Tuesday, March 3, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਹੋਈ

ਕਹਾਣੀਕਾਰ ਮੁਖਤਿਆਰ ਸਿੰਘ ਦੀ ਕਿਤਾਬ ‘ਮੇਰੀਆਂ ਚੋਣਵੀਆਂ ਕਹਾਣੀਆਂ’ ਲੋਕ ਅਰਪਣ

ਸਮਰਾਲਾ, 25 ਸਤੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਪਿਛਲੇ ਦਿਨੀਂ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੇ ਮਾਮੇ ਦੇ ਅਤੇ ਲੜਕੇ ਪ੍ਰਸਿੱਧ ਗੀਤਕਾਰ ਸ਼ਹਿਬਾਜ਼ ਦੀ ਅਚਨਚੇਤ ਹੋਈ ਮੌਤ ‘ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
                  ਇਸ ਉਪਰੰਤ ਰਚਨਾਵਾਂ ਦੇ ਦੌਰ ਵਿੱਚ ਕਹਾਣੀਕਾਰ ਸੰਦੀਪ ਸਮਰਾਲਾ (ਸਕੱਤਰ) ਨੇ ਸਭ ਤੋਂ ਪਹਿਲਾਂ ਬੁਲਾਵਾ ਬਲਵੰਤ ਮਾਂਗਟ ਨੂੰ ਦਿੱਤਾ, ਜਿਨ੍ਹਾਂ ਨੇ ‘ਸਾਂਝੀ’ ਲੇਖ ਸੁਣਾ ਕੇ ਵਾਹ-ਵਾਹ ਖੱਟੀ, ਗੁਰਨਾਮ ਸਿੰਘ ਬਿਜਲੀ ਨੇ ਕਵਿਤਾ ‘ਤਹਿਜ਼ੀਬ’ ਸੁਣਾਈ, ਗੁਰਦੀਪ ਸਿੰਘ ਮਹੋਣ ਨੇ ਮਿੰਨੀ ਕਹਾਣੀ ‘ਹਰਿਆਲੀ’, ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ ਨੇ ਗੀਤ ‘ਤੂੰ ਸ਼ਾਹਾਂ ਕੋਲੋਂ ਡਰਦਾ ਐਂ, ਬਸ ਮਨ ਦੀਆਂ ਗੱਲਾਂ ਕਰਦਾ ਐਂ’ ਜੋ ਕਿਸਾਨੀ ਸੰਘਰਸ਼ ਨਾਲ ਸਬੰਧਿਤ ਸੀ। ਬਾਲ ਸਾਹਿਤਕਾਰ ਕਮਲਜੀਤ ਨੀਲੋਂ ਨੇ ਬਾਲ ਕਹਾਣੀ ‘ਚਿੜਾ ਚਿੜੀ’ ਸੁਣਾਈ।ਜਿਸ ‘ਤੇ ਭਰਵੀਂ ਚਰਚਾ ਕੀਤੀ ਗਈ। ਸੰਦੀਪ ਸਮਰਾਲਾ ਨੇ ਕਹਾਣੀ ‘ਘੜੇ ਜਿੱਡਾ ਮੋਤੀ’ ਪੇਸ਼ ਕੀਤੀ, ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਕਵਿਤਾ ‘ਬਰਾਬਰ ਹੋਣ ਤੱਕ’ ਸੁਣਾਈ। ਜਿਸ ਨੂੰ ਸਭਾ ਵੱਲੋਂ ਸਲਾਹਿਆ ਗਿਆ।ਕਹਾਣੀਕਾਰ ਰਵਿੰਦਰ ਰੁਪਾਲ ਕੌਲਗੜ੍ਹ ਨੇ ਰਾਮ ਸਰੁਪ ਅਣਖੀ ਬਾਰੇ ਲਿਖਿਆ ਲੇਖ ‘ਬੁਰੇ ’ਚ ਨਿਕਲੀ ਕਹਾਣੀ’ ਸੁਣਾਇਆ ਗਿਆ। ਜੋ ਸਭਾ ਦਾ ਸਿਖ਼ਰ ਹੋ ਨਿਬੜਿਆ।ਗ਼ਜ਼ਲਗੋ ਸਤਨਾਮ ਸਿੰਘ ਕੋਮਲ ਨੇ ਦੋ ਗ਼ਜ਼ਲਾਂ ਪੇਸ਼ ਕਰਕੇ ਵਾਹ ਵਾਹ ਖੱਟੀ। ਇਹਨਾਂ ਰਚਨਾਵਾਂ ‘ਤੇ ਹਾਜ਼ਰ ਬੁੱਧੀਜੀਵੀਆਂ ਵਲੋਂ ਉਸਾਰੂ ਚਰਚਾ ਕੀਤੀ ਗਈ।
                 ਇਸ ਉਪਰੰਤ ਕਹਾਣੀਕਾਰ ਮੁਖਤਿਆਰ ਸਿੰਘ ਦਾ ਕਹਾਣੀ ਸੰਗ੍ਰਹਿ ‘ਮੇਰੀਆ ਚੋਣਵੀਆਂ ਕਹਾਣੀਆਂ’ ਲੋਕ ਅਰਪਣ ਕੀਤਾ ਗਿਆ।ਉਨਾਂ ਨੇ ਆਪਣੀਆਂ ਕਹਾਣੀਆਂ ਬਾਰੇ ਅਤੇ ਛਪਣ ਬਾਰੇ ਸੰਖੇਪ ’ਚ ਦੱਸਿਆ ਤੇ ਸਭਾ ਵਲੋਂ ਕਹਾਣੀਕਾਰ ਮੁਖਤਿਆਰ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ।
               ਮਾਸਿਕ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਸਿਮਰਜੀਤ ਸਿੰਘ ਕੰਗ, ਪੁਖਰਾਜ ਸਿੰਘ ਘੁਲਾਲ, ਸੁਖਵਿੰਦਰ ਸਿੰਘ ਤੁੰਗ, ਅਮਨਦੀਪ ਕੌਸ਼ਲ ਆਦਿ ਸ਼ਾਮਿਲ ਹੋਏ।ਸਭਾ ਦੀ ਸਮੁੱਚੀ ਕਾਰਵਾਈ ਕਹਾਣੀਕਾਰ ਸੰਦੀਪ ਸਮਰਾਲਾ (ਸਕੱਤਰ ਸਭਾ) ਵਲੋਂ ਬਾਖੂਬੀ ਨਿਭਾਈ ਗਈ।
                ਅਖੀਰ ’ਚ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …