ਬਜ਼ੁਰਗਾਂ ਦਾ ਮਾਨ ਸਨਮਾਨ ਤੇ ਸਤਿਕਾਰ ਕੀਤਾ ਜਾਵੇ – ਰਾਜ ਅਰੋੜਾ
ਸੰਗਰੂਰ, 3 ਅਕਤੂਬਰ (ਜਗਸੀਰ ਲੌਂਗੋਵਾਲ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਵ ਜਾਗ੍ਰਤੀ ਮਿਸ਼ਨ ਸਤਸੰਗ ਸੰਮਤੀ ਸੰਗਰੂਰ ਵਲੋਂ ਅੰਤਰਰਾਸ਼ਟਰੀ
ਬਜ਼ੁਰਗ ਦਿਹਾੜਾ ਉਤਸ਼ਾਹ ਨਾਲ ਸਥਾਨਕ ਸ਼ਿਵ ਸ਼ੰਕਰ ਬਿਰਧ ਆਸ਼ਰਮ ਉਭਾਵਾਲ ਰੋਡ ਵਿਖੇ ਮਨਾਇਆ ਗਿਆ।
ਸੰਸਥਾ ਪ੍ਰਧਾਨ ਰਕੇਸ਼ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਵਿੱਚ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਸਾਬਕਾ ਪ੍ਰਧਾਨ ਸੁਰੇਸ਼ ਗੁਪਤਾ, ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਵਾਲਾ ਦੇ ਪ੍ਰਧਾਨ ਰਜਿੰਦਰ ਗੋਇਲ, ਸਟੇਟ ਸ਼ੋਸਲ ਵੈਲਫੇਅਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਅਤੇ ਸੁਬਾਈ ਪੈਨਸ਼ਰਨ ਆਗੂ ਰਾਜ ਕੁਮਾਰ ਅਰੋੜਾ ਅਤੇ ਕੁਲਵੰਤ ਰਾਏ ਬਾਂਸਲ ਮੌਜ਼ੂਦ ਸਨ।ਉਨਾਂ ਨੇ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਕੁੱਝ ਪਲ ਸਾਂਝੇ ਕੀਤੇ।ਬਜ਼ੁਰਗਾਂ ਨੂੰ ਫੁੱਲਾਂ ਦੇ ਸਿਹਰੇ ਪਾ ਕੇ ਤਿਲਕ ਲਗਾ ਕੇ ਫਲ, ਕੰਬਲ, ਮਠਿਆਈਆਂ ਆਦਿ ਦੇ ਕੇ ਉਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਮਹਾਰਾਜ ਸੁਧਾਂਸ਼ੂ ਕਹਿੰਦੇ ਹਨ ਕਿ ਜਿਸ ਤਰ੍ਹਾਂ ਅਸੀਂ ਸਵਰਗਵਾਸੀ ਮਾਤਾ ਪਿਤਾ ਦਾ ਸ਼ਰਾਧ ਕਰਦੇ ਹਾਂ ਉਸੇ ਤਰ੍ਹਾਂ ਜਿਉਂਦੇ ਮਾਤਾ ਪਿਤਾ ਅਤੇ ਬਜੁਰਗਾਂ ਦਾ ਨਿਰਾਦਰ ਨਾ ਕਰਕੇ ਉਨ੍ਹਾਂ ਨੂੰ ਪੂਰਾ ਮਾਨ ਸਨਮਾਨ ਸਤਿਕਾਰ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਸਿਹਤ ਸੰਭਾਲ ਕਰਨੀ ਚਾਹੀਦੀ ਹੈ।ਪ੍ਰਧਾਨ ਰਕੇਸ਼ ਕੁਮਾਰ ਗੋਇਲ ਨੇ ਕਿਹਾ ਕਿ ਪਰਮ ਸਤਿਕਾਰੋਯਗ ਸ੍ਰੀ ਗੁਰਦੇਵ ਸ਼ੁਧਾਂਸੂ ਦੀ ਮਹਾਰਾਜ ਵਲੋਂ ਦਿੱਤੇ ਗਏ ਆਦੇਸ਼ਾਂ ‘ਤੇ ਚੱਲਦੇ ਹੋਏ ਸੰਸਥਾ ਵਲੋਂ ਸਮੇਂ-ਸਮੇਂ ‘ਤੇ ਖੂਨਦਾਨ ਕੈਂਪ, ਮੈਡੀਕਲ ਕੈਂਪ ਅਤੇ ਅੱਖਾਂ ਦੇ ਚੈਕਅੱਪ ਕੈਂਪ ਅਤੇ ਹੋਰ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾ ਦਾ ਆਸ਼ਰਮ ਸੰਗਰੂਰ ਵਿਖੇ ਬਹੁਤ ਹੀ ਜਲਦ ਹੀ ਬਣਾਇਆ ਜਾ ਰਿਹਾ ਹੈ।ਜਿਸ ਲਈ 1016 ਗਜ਼ ਜਗ੍ਹਾ ਪਟਿਆਲਾ ਰੋਡ ‘ਤੇ ਇਲਾਕਾ ਨਿਵਾਸੀਆਂ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਲੈ ਲਈ ਗਈ ਹੈ।
ਇਸ ਮੌਕੇ ਸਕੱਤਰ ਅਮਰਜੀਤ ਸ਼ਰਮਾ, ਮੀਤ ਪ੍ਰਧਾਨ ਕ੍ਰਿਸ਼ਨ ਵੋਹਰਾ, ਕੁਲਵੰਤ ਰਾਏ ਬਾਂਸਲ, ਨਰੇਸ਼ ਮੱਕੜ, ਨਿੱਪੀ, ਸਤੀਸ਼ ਕੁਮਾਰ, ਖਜ਼ਾਨਚੀ ਸੁਭਾਸ਼ ਅਰੋੜਾ, ਵਿਜੈ ਕੁਮਾਰ ਗੁਪਤਾ, ਜਤਿੰਦਰ ਜੀਤੂ ਆਦਿ ਹਾਜ਼ਰ ਸਨ।
Punjab Post Daily Online Newspaper & Print Media