Tuesday, March 3, 2026

ਪਿੰਡ ਛਾਜ਼ਲੀ ਦੇ ਮਜ਼ਦੂਰ ਪਰਿਵਾਰਾਂ ਨੇ ਪਲਾਂਟਾਂ ਸਬੰਧੀ ਲਾਈਆਂ ਸ਼ਰਤਾਂ ਦਾ ਕੀਤਾ ਡਟਵਾਂ ਵਿਰੋਧ

ਗ੍ਰਾਮ ਸਭਾ ਇਜਲਾਸ ਕਰਨ ਪਹੁੰਚੇ ਸਰਕਾਰੀ ਅਧਿਕਾਰੀਆਂ ਦਾ ਕੀਤਾ ਘਿਰਾਓ

ਸੰਗਰੂਰ, 3 ਅਕਤੂਬਰ (ਜਗਸੀਰ ਲੌਂਗੋਵਾਲ) – ਅੱਜ ਇਥੋਂ ਨੇੜਲੇ ਪਿੰਡ ਛਾਜ਼ਲੀ ਵਿਖੇ ਗ੍ਰਾਮ ਸਭਾ ਇਜਲਾਸ ਰੱਖਿਆ ਗਿਆ ਸੀ।ਜਿਸ ਵਿੱਚ ਪੰਚਾਇਤ ਤੋਂ ਇਲਾਵਾ ਪੰਚਾਇਤ ਸਕੱਤਰ ਨੇ ਵੀ ਸ਼ਮੂਲੀਅਤ ਕੀਤੀ।ਇਸ ਗ੍ਰਾਮ ਸਭਾ ਇਜਲਾਸ ਦੌਰਾਨ ਪੰਜਾਬ ਸਰਕਾਰ ਨੇ ਮਜ਼ਦੂਰਾਂ ਲਈ ਜੋ 5-5 ਮਰਲੇ ਦੇ ਪਲਾਟ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਸੀ, ਉਸ ਤਹਿਤ ਲੋਕਾਂ ਨੂੰ ਲਾਉਡ ਸਪੀਕਰਾਂ ਵਿੱਚ ਬੋਲ ਕੇ ਸੱਦਾ ਦਿੱਤਾ ਗਿਆ।ਪਲਾਂਟਾਂ ਦੇ ਫਾਰਮ ਭਰਨ ਸਬੰਧੀ ਗਰੀਬ ਪਰਿਵਾਰਾਂ ਲੋਕਾਂ ਪਹੁੰਚੇ, ਪਰ ਜਦੋਂ ਪੰਚਾਇਤ ਸਕੱਤਰ ਵਲੋਂ ਗਰੀਬ ਲੋਕਾਂ ਨੂੰ ਪਲਾਟ ਦੇਣ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਸ਼ਰਤਾਂ ਪੜ ਕੇ ਸੁਣਾਈਆਂ ਤਾਂ ਲੋਕਾਂ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ।
                  ਇਸ ਤੋਂ ਬਾਅਦ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜ਼ਲੀ ਨੇ ਲੋਕਾਂ ਨੂੰ ਲਾਮਬੰਦ ਕੀਤਾ ਤੇ ਸਰਕਾਰੀ ਅਧਿਕਾਰੀਆਂ ਦਾ ਘਿਰਾਓ ਕਰਕੇ ਧਰਨਾ ਦਿੱਤਾ।ਕਾਮਰੇਡ ਗੋਬਿੰਦ ਛਾਜਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਲਾਟ ਫਾਰਮਾਂ ਵਿੱਚ ਲਿਖੀਆਂ ਬੇਲੋੜੀਆਂ ਸ਼ਰਤਾਂ ਦਾ ਉਹ ਡਟਵਾਂ ਵਿਰੋਧ ਕਰਦੇ ਹਨ, ਕਿਉਂਕਿ ਇਹ ਸ਼ਰਤਾਂ ਘਟੀਆ ਰਾਜਨੀਤੀ ਤਹਿਤ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਅੱਜ ਜੋ ਗ੍ਰਾਮ ਸਭਾ ਇਜਲਾਸ ਸੱਦਿਆ ਗਿਆ ਉਹ ਇੱਕ ਡੰਮੀ ਇਜਲਾਸ ਹੈ, ਇਹ ਖਾਨਾਪੂਰਤੀ ਕੀਤੀ ਗਈ ਹੈ। ਕਾਮਰੇਡ ਛਾਜ਼ਲੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਲਾਗੂ ਕੀਤੀਆਂ ਸ਼ਰਤਾਂ ਤੁਰੰਤ ਹਟਾ ਕੇ ਹਰ ਪਰਿਵਾਰ ਨੂੰ ਪਲਾਟ ਅਲਾਟ ਕੀਤੇ ਜਾਣ ਤੇ ਗ੍ਰਾਮ ਸਭਾ ਇਜਲਾਸ ਦੌਰਾਨ ਪੰਚਾਇਤਾਂ ਵਲੋਂ ਮਜ਼ਦੂਰ ਮਸਲਿਆਂ ਨੂੰ ਲੈ ਕੇ ਮਤੇ ਪਾਸ ਕੀਤੇ ਜਾਣ।ਜਦੋਂ ਤੱਕ ਇਨ੍ਹਾਂ ਮੰਗਾਂ ਨੂੰ ਪੂਰਾ ਨਹੀ ਕੀਤਾ ਜਾਵੇਗਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
                ਇਸ ਮੌਕੇ ਗੋਰਾ ਸਿੰਘ ਛਾਜਲੀ, ਗੁਰਜੰਟ ਸਿੰਘ, ਨਾਥ ਸਿੰਘ, ਗੁਰਦਿਆਲ ਸਿੰਘ ਫੌਜੀ, ਤਾਰਾ ਸਿੰਘ ਗੀਤਕਾਰ, ਭੋਲਾ ਸਿੰਘ ਗੀਤਕਾਰ, ਮੀਤ ਮਨੀ ਛਾਜਲੀ, ਮਾਇਆ ਦੇਵੀ, ਰਾਣੀ ਕੌਰ, ਮਿੰਦਰ ਸਿੰਘ ਛਾਜਲੀ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …