ ਧਾਰਮਿਕ ਸੰਸਥਾ ਵਲੋਂ ਸੜਕ ਉਪਰ ਬੁਰਜ਼ੀਆਂ/ਐਂਗਲ ਲਗਾ ਕੇ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ।ਇਸ ਦੇ ਨਾਲ ਹੀ ਰਾਮਬਾਗ ਚੌਂਕ ਦੇ ਨਜਦੀਕ ਨਜਾਇਜ਼ ਤੌਰ ਤੇ ਸੜਕ ਉਪਰ ਬਣੇ ਖੋਖੇ ਅਤੇ ਮਜੀਠਾ ਰੋਡ ਉਪਰ ਹੋਏ ਨਜਾਇਜ਼ ਆਰਜ਼ੀ ਕਬਜ਼ਿਆਂ ਨੂੰ ਮੌਕੇ ਤੋਂ ਹਟਾਇਆ ਗਿਆ।
ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ਹਿਰ ਦੀਆਂ ਕੁੱਲ 12 ਪਾਰਕਿੰਗਾਂ/ਸਟੈਂਡਾਂ ਵਿੱਚੋਂ 5 ਪਾਰਕਿੰਗਾਂ/ ਸਟੈਂਡਾਂ ਨੂੰ ਈ-ਟੈਡਰਿੰਗ ਰਾਹੀਂ ਲੈਣ ਸਬੰਧੀ ਟੈਂਡਰ ਪ੍ਰਾਪਤ ਹੋਏ ਸਨ ਅਤੇ ਇਹਨਾਂ 5 ਪਾਰਕਿੰਗ ਸਟੈਡਾਂ ਵਿਚੋਂ ਬਾਹਰਵਾਰ ਗੁਰੂ ਨਾਨਕ ਭਵਨ ਪਾਰਕਿੰਗ ਸਟੈਂਡ ਅਤੇ ਫਾਇਰ ਬ੍ਰੀਗੇਡ ਸਦਰ ਥਾਣੇ ਤੋਂ ਅਮਨਦੀਪ ਹਸਪਤਾਲ, ਹੋਟਲ ਮਯੂਰ ਤੇ ਅਮਨਦੀਪ ਹਸਪਤਾਲ ਤੋਂ ਕੇਅਰਵੈਲ ਹਸਪਤਾਲ ਪਾਰਕਿੰਗ ਸਟੈਂਡ ਦੇ ਸਫਲ ਬੋਲੀਕਾਰਾਂ ਵਲੋਂ ਈ-ਟੈਡਰਿੰਗ ਦੀਆਂ ਸ਼ਰਤਾਂ ਅਨੁਸਾਰ ਕੁੱਲ ਰਕਮ ਵਿਚੋਂ 50% ਰਕਮ ਨਗਰ ਨਿਗਮ ਦੇ ਫੰਡ ਵਿੱਚ ਜਮਾਂ ਕਰਵਾ ਦਿੱਤੀ ਗਈ ਹੈ ਅਤੇ ਇਹ ਸਫਲ ਬੋਲੀਕਾਰਾਂ ਨੂੰ ਅਸਟੇਟ ਵਿਭਾਗ ਵਲੋਂ ਅਲਾਟਮੈਂਟ ਪੱਤਰ ਵੀ ਜਾਰੀ ਕਰ ਦਿ ਤੇ ਗਏ ਹਨ।
ਅੱਜ ਦੀ ਇਸ ਕਾਰਵਾਈ ਵਿੱਚ ਰਾਜ ਕੁਮਾਰ ਇੰਸਪੈਕਟਰ, ਅਰੁਣ ਸਹਿਜਪਾਲ ਕਲਰਕ, ਵਿਭਾਗੀ ਅਮਲਾ ਅਤੇ ਪੁਲਿਸ ਮੁਲਾਜ਼ਮ ਸ਼ਾਮਿਲ ਸਨ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media