Saturday, May 31, 2025
Breaking News

ਸਬੰਧਤ ਅਧਿਕਾਰੀਆਂ ਪਾਸੋਂ ਕੀਤੀ ਜਾਵੇਗੀ ਖਰਾਬ ਹੋਈ ਕਣਕ ਦੀ ਵਸੂਲੀ – ਰਿਸ਼ੀਰਾਜ

ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ) – ਜ਼ਿਲ੍ਹਾ ਕੰਟੋਲਰ, ਖੁਰਾਕ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਅੰਮ੍ਰਿਤਸਰ ਰਿਸ਼ੀਰਾਜ ਮਹਿਰਾ ਨੇ ਓਪਨ ਗੁਦਾਮ ਨੰਗਲੀ ਕੰਪਲੈਕਸ ਬਲਾਕ ਵੇਰਕਾ ਦਾ ਦੌਰਾ ਕੀਤਾ।ਮੋਹਨਜੀਤ ਸਿੰਘ ਸਹਾਇਕ ਖੁਰਾਕ ਸਪਲਾਈ ਅਫ਼ਸਰ ਅਤੇ ਨਿਰੀਖਕ ਜਗਵਿੰਦਰ ਸਿੰਘ ਅਤੇ ਮੁਨੀਸ਼ ਕੁਮਾਰ ਉਥੇ ਹਾਜ਼ਰ ਪਾਏ ਗਏ। ਆਪਣੇ ਨਿਰੀਖਣ ਦੌਰਾਨ ਦੇਖਿਆ ਕਿ ਗੁਦਾਮ ਦੇ ਫਸਲੀ ਸਾਲ 2020-21 ਨਾਲ ਸਬੰਧਤ ਕੁੱਝ ਕਣਕ ਢੇਰ ਵਿੱਚ ਪਈ ਸੀ ਅਤੇ ਬਾਕੀ ਕਣਕ ਦੀਆਂ ਬੋਰੀਆਂ ਭਰੀਆਂ ਹੋਈਆਂ ਸਨ।ਕਣਕ ਦਾ ਮੁਆਇਨਾ ਕਰਨ ‘ਤੇ ਪਾਇਆ ਗਿਆ ਹੈ ਕਿ ਇਹ ਕਣਕ ਇਸ ਹਾਲਾਤ ਵਿਚ ਮਨੁੱਖੀ ਖੱਪਤ ਲਈ ਠੀਕ ਨਹੀਂ ਹੈ ਅਤੇ ਖਰਾਬ ਹਾਲਤ ਵਿੱਚ ਕਣਕ ਦੀ ਮਾਤਰਾ ਕੋਈ 10,000 ਬੈਗ (30 ਕਿਲੋ) 3000 ਕੁਵਿੰਟਲ ਕਣਕ ਹੈ।ਉਨਾਂ ਨੇ ਮੌਕੇ ਤੇ ਸਟਾਫ਼ ਨੂੰ ਸਖਤ ਹਦਾਇਤ ਕੀਤੀ ਕਿ ਇਸ ਕਣਕ ਨੂੰ ਫਸਲੀ ਸਾਲ 2021-22 ਦੀ ਕਣਕ ਤੋਂ ਦੂਰ ਗੁਦਾਮ ਦੇ ਅੰਦਰ ਇੱਕ ਪਾਸੇ ਸਿਫ਼ਟ ਕਰਵਾਉਣ ਉਪਰੰਤ ਸਟੋਰ ਕਰਵਾਈ ਜਾਵੇ।
ਮਹਿਰਾ ਨੇ ਦੱਸਿਆ ਕਿ ਇਸ ਦਫਤਰ ਵਲੋਂ ਜਾਰੀ ਕੀਤੇ ਹੁਕਮਾਂ ਰਾਹੀਂ ਖਰਾਬ ਕਣਕ ਦੀ ਸੈਗਰੀਗੇਸ਼ਨ ਕਰਨ ਲਈ ਸਹਾਇਕ ਖੁਰਾਕ ਸਪਲਾਈ ਅਫ਼ਸਰ ਵੇਰਕਾ ਨੂੰ ਹੁਕਮ ਦਿੱਤੇ ਗਏ ਹਨ ਕਿ ਇਸ ਕੰਮ ‘ਤੇ ਜਿਹੜਾ ਵੀ ਖਰਚਾ ਆਵੇਗਾ ਉਸ ਨੂੰ ਕਸਟੋਡੀਅਨ ਨਿਰੀਖਕ ਜਗਵਿੰਦਰ ਸਿੰਘ ਪਾਸੋਂ ਰਿਕਵਰ ਕੀਤਾ ਜਾਵੇਗਾ ਅਤੇ ਜਿਹੜੀ ਕਣਕ ਮਨੁੱਖੀ ਖਪੱਤ ਲਈ ਠੀਕ ਨਹੀਂ ਹੋਵੇਗੀ, ਉਸ ਦੀ ਮਾਤਰਾ ਨਿਰਧਾਰਤ ਕਰਨ ਉਪਰੰਤ ਜਿੰਮੇਵਾਰ ਕਰਮਚਾਰੀ/ਅਧਿਕਾਰੀਆਂ ਪਾਸੋਂ ਰਿਕਵਰੀ ਕੀਤੀ ਜਾਵੇਗੀ।ਉਨਾਂ ਕਿਹਾ ਕਿ ਹਰ ਇੱਕ ਡੀਪੂ ਹੋਲਡਰ ਜਿਹੜਾ ਕਣਕ ਪ੍ਰਾਪਤ ਕਰਨ ਲਈ ਨੰਗਲੀ ਗੁਦਾਮ ਵੇਰਕਾ ਨਾਲ ਅਟੈਚ ਹੋਇਆ ਹੈ, ਉਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਦਾਮ ਤੋ ਮਾੜੀ ਕਣਕ ਲਿਫਟ ਨਾ ਕੀਤੀ ਜਾਵੇ।ਮਹਿਰਾ ਨੇ ਕਿਹਾ ਕਿ ਜੇਕਰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਜ਼ਿਲ੍ਹਾ ਕੰਟਰੋਲਰ 81465-36161 ਜਾਂ ਸੋਰਵ ਮਹਾਜਨ ਸ.ਖ.ਸ.ਅ (ਵੰਡ) ਦੇ ਮੋਬਾਇਲ ਨੰਬਰ 87279-32222 ‘ਤੇ ਸੰਪਰਕ ਕੀਤਾ ਜਾਵੇ।

Check Also

ਯੂਨੀਵਰਸਿਟੀ ਦਾ ਨਿਵੇਕਲਾ ਉਪਰਾਲਾ, ਹਨੇਰੀ ਨਾਲ ਪੁੱਟੇ ਗਏ ਪੁਰਾਣੇ ਤੇ ਵੱਡੇ ਰੁੱਖ ਮੁੜ ਲਗਾਏ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ ਦੇ …