ਕਿਹਾ, ਪੰਜ ਵਿਧਾਨ ਸਭਾ ਹਲਕਿਆਂ ‘ਚ ਸ਼ਿਕਾਇਤਾਂ ਦਰਜ਼ ਕਰਾਉਣ ਲਈ ਜ਼ੋਨ ਸਥਾਪਿਤ
ਅੰਮ੍ਰਿਤਸਰ, 1 ਅਕਤੂਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਵਧ ਰਹੇ ਡੇਂਗੂ/ਮਲੇਰੀਆ ਦੇ ਕੇਸਾਂ ਦੀ ਰੋਕਥਾਮ ਅਤੇ ਡੇਂਗੂ ਦੇ ਵੱਧ ਰਹੇ ਪ੍ਰਕੋਪ ਨੂੰ ਠੱਲ ਪਾਉਣ ਲਈ
ਨਗਰ ਨਿਗਮ ਦੀਆਂ ਕੁੱਲ 56 ਟੀਮਾਂ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਮੱਛਰ ਮਾਰ ਦਵਾਈ ਦਾ ਛਿੜਕਾਉ ਕਰ ਰਹੀਆਂ ਹਨ ਅਤੇ ਲਿਟਰੇਚਰ ਵੰਡਿਆ ਜਾ ਰਿਹਾ ਹੈ। ਸਥਾਨਕ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਨੇ ਕਿਹਾ ਕਿ ਡੇਂਗੂ/ਮਲੇਰੀਆ ਦੀ ਰੋਕਥਾਮ ਲਈ 6 ਵੱਡੀਆਂ ਮਸ਼ੀਨਾਂ, 15 ਛੋਟੀਆਂ ਮਸ਼ੀਨਾਂ ਹੈਂਡ ਫੌਗ, 30 ਲਿਕਊਡ ਸਪਰੇਅ ਆਦਿ ਨਾਲ ਸਮੁੱਚਾ ਅਮਲੇ ਵਲੋਂ ਦਿਨ ਰਾਤ ਸ਼ਹਿਰ ਦੀ ਸਫਾਈ ਵਿਵਸਥਾ ਦਰੁੱਸਤ ਰੱਖੀ ਜਾ ਰਹੀ ਹੈ।
ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਡੇਂਗੂ ਸੰਬੰਧੀ ਸ਼ਿਕਾਇਤਾਂ ਦਰਜ਼ ਕਰਵਾਉਣ ਲਈ ਪੰਜ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਜ਼ੋਨ ਸਥਾਪਿਤ ਕਰ ਦਿੱਤੇ ਗਏ ਹਨ।ਜਿਥੇ ਲੋਕ ਡੇਂਗੂ ਸੰਬੰਧੀਆਂ ਆਪਣੀਆਂ ਸ਼ਿਕਾਇਤਾਂ ਫੋਨ ਰਾਹੀਂ ਦਰਜ਼ ਕਰਵਾ ਸਕਦੇ ਹਨ।ਹਰ ਵਾਰਡ ਵਿੱਚ ਦੇਖ ਰੇਖ ਲਈ ਚੀਫ ਸੈਨੇਟਰੀ ਇੰਸਪੈਕਟਰ ਅਧੀਨ ਟੀਮਾਂ ਬਣਾਈਆਂ ਗਈਆਂ ਹਨ।ਇਸ ਤੋਂ ਇਲਾਵਾ ਸਿਹਤ ਅਫਸਰ ਡਾ. ਯੋਗੇਸ਼ ਅਰੋੜਾ, ਡਾ. ਸੋਰਭ ਚਾਵਲਾ ਤੇ ਡਾ. ਰਮਾ ਇਨ੍ਹਾਂ ਸਾਰੀਆਂ ਵਾਰਡਾਂ ਦੇ ਅਧਿਕਾਰੀਆਂ ਕੋਲ ਰੋਜ਼ਾਨਾ ਹਰ ਵਾਰਡ ਦੀ ਰਿਪੋਰਟ ਲੈਣਗੇ।
ਮੇਅਰ ਰਿੰਟੂ ਨੇ ਕਿਹਾ ਕਿ ਨਗਰ ਨਿਗਮ ਆਪਣੇ ਤੌਰ ਤੇ ਅੰਮ੍ਰਿਤਸਰ ਨੂੰ ਡੇਂਗੂ ਮੁਕਤ ਰੱਖਣ ਲਈ ਅਣਥੱਕ ਯਤਨ ਕਰ ਰਿਹਾ ਹੈ ।ਰੋਜ਼ਾਨਾ ਸ਼ਹਿਰ ਦੀਆਂ 32 ਵਾਰਡਾਂ ਵਿੱਚ ਦਿਨ ਰਾਤ ਦੋ ਸ਼ਿਫਟਾਂ ਵਿੱਚ ਫੌਗ ਸਪਰੇਅ ਦਾ ਕੰਮ ਕੀਤਾ ਜਾ ਰਿਹਾ ਹੈ।ਛੋਟੇ-ਛੋਟੇ ਗਲੀ, ਮੁਹੱਲਿਆਂ ਵਿੱਚ ਫੋਗ ਸਪਰੇਅ ਦੇ ਕੰਮ ਲਈ 10 ਮੈਨੂਅਲ ਮਸ਼ੀਨਾਂ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਜਾ ਕੇ ਲਿਕਵਿਡ ਸਪਰੇਅ ਅਤੇ ਫੋਗ ਸਪਰੇਅ ਕਰ ਰਹੀਆਂ ਹਨ।
ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਸ਼ੁਕਰਵਾਰ ਡ੍ਰਾਈ ਡੇਅ ਮਨਾਇਆ ਜਾਵੇ ਅਤੇ ਕੂਲਰਾਂ ਨੂੰ ਖਾਲੀ ਕਰ ਕੇ ਸੁੱਕਾ ਰੱਖਿਆ ਜਾਵੇ ਅਤੇ ਘਰਾਂ ਦੇ ਆਲੇ-ਦੁਆਲੇ ਪਾਣੀ ਨਾ ਖੜ੍ਹਾਂ ਹੋਣ ਦਿੱਤਾ ਜਾਵੇ, ਤਾਂ ਜੋ ਲਾਰਵਾ ਪੈਦਾ ਨਾ ਹੋ ਸਕੇ ਮੇਅਰ ਰਿੰਟੂ ਨੇ ਕਿਹਾ ਕਿ ਪਹਿਲਾਂ ਵੀ ਕਰੋਨਾ ਦੇ ਵਿਰੁੱਧ ਜੰਗ ਲੜੀ ਹੈ ਅਤੇ ਉਸ ਤੇ ਜਿੱਤ ਪ੍ਰਾਪਤ ਕੀਤੀ ਹੈ।ਉਸੇ ਤਰ੍ਹਾਂ ਹੀ ਹੁਣ ਸਾਰਿਆਂ ਨੂੰ ਮਿਲ ਕੇ ਸ਼ਹਿਰ ਵਾਸੀਆਂ ਨੂੰ ਡੇਂਗੂ ਦੇ ਡੰਗ ਤੋਂ ਬਚਾਉਣਾ ਹੈ।
ਇਸ ਮੌਕੇ ਡਾ. ਯੋਗੇਸ਼ ਅਰੋੜਾ ਸਿਹਤ ਅਫਸਰ, ਡਾ. ਰਮਾ, ਸ਼ੁਸ਼ਾਂਤ ਭਾਟੀਆ, ਅਸ਼ੀਸ਼ ਆਦਿ ਹਾਜ਼ਰ ਸਨ
Punjab Post Daily Online Newspaper & Print Media