ਅੰਮ੍ਰਿਤਸਰ, 28 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਸੈਲ ਅਤੇ ਐਨੀਮਲ ਫੀਡ ਇੰਡਸਟਰੀ ਦੀ ਇਕ ਪ੍ਰਮੁੱਖ ਅੰਤਰਰਾਸ਼ਟਰੀ
ਸੰਸਥਾ ਡੀਹਿਊਜ਼ ਪ੍ਰਾ. ਲਿਮ. ਵਲੋਂ ਕੈਂਪਸ ਪਲੇਸਮੈਂਟ ਡਰਾਇਵ ਆਯੋਜਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਸ ਕੰਪਨੀ ਦੇ ਅਧਿਕਾਰੀ ਕਾਮਰਸ ਅਤੇ ਐਗਰੀਕਲਚਰ ਦੇ ਗ੍ਰੈਜੂਏਟ, ਪੋਸਟ ਗ੍ਰੈਜੂਏਟ ਦੇ 2021 ’ਚ ਪਾਸਆਊਟ ਹੋਣ ਵਾਲੇ ਵਿਦਿਆਰਥੀਆਂ ਨੂੰ ਸੇਲਜ਼ ਅਤੇ ਮਾਰਕੀਟਿੰਗ ਅਫਸਰ, ਐਗਜ਼ੀਕਿਊਟਿਵ ਦੇ ਅਹੁੱਦਿਆਂ ’ਤੇ 3 ਲੱਖ ਰੁਪਏ ਸਲਾਨਾ ਤਨਖਾਹ ਤੱਕ ਪਲੱਸ ਇੰਸੈਟਿਵ ’ਤੇ ਭਰਤੀ ਕਰਨ ਲਈ ਕੈਂਪਸ ਵਿਖੇ ਆਏ।
ਡਾ. ਮਹਿਲ ਸਿੰਘ ਨੇ ਚੁਣੇ ਹੋਏ ਵਿਦਿਆਰਥੀਆਂ ਅਤੇ ਪਲੇਸਮੈਂਟ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਬਹੁਰਾਸ਼ਟਰੀ ਬ੍ਰਾਂਡ ’ਚ ਵਿਦਿਆਰਥੀਆਂ ਦੀ ਚੋਣ ਹੋਣਾ ਕਾਲਜ ਲਈ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ 17 ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਨਲਾਈਨ ਟੈਸਟ ਦੇ ਅਧਾਰ ‘ਤੇ ਸ਼ਾਰਟਲਿਸਟ ਕੀਤਾ ਗਿਆ।ਫਿਰ ਐਚ.ਆਰ ਇੰਟਰਵਿਊ ਦਾ ਦੌਰ 17 ਵਿਦਿਆਰਥੀਆਂ ਨਾਲ ਸ਼ੁਰੂ ਹੋਇਆ, ਜਿਸ ’ਚੋਂ 5 ਵਿਦਿਆਰਥੀਆਂ ਦਾ ਪ੍ਰਦਰਸ਼ਨ ਵਧੀਆ ਰਿਹਾ।
ਇਸ ਦੇ ਨਾਲ ਹੀ 3 ਵਿਦਿਆਰਥੀ ਆਫ਼ ਕੈਂਪਸ ਪਲੇਸਮੈਂਟ ਡਰਾਇਵ ’ਚੋਂ ਵੀ ਚੁਣੇ ਗਏ।ਇੰਨ੍ਹਾਂ 3 ਵਿਦਿਆਰਥੀਆਂ ’ਚੋਂ ਇਕ ਵਿਦਿਆਰਥੀ (ਬੀ.ਐਸ.ਸੀ ਨਾਨਮੈਡੀਕਲ) ਦੀ ਪਲੇਸਮੈਂਟ ਫਾਰਮਾਸਿਊਟੀਕਲ ਕੰਪਨੀ ‘ਸਿਸਟਾ ਕੇਅਰ ਰੈਮੀਡੀਜ’’ਚ ਅਤੇ 2 ਵਿਦਿਆਰਥੀਆਂ ਦੀ ਪਲੇਸਮੈਂਟ ਆਈ.ਟੀ ਅਧਾਰਿਤ ਕੰਪਨੀ ‘ਕੋਡ ਅਪਟੀਮਲ ਸਲਿਊਸ਼ਨਜ਼’ ਲਈ ਹੋਈ।
ਇਸ ਮੌਕੇ ਪ੍ਰੋ: ਹਰਭਜਨ ਸਿੰਘ ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ ਸੈਲ ਨੇ ਡਾ. ਮਹਿਲ ਸਿੰਘ ਵੱਲੋਂ ਸਹਿਯੋਗ ਅਤੇ ਡੀ.ਹਿਊਜ਼ ਕੰਪਨੀ ਦੇ ਅਧਿਕਾਰੀਆਂ ਦਾ ਕਾਲਜ ਕੰਪਲੈਕਸ ’ਚ ਪਲੇਸਮੈਂਟ ਡਰਾਈਵ ਆਯੋਜਿਤ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਡਾ: ਅਨੁਪ੍ਰੀਤ ਕੌਰ, ਅਸਿਸਟੈਂਟ ਪਲੇਸਮੈਂਟ ਡਾਇਰੈਕਟਰ, ਪਲੇਸਮੈਂਟ ਕੋਆਰਡੀਨੇਟਰਜ਼ ਪ੍ਰੋ: ਰਵੀ ਪਟਨੀ ਅਤੇ ਪ੍ਰੋ: ਗੁਨੀਤ ਕੌਰ ਨੇ ਇਸ ਇਵੈਂਟ ’ਚ ਤਾਲਮੇਲ ਲਈ ਮਹੱਤਵਪੂਰਨ ਭੂਮਿਕਾ ਨਿਭਾਈ।ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਡਾਇਰੈਕਟਰ ਹਰਭਜਨ ਸਿੰਘ ਨੇ ਆਏ ਪ੍ਰਤੀਨਿਧੀਆਂ ਦਾ ਪੌਦੇ ਦੇ ਕੇ ਸਵਾਗਤ ਕੀਤਾ।
Check Also
ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਕਵਿਜ਼ ਸਬੰਧੀ ਵੱਧ ਤੋਂ ਵੱਧ ਨੌਜਵਾਨ ਆਪਣੇ ਨਾਮ ਰਜਿਸਟਰਡ ਕਰਵਾਉਣ
ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ (ਕਵਿਜ਼)-2027 ਸਬੰਧੀ ਸਰਕਾਰੀ ਆਈ.ਟੀ.ਆਈ …
Punjab Post Daily Online Newspaper & Print Media