ਪਠਾਨਕੋਟ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਪਠਾਨਕੋਟ ਜਿਲੇ ਦੇ 24 ਸੀਨੀਅਰ ਮੁੱਖ
ਅਧਿਆਪਕਾਂ ਨੂੰ ਬਤੋਰ ਸੈਟਰ ਹੈਡ ਟੀਚਰ ਪਦਉਨਤ ਕਰਨ ਤੇ ਉਨਾਂ ਨੂੰ ਸਕੂਲ ਵੰਡਣ ਦੀ ਲਿਸਟ ਜਾਰੀ ਕੀਤੀ।ਇਸ ਦੀ ਕਾਪੀ ਐਲੀਮੈਂਟਰੀ ਟੀਚਰਜ਼ ਯੂਨੀਅਨ ਤੇ ਹੋਰ ਭਰਾਤਰੀ ਯੂਨੀਅਨਾਂ ਦੇ ਆਗੂਆਂ ਨੂੰ ਦੇਣ ਮੋਕੇ ਉਨਾਂ ਕਿਹਾ ਕਿ ਜਿਲ੍ਹੇ ਵਿੱਚ ਅਧਿਆਪਕਾਂ ਦੀਆਂ ਤਰੱਕੀਆਂ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕੀਤੀਆਂ ਜਾ ਰਹੀਆਂ ਹਨ ਅਤੇ ਜਲਦ ਹੀ ਸੀਨਿਆਰਤਾ ਸੂਚੀ ਨੂੰ ਮਕੁੰਮਲ ਕਰਕੇ ਜਲਦ ਹੀ ਈ.ਟੀ.ਟੀ ਅੀਧਆਪਕਾਂ ਤੋਂ ਹੈਡ ਟੀਚਰਾਂ ਦੀਆਂ ਤਰੱਕੀਆਂ ਵੀ ਨਿਯਮਾਂ ਅਨੁਸਾਰ ਕੀਤੀਆਂ ਜਾਣਗੀਆਂ।
ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਜਿਲਾ ਪਠਾਨਕੋਟ ਦੇ ਪ੍ਰਧਾਨ ਵਿਨੋਦ ਕੁਮਾਰ, ਸੂਬਾ ਮੀਤ ਪ੍ਰਧਾਨ ਰਵੀਕਾਂਤ, ਰਮਨ ਕੁਮਾਰ ਜਿਲ੍ਹਾ ਉਪ ਪ੍ਰਧਾਨ ਆਦਿ ਨੇ ਜਿਲ੍ਹਾ ਸਿੱਖਿਆ ਅਫਸਰ ਐਲੀ: (ਪਠਾਨਕੋਟ) ਬਲਦੇਵ ਰਾਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਦੀਆਂ ਤਰੱਕੀਆਂ ਹੋਣ ਨਾਲ ਉਹ ਹੋਰ ਵਧੀਆ ਤਰੀਕੇ ਨਾਲ ਕੰਮ ਕਰਨਗੇ ਤੇ ਬਾਕੀ ਅੀਧਆਪਕਾਂ ਦੀਆਂ ਵੀ ਜਲਦ ਤਰੱਕੀਆਂ ਹੋਣ ਦੀ ਆਸ ਬੱਝੀ ਹੈ।
ਇਸ ਮੌਕੇ ਉਪ ਜਿਲਾ ਸਿੱਖਿਆ ਅਫਸਰ (ਐਲੀ) ਰਮੇਸ਼ ਲਾਲ ਠਾਕੁਰ, ਰਾਜੇਸ਼ ਸਰਮਾ ਜੂਨੀਅਰ ਸਹਾਇਕ, ਰਿਸਮਾਂ ਦੇਵੀ ਬੀ.ਪੀ.ਈ.ਓ ਨਰੋਟ ਜੈਮਲ ਸਿੰਘ, ਪੰਕਜ ਅਰੋੜਾ ਬੀ.ਪੀ.ਈ.ਓ ਪਠਾਨਕੋਟ-1, ਤਿਲਕ ਰਾਜ ਸੀ.ਐਚ.ਟੀ ਸਪ੍ਰਸ ਘਰੋਟਾ, ਰਾਜੇਸ਼ ਕੁਮਾਰ ਡੀਲਿੰਗ ਸਹਾਇਕ ਦਫਤਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ (ਸਾਰੇ ਜਿਲਾ ਪ੍ਰਮੋਸ਼ਨ ਕਮੇਟੀ ਮੈਂਬਰ), ਸਟੈਨੋ ਤਰੁਣ ਪਠਾਨੀਆਂ ਤੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media