Wednesday, August 26, 2026

ਸਤੰਬਰ ਦੇ ਆਖਰੀ ਹਫਤੇ ਦੇ ਐਤਵਾਰ ਮਨਾਇਆ ਜਾਂਦਾ ਹੈ ਵਿਸ਼ਵ ਵਿਧਰਤਾ ਦਿਵਸ    

ਪਠਾਨਕੋਟ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਵਿਸਵ ਵਿਧਰਤਾ ਦਿਵਸ ਹਰੇਕ ਸਾਲ ਸਤੰਬਰ ਮਹੀਨੇ ਦੇ ਆਖਰੀ ਹਫਤੇ ਤੇ ਐਤਵਾਰ ਦੇ ਦਿਨ ਵਿਸਵ ਪੱਧਰ ਤੇ ਮਨਾਇਆ ਜਾਂਦਾ ਹੈ ਅਤੇ ਊਮਾ ਸੈਂਟ ਫਰਾਂਸਿਸ ਹੋਮ ਐਚ.ਆਈ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿੱਚ ਵੀ ਇਹ ਦਿਵਸ 26 ਸਤੰਬਰ 2021ਨੂੰ ਮਨਾਇਆ ਜਾਵੇਗਾ।ਪ੍ਰਿੰਸੀਪਲ ਊਮਾ ਸੈਂਟ ਫਰਾਂਸਿਸ ਹੋਮ ਐਚ.ਆਈ ਸੀਨੀਅਰ ਸੈਕੰਡਰੀ ਸਕੂਲ ਨੇ ਦੱਸਿਆ ਕਿ ਇਹ ਦਿਵਸ ਮਨਾਉਣ ਦਾ ਇੱਕ ਹੀ ਉਦੇਸ਼ ਹੈ ਕਿ ਘੱਟ ਸੁਨਣ ਵਾਲੇ ਲੋਕਾਂ ਦੀਆਂ ਉਪਲੱਬਧੀਆਂ ਨੂੰ ਸਮਾਜ ਸੁਧਾਰਕਾਂ ਅਤੇ ਸਰਕਾਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਅਜਿਹੇ ਲੋਕਾਂ ਦੀ ਸੁਰੱਖਿਆ ਲਈ ਸਮਾਜ ਨੂੰ ਜਾਗਰੂਕ ਕੀਤਾ ਜਾ ਸਕੇ।
             ਉਨ੍ਹਾਂ ਦੱਸਿਆ ਕਿ ਇਸ ਸਮੇਂ ਅਜਿਹੇ ਲੋਕਾਂ ਦੀ ਸੰਖਿਆ ਵਿੱਚ ਬੱਚਿਆਂ ਦੀ ਸੰਖਿਆ ਜਿਆਦਾ ਹੈ।ਇਸ ਲਈ ਸਾਨੂੰ ਬੱਚਿਆਂ ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦਾ ਸਾਨੂੰ ਅਸਾਨੀ ਨਾਲ ਪਤਾ ਨਹੀਂ ਚੱਲਦਾ ਅਤੇ ਬੱਚੇ ਦਾ ਵਿਕਾਸ ਬਹੁਤ ਜਿਆਦਾ ਪ੍ਰਭਾਵਿਤ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿਖੇ ਅਜਿਹੇ ਬੱਚਿਆਂ ਨੂੰ ਫ੍ਰੀ ਸਿੱਖਿਅਤ ਕਰਨ ਲਈ ਸੈਂਟ ਫਰਾਂਸਿਸ ਹੋਮ ਪਠਾਨਕੋਟ ਵਿਖੇ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਕੂਲ ਪੰਜਾਬ ਸਿੱਖਿਆ ਬੋਰਡ ਮੋਹਾਲੀ ਵੱਲੋਂ ਰਜਿਸਟਰਡ ਕੀਤਾ ਗਿਆ ਹੈ ਅਤੇ ਇਸ ਸਮੇਂ 75 ਦੇ ਕਰੀਬ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …