ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਹਿਤ ਬੇਰੋਜ਼ਗਾਰ ਨੋਜਵਾਨਾ ਨੂੰ ਸਰਕਾਰੀ
ਨੋਕਰੀਆਂ ਦੇ ਮੁਕਾਬਲੇ ਦੀ ਪ੍ਰੀਖਿਆਵਾਂ ਲਈ ਮੁਫਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਉਣ ਲਈ ਸ਼ੁਰੂਆਤ ਹੋ ਚੁੱਕੀ ਹੈ
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸੂਬਾ ਸਰਕਾਰ ਵਲੋ ਯੂ.ਪੀ.ਐਸ.ਸੀ, ਪੀ.ਪੀ.ਐਸ.ਸੀ, ਆਰ.ਆਰ.ਬੀ, ਪੀ.ਐਸ.ਐਸ.ਐਸ.ਬੀ, ਪੀ.ਓ ਕਲੈਰੀਕਲ, ਬੈਂਕਿੰਗ ਅਤੇ ਐਸ.ਐਸ.ਸੀ ਅਤੇ ਹੋਰਨਾਂ ਵਿਭਾਗੀ ਪ੍ਰੀਖਿਆਵਾਂ ਲਈ ਮੁਫਤ ਆਨਲਾਈਨ ਕੋੋਚਿੰਗ ਦੇਣ ਦਾ ਫੈਸਲਾ ਲਿਆ ਗਿਆ ਹੈ। ਕਲਰਕਾਂ ਦੇ ਬੈਚ ਲਈ ਰਜਿਸਟਰ ਕਰਨ ਲਈ ਉਮੀਦਵਾਰਾਂ ਦੀ ਯੋਗਤਾ ਘੱਟੋ-ਘੱਟ ਗਰੈਜੁਏਸ਼ਨ ਹੋਣੀ ਜਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਾਹਵਾਨ ਪ੍ਰਾਰਥੀ ਹੇਠ ਲਿਖੇ https:www.eduzphere.com/freegovtexams ਲਿੰਕ ‘ਤੇ ਅਪਲਾਈ ਕਰ ਸਕਦੇ ਹਨ।ਕਿਸੇ ਵੀ ਤਰਾਂ ਦੇ ਗ੍ਰੈਜੂਏਸ਼ਨ ਪ੍ਰਾਰਥੀ ਜੇਕਰ ਕਿਸੇ ਹੋਰ ਸਰਕਾਰੀ ਨੋਕਰੀ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ। ਉਹ ਵੀ ਇਸ ਲਿੰਕ ਤੇ ਆਪਣੇ ਆਪ ਨੂੰ ਅਪਲਾਈ ਕਰ ਸਕਦੇ ਹੋ, ਜਿਹੜੇ ਪ੍ਰਾਰਥੀ ਆਪਣੇ ਆਪ ਨੂੰ ਇਸ ਲਿੰਕ ‘ਤੇ ਰਜਿਸਟਰ ਕਰ ਚੁੱਕੇ ਹਨ, ਉਹ ਬੈਚ ਮੁਤਾਬਿਕ ਸਕਰਿਨਿੰਗ ਟੈਸਟ ਕਲੀਅਰ ਕਰਕੇ ਕਲਾਸਾਂ ਦੀ ਸ਼ੁਰੂਆਤ ਕਰ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੁੱਧਲ ਨੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਮੁਫਤ ਆਨਲਾਈਨ ਕੋੋਚਿੰਗ ਦਾ ਵੱਧ ਤੋ ਵੱਧ ਲਾਭ ਓੁਠਾਈਆ ਜਾਵੇ, ਤਾਂ ਜੋ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਦਾ ਸੁਪਨਾ ਸਾਕਾਰ ਹੋ ਸਕੇ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਅੰਮ੍ਰਿਤਸਰ ਦੇ ਕੈਰੀਅਰ ਕੌਂਸਲਰ ਗੋਰਵ ਕੁਮਾਰ ਅਤੇ ਮੋਬਾਇਲ ਨੰਬਰ-99157-89068 ਨਾਲ ਰਾਬਤਾ ਕੀਤਾ ਜਾ ਸਕਦਾ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media