ਸੰਗਰੂਰ, 3 ਅਕਤੂਬਰ (ਜਗਸੀਰ ਲੌਂਗੋਵਾਲ) – ਸਟੇਟ ਫ਼ੈਮਲੀ ਜ਼ੋਨ ਦੀ ਇਕ ਮੀਟਿੰਗ ਪ੍ਰਧਾਨ ਰਾਜਨ ਸਿੰਗਲਾ ਅਤੇ ਸੈਕਟਰੀ ਪ੍ਰਮੋਦ ਹੋਡਲਾ ਦੀ ਅਗਵਾਈ ਹੇਠ
ਹੋਈ।ਜਿਸ ਵਿੱਚ ਪ੍ਰਧਾਨ ਰਾਜਨ ਸਿੰਗਲਾ ਵਲੋਂ ਕੀਤੇ ਕੰਮਾਂ ਬਾਰੇ ਜਾਣਕਾਰੀ ਅਤੇ ਲੇਖਾ ਜੋਖਾ ਦਿੱਤਾ।
ਗੋਪਾਲ ਗੋਇਲ ਨੇ ਨਵੇਂ ਪ੍ਰਧਾਨ ਲਈ ਖਸ਼਼ਵਿੰਦਰ ਗਰਗ ਦਾ ਨਾਮ ਦੀ ਤਾਇਦ ਕੀਤੀ।ਸਾਰਿਆਂ ਨੇ ਸਰਬਸੰਮਤੀ ਨਾਲ ਖੁਸ਼ਵਿੰਦਰ ਗਰਗ ਨੂੰ ਨਵਾਂ ਪ੍ਰਧਾਨ ਬਣਾਇਆ।ਨਵੇਂ ਪ੍ਰਧਾਨ ਖੁਸ਼ਵਿੰਦਰ ਗਰਗ ਨੇ ਕਿਹਾ ਕਿ ਉਹ ਤਨਦੇਹੀ ਨਾਲ ਉਸ ਵਿੱਚ ਕੰਮ ਕਰਨਗੇ ਅਤੇ ਸਟੇਟ ਫੈਮਿਲੀ ਜ਼ੋਨ `ਚ ਆਉਣ ਵਾਲੇ ਸਮੇਂ ਦੇ ਵਿਚ ਕਾਫੀ ਪ੍ਰੋਗਰਾਮ ਕੀਤੇ ਜਾਣਗੇ।
ਇਸ ਮੌਕੇ ਗੋਪਾਲ ਗੋਇਲ, ਗੌਰਵ ਹੋਡਲਾ, ਅਮਨ ਗੁਪਤਾ, ਰਾਕੇਸ਼ ਸੀ.ਏ, ਰਜੇਸ਼ ਗਰਗ, ਹਰੀਸ਼ ਗੋਇਲ, ਰਾਜੇਸ਼ ਗੁਪਤਾ, ਜੈਪਾਲ, ਸੰਜੀਵ ਗੋਇਲ, ਬੱਬੂ, ਵਿਕਾਸ ਗੋਇਲ, ਰਾਕੇਸ਼ ਕੁਮਾਰ ਆਦਿ ਮੌਜ਼ੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media