Sunday, August 9, 2026

ਦੁਨੀਆਂ ਭਰ ‘ਚ ਵਟਸਐਪ, ਫੇਸ ਬੁੱਕ ਅਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅੱਜ ਰਾਤ ਨੂੰ ਦੁਨੀਆਂ ਭਰ ‘ਚ ਵਟਸਐਪ, ਫੇਸ ਬੁੱਕ ਅਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ ਹੋ ਗਿਆ।ਸੋਸ਼ਲ ਮੀਡੀਆ ਦੇ ਤਿੰਨੇ ਪਲੇਟਫਾਰਮਾਂ ਦੇ ਸਰਵਰ ਡਾਊਨ ਹੋ ਜਾਣ ਨਾਲ ਇਹਨਾਂ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਇੱਕ ਘੰਟੇ ਤੋਂ ਉਪਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਰਵਰ ਡਾਊਨ ਹੋਣ ਨਾਲ ਅੰਮ੍ਰਿਤਸਰ ਸਮੇਤ ਕਈ ਜਗ੍ਹਾ ‘ਤੇ ਲੋਕ ਆਪਣਾ ਇੰਟਰਨੈਟ ਕੁਨੈਕਸ਼ਨ ਬਾਰ-ਬਾਰ ਚੈਕ ਕਰਦੇ ਦੇਖੇ ਗਏ। ਆ ਰਹੀਆਂ ਖਬਰਾਂ ਅਨੁਸਾਰ ਉਕਤ ਪਲੇਟਫਾਰਮਾਂ ਦੇ ਅਧਿਕਾਰੀਆਂ ਵਲੋਂ ਸਬਸਕਰਾਈਬਰਾਂ ਤੋਂ  ਮਾਫੀ ਮੰਗਦਿਆਂ ਇਹਨਾਂ ਨੂੰ ਜਲਦ ਠੀਕ ਕਰਨ ਦਾ ਯਕੀਨ ਦਿਵਾਇਆ ਜਾ ਰਿਹਾ ਹੈ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …