Tuesday, March 3, 2026

ਅਜੋਕੇ ਸਮੇਂ ’ਚ ‘ਟੈਕਸ ਸੇਵਿੰਗ’ ਵਿਸ਼ੇ ’ਤੇ ਵੈਬੀਨਾਰ

ਅੰਮ੍ਰਿਤਸਰ, 28 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਦੇ ਪੋਸਟ ਗ੍ਰੈਜ਼ੂਏਟ ਡਿਪਾਰਟਮੈਂਟ ਆਫ ਕਮਰਸ ਐਂਡ ਬਿਜ਼ਨਸ ਐਡਮਿਨੀਸਟ੍ਰੇਸ਼ਨ ਵਲੋਂ ਅਜੋਕੇ ਸਮੇਂ’ਚ ਟੈਕਸ ਸੇਵਿੰਗ ਵਿਸ਼ੇ ’ਤੇ ਵੈਬੀਨਾਰ ਕਾਮਰਸ ਵਿਭਾਗ ਵਿਖੇ ਆਯੋਜਿਤ ਕੀਤਾ ਗਿਆ।ਉਕਤ ਵੈਬੀਨਾਰ ’ਚ ਐਡਵੋਕੇਟ ਗੁਰਪ੍ਰੀਤ ਸਿੰਘ ਗਰੋਵਰ ਰਿਸੋਰਸ ਪਰਸਨ ਦੇ ਤੌਰ ’ਤੇ ਸ਼ਾਮਲ ਹੋਏ ਜੋ ਕਿ ਟੈਕਸ ਪਲੈਨਿੰਗ ਵਿਸ਼ੇ ਸਬੰਧੀ ਖ਼ਾਸ ਅਤੇ ਡੰੂਘੀ ਜਾਣਕਾਰੀ ਰੱਖਦੇ ਹਨ।ਵੈਬੀਨਾਰ ਦਾ ਮੁੱਖ ਉਦੇਸ਼ ਇਸ ’ਚ ਭਾਗ ਲੈਣ ਵਾਲੇ ਤਨਖਾਹਦਾਰ ਕਰਮਚਾਰੀਆ ਨੂੰ ਟੈਕਸ ਦੀ ਬਚਤ ਸਬੰਧੀ ਉਪਲੱਬਧ ਵੱਖ-ਵੱਖ ਵਿਕਲਪਾਂ ਸਬੰਧੀ ਜਾਗਰੂਕ ਕਰਨਾ ਸੀ।
              ਇਸ ਵੈਬੀਨਾਰ ਨੂੰ ਯੋਜਨਾਬੱਧ ਸਫ਼ਲ ਬਣਾਉਣ ਦਾ ਕਾਰਜ਼ ਡਾ. ਮਹਿਲ ਸਿੰਘ (ਵੈਬੀਨਾਰ ਚੇਅਰਮੈਨ), ਡਾ: ਏ.ਕੇ ਕਾਹਲੋਂ (ਵੈਬੀਨਾਰ ਡਾਇਰੈਕਟਰ) ਅਤੇ ਡਾ: ਸਵਰਾਜ ਕੌਰ (ਵੈਬੀਨਾਰ ਕੋਆਰਡੀਨੇਟਰ) ਦੀ ਅਗਵਾਈ ’ਚ ਕੀਤਾ ਗਿਆ।
                 ਆਪਣੇ ਉਦਘਾਟਨੀ ਸੰਬੋਧਨ ’ਚ ਡਾ. ਮਹਿਲ ਸਿੰਘ ਨੇ ਇਹ ਤੱਥ ਉਜਾਗਰ ਕੀਤਾ ਕਿ ਮੌਜੂਦਾ ਸਮੇਂ ’ਚ ਟੈਕਸ ਪਲਾਨਿੰਗ ਸਬੰਧੀ ਹਰ ਕਿਸੇ ਨੂੰ ਵਿਵਹਾਰਕ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ।ਡਾ. ਸਵਰਾਜ ਕੌਰ ਨੇ ਰਿਸੋਰਸ ਪਰਸਨ ਦਾ ਸਵਾਗਤ ਕੀਤਾ ਅਤੇ ਵਿਸ਼ੇਸ਼ ਮਹਿਮਾਨਾਂ ਨਾਲ ਜਾਣ ਪਹਿਚਾਣ ਕਰਵਾਈ।
                 ਡਾ. ਏ.ਕੇ ਕਾਹਲੋਂ ਨੇ ਦੱਸਿਆ ਕਿ ਇਹ ਵੈਬੀਨਾਰ ਮੂਲ ਰੂਪ ’ਚ ਟੈਕਸ ਬਚਤ ਦੀਆਂ ਨਵੀਨਤਾਕਾਰੀ ਤਕਨੀਕਾਂ ਸਬੰਧੀ ਜਾਣਕਾਰੀ ਦੇਣ ਲਈ ਕਰਵਾਇਆ ਗਿਆ।ਐਡਵੋਕੇਟ ਗਰੋਵਰ ਨੇ ਟੈਕਸ ਬਚਤ ਦੇ ਮਹੱਤਵ ਅਤੇ ਟੈਕਸ ਬਚਤ ਦੇ ਲਾਭਦਾਇਕ ਤਰੀਕਿਆਂ ਨੂੰ ਉਜਾਗਰ ਕੀਤਾ।ਇਸ ਵੈਬੀਨਾਰ ’ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਲਗਭਗ 200 ਮੈਂਬਰਾਂ, ਹੋਰਨਾ ਕਾਲਜਾਂ ਦੇ ਸਟਾਫ ਮੈਂਬਰਾਂ ਦੇ ਨਾਲ-ਨਾਲ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਟੈਕਸ ਪਲਾਨਿੰਗ ਤਰੀਕਿਆਂ ਦੀ ਵਿਵਹਾਰਕ ਵਰਤੋਂ ਸਬੰਧੀ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ।ਵੈਬੀਨਾਰ ਦੀ ਸਮਾਪਤੀ ’ਤੇ ਡਾ: ਸਵਰਾਜ ਕੌਰ ਨੇ ਹਾਜ਼ਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ।
                ਇਸ ਵੈਬੀਨਾਰ ’ਚ ਡਾ: ਦੀਪਕ ਦੇਵਗਨ, ਡਾ: ਪੂਨਮ ਸ਼ਰਮਾ, ਡਾ: ਅਜੇ ਸਹਿਗਲ, ਡਾ: ਰਛਪਾਲ ਸਿੰਘ, ਡਾ: ਨਿਧੀ ਸਭਰਵਾਲ, ਪ੍ਰੋ: ਰੀਮਾ ਸਚਦੇਵਾ, ਪ੍ਰੋ: ਸਾਕਸ਼ੀ ਸ਼ਰਮਾ, ਡਾ: ਮਨੀਸ਼ਾ ਬਹਿਲ, ਪ੍ਰੋ: ਪੂਜਾ ਪੁਰੀ, ਡਾ: ਸਾਮੀਆ, ਡਾ: ਜਗਦੀਸ਼ ਕੌਰ, ਪ੍ਰੋ: ਮਨਪ੍ਰੀਤ ਕੌਰ, ਡਾ: ਅਮਰਬੀਰ ਸਿੰਘ ਅਤੇ ਕਮਰਸ ਵਿਭਾਗ ਦੇ ਪ੍ਰੋ: ਅਮਨਜੋਤ ਕੌਰ ਨੇ ਭਾਗ ਲਿਆ।
                     ਇਹ ਵੈਬੀਨਾਰ ਪ੍ਰੋ: ਮੀਨੂੰ ਚੋਪੜਾ, ਡਾ: ਮੇਘਾ, ਪ੍ਰੋ: ਸੁਖਜਿੰਦਰ ਕੌਰ ਅਤੇ ਡਾ: ਕਿਰਨਜੋਤ ਕੌਰ ਆਦਿ ਦੇ ਤਾਲਮੇਲ ਸਦਕਾ ਸਫਲਤਾਪੂਰਕ ਸੰਪਨ ਹੋਇਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …