Monday, September 14, 2026

ਸਿਹਤ ਬਲਾਕ ਭਵਾਨੀਗੜ੍ਹ ਵਿਖੇ ਵਿਸ਼ਵ ਰੈਬੀਜ਼ ਦਿਵਸ ਮਨਾਇਆ

ਸੰਗਰੂਰ, 28 ਸਤੰਬਰ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਭਵਾਨੀਗੜ੍ਹ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿਖੇ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਦੇ ਤਹਿਤ ਵਿਸ਼ਵ ਰੈਬੀਜ਼ ਦਿਵਸ ਮਨਾਇਆ ਗਿਆ।
                 ਡਾ. ਮਹੇਸ਼ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਭਵਾਨੀਗੜ੍ਹ ਨੇ ਕਿਹਾ ਕਿ ਬਲਾਕ ਪੱਧਰ ਤੋਂ ਲੈ ਕੇ ਪਿੰਡ ਪੱਧਰ ਤੱਕ ਹਰ ਜਗ੍ਹਾ ‘ਤੇ ਰੈਬੀਜ਼ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਾਗਰੂਕਤਾ ਬੈਨਰ ਅਤੇ ਪੈਫਲਿਟ ਵੀ ਵੰਡੇ ਗਏ ਹਨ।
             ਉਨ੍ਹਾਂ ਦੱਸਿਆ ਕਿ ਰੈਬੀਜ਼ ਇੱਕ ਘਾਤਕ ਰੋਗ ਹੈ।ਜਿਸ ਤੋਂ ਬਚਣ ਲਈ ਘਰਾਂ ਵਿੱਚ ਰੱਖੇ ਪਾਲਤੂ ਜਾਨਵਰਾਂ ਦਾ ਵੈਟਰਨਰੀ ਹਸਪਤਾਲਾਂ ਤੋਂ ਟੀਕਾਕਰਨ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ।ਜੇਕਰ ਕੋਈ ਕੁੱਤਾ ਜਾਂਹੋਰ ਜਾਨਵਰ ਕੱਟ ਜਾਵੇ ਤਾਂ ਟੀਕਾਰਨ ਕਰਵਾਉਣ ਤੋਂ ਪਰਹੇਜ਼ ਨਹੀ ਕਰਨਾ ਚਾਹੀਦਾ।
             ਗੁਰਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਕਿਹਾ ਕਿ ਕਈ ਲੋੋਕ ਕੁੱਤੇ ਦੇ ਵੱਢੇ ਨੂੰ ਨਜ਼ਰਅੰਦਰ ਕਰ ਦਿੰਦੇ ਹਨ, ਜੋ ਖਤਰਨਾਕ ਸਿੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਾਨਵਰ ਦੇ ਵੱਢੇ ਜਾਣ ’ਤੇ ਜਖਮ ਨੂੰ ਜਲਦੀ ਪਾਣੀ ਅਤੇ ਸਾਬਣ ਨਾਲ ਧੋਵੋ ਅਤੇ ਬਿਨਾਂ ਕਿਸੇ ਦੇਰੀ ਤੋਂ ਡਾਕਟਰ ਕੋਲੋਂ ਇਲਾਜ਼ ਕਰਵਾਉਣ ਲਈ ਨੇੜਲੇ ਸਰਕਾਰੀ ਹਸਪਤਾਲਾਂ ਵਿੱਚ ਸੰਪਰਕ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਇਲਾਜ਼ ਲਈ ਟੀਕੇ ਸਰਕਾਰੀ ਜਿਲ੍ਹਾ ਹਸਪਤਾਲਾਂ, ਸਬ ਡਵੀਜਨਾ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਟਰਾਂ ਵਿੱਚ ਮੁਫਤ ਲਗਾਏ ਜਾਂਦੇ ਹਨ।
               ਇਸ ਮੌਕੇ ਗੁਰਜੰਟ ਸਿੰਘ ਹੈਲਥ ਸੁਪਰਵਾਈਜ਼ਰ, ਮਨਦੀਪ ਸਿੰਘ, ਮੁਨੀਸ਼ ਕੁਮਾਰ ਹਾਜ਼ਰ ਸਨ।
 

Check Also

ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਕਵਿਜ਼ ਸਬੰਧੀ ਵੱਧ ਤੋਂ ਵੱਧ ਨੌਜਵਾਨ ਆਪਣੇ ਨਾਮ ਰਜਿਸਟਰਡ ਕਰਵਾਉਣ

ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ (ਕਵਿਜ਼)-2027 ਸਬੰਧੀ ਸਰਕਾਰੀ ਆਈ.ਟੀ.ਆਈ …