ਨਵਾਂਸ਼ਹਿਰ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਕਰਜ਼ਾ ਰਾਹਤ
ਦੇਣ ਦੀ ਸਹੂਲਤ ਤਹਿਤ ਅੱਜ ਹਲਕਾ ਨਵਾਂਸ਼ਹਿਰ ਦੀ ਬੇਗਮਪੁਰ ਸੁਸਾਇਟੀ ਦੇ 246 ਲਾਭਪਾਤਰੀਆਂ ਨੂੰ 5727390 ਰੁਪਏ ਅਤੇ ਹੁਸੈਨਚੱਕ ਸੁਸਾਇਟੀ ਦੇ 45 ਲਾਭਪਾਤਰੀਆਂ ਨੂੰ 1092423 ਰੁਪਏ ਦੇ ਚੈਕ ਤਕਸੀਮ ਕੀਤੇ।
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਕਰੀਬ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ।ਜਿਸ ਨਾਲ ਇਸ ਵਰਗ ਨੂੰ ਵੱਡੀ ਰਾਹਤ ਮਿਲੇਗੀ ਤੇ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣ ਸਕੇਗੀ ।
ਪੰਜਾਬ ਸਰਕਾਰ ਕਿਸਾਨਾਂ, ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਾਲ ਨਾਲ ਮੋਢੇ ਨਾਲ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਸਾਰੇ ਵਰਗਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ।
ਇਸ ਮੌਕੇ ਸੰਜੀਵ ਕੁਮਾਰ ਇੰਸਪੈਕਟਰ, ਮਨਜੀਤ ਰਾਮ ਸੈਕਟਰੀ, ਬੇਗਮਪੁਰ ਸੁਸਾਇਟੀ ਤੋ ਅਮਰੀਕ ਸਿੰਘ ਸਰਪੰਚ, ਕੁਲਵਿੰਦਰ ਕੁਮਾਰ, ਮਨਜੀਤ ਕੁਮਾ ਪੰਚ, ਪਰਗਨ ਸਿੰਘ ਪ੍ਰਧਾਨ ਸੁਸਾਇਟੀ, ਜਸਵੀਰ ਸਿੰਘ ਵਾਇਸ ਪ੍ਰਧਾਨ, ਕੁਲਦੀਪ ਕੁਮਾਰ, ਬਹਾਦਰ ਸਿੰਘ ਮੈਂਬਰ ਸੁਸਾਇਟੀ, ਮੋਹਨ ਲਾਲ ਅਤੇ ਹੁਸੈਨਚੱਕ ਸੁਸਾਇਟੀ ਤੋਂ ਮਨਜੀਤ ਰਾਮ ਸੈਕਟਰੀ, ਗੁਰਮੇਲ ਰਾਮ ਸਰਪੰਚ ਅਤੇ ਮਨਜੀਤ ਸਿੰਘ ਪੰਚ ਹਾਜ਼ਰ ਸਨ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media