ਅੰਮ੍ਰਿਤਸਰ, 2 ਅਕਤੂਬਰ (ਜਗਦੀਪ ਸਿੰਘ) – ਭੂਮੀ ਵਿਭਾਗ ਦੀ ਟੀਮ ਵਲੋਂ ਹਾਲ ਗੇਟ, ਮਾਤਾ ਲੌਗਾਂ ਦੇਵੀ ਮੰਦਿਰ ਟਾਊਨ ਹਾਲ, ਭਰਾਵਾਂ ਦੇ ਢਾਬੇ ਅਤੇ ਹੈਰੀਟੇਜ਼
ਸਟਰੀਟ ਆਦਿ ਇਲਾਕਿਆਂ ‘ਚ ਨਜਾਇਜ਼ ਕਬਜ਼ਿਆਂ ਕਬਜ਼ੇ ਹਟਾਏ ਗਏ।ਜਿਸ ਦੌਰਾਨ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ, ਬਰਾਂਡਿਆਂ ਜਾਂ ਫੁੱਟਪਾਥਾਂ ਆਦਿ ਉਪਰ ਰੱਖ ਕੇ ਨਜਾਇਜ਼ ਤੌਰ ‘ਤੇ ਆਰਜ਼ੀ ਤੌਰ ‘ਤੇ ਕੀਤੇ ਹੋਏ ਕਬਜ਼ਿਆਂ ਨੂੰ ਹਟਾਇਆ ਗਿਆ।ਨਗਰ ਨਿਗਮ ਅੰਮ੍ਰਿਤਸਰ ਦੇ ਦਫਤਰ ਦੇ ਬਾਹਰ ਰਣਜੀਤ ਐਵੀਨਿਊ ਵਿਖੇ ਨਜਾਇਜ਼ ਤੌਰ ‘ਤੇ ਲੱਗੇ ਖੋਖੇ ਖਿਲਾਫ ਵੀ ਕਾਰਵਾਈ ਕੀਤੀ ਗਈ।
ਇਸੇ ਦੌਰਾਨ ਨਗਰ ਨਿਗਮ ਭੈਮੀ ਵਿਭਾਗ ਦੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚ ਸਰਕਾਰੀ ਜ਼ਮੀਨਾਂ, ਫੁੱਟਪਾਥਾਂ, ਦੁਕਾਨਾਂ ਦੇ ਬਾਹਰ ਅਤੇ ਬਰਾਂਡਿਆਂ ਵਿੱਚ ਕੋਈ ਵੀ ਵਿਅਕਤੀ ਸਮਾਨ ਆਦਿ ਰੱਖ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ।ਜੇਕਰ ਕੋਈ ਵਿਅਕਤੀ ਅਜਿਹਾ ਕਰਕੇ ਨਜਾਇਜ਼ ਕਬਜ਼ਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।
ਰਾਜ ਕੁਮਾਰ ਇੰਸਪੈਕਟਰ, ਸੰਜੇ ਬਾਵਾ ਕਲਰਕ, ਵਿਭਾਗੀ ਅਮਲਾ ਅਤੇ ਪੁਲਿਸ ਫੋਰਸ ਦੇ ਜਵਾਨ ਆਦਿ ਇਸ ਕਾਰਵਾਈ ‘ਚ ਸ਼ਾਮਲ ਸਨ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media