Thursday, April 16, 2026

ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਦੀ ਪੇਸ਼ਕਸ਼

1 ਤੋਂ 2 ਮੈਗਾਵਾਟ ਤੱਕ ਦੇ ਸਥਾਪਿਤ ਪਲਾਂਟਾਂ ਤੋਂ ਸਰਕਾਰ ਖਰੀਦੇਗੀ ਬਿਜਲੀ

ਕਪੂਰਥਲਾ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਪੀ.ਐਮ ਕੁਸ਼ਮ ਸਕੀਮ ਅਧੀਨ ਰਾਜ ਦੇ ਕਿਸਾਨਾਂ ਨੂੰ ਇਕ ਸੁਨਹਿਰੀ ਮੌਕਾ ਦਿੰਦਿਆਂ ਗਰਿੱਡ ਕੁਨੈਕਟਿਡ ਸੋਲਰ ਪੀ.ਵੀ ਪਾਵਰ ਪਲਾਂਟ ਦੀ ਸਥਾਪਨਾ ਦੀ ਪੇਸ਼ਕਸ ਕੀਤੀ ਹੈ।ਇਸ ਸਕੀਮ ਤਹਿਤ ਕੁੱਲ 220 ਮੈਗਾਵਾਟ ਸਮੱਰਥਾ ਦੇ ਸੂਰਜੀ ਊਰਜਾ ਤੇ ਅਧਾਰਿਤ ਪਾਵਰ ਪਲਾਂਟ ਲਗਾਏ ਜਾਣਗੇ।
                ਡਿਪਟੀ ਕਮਿਸ਼ਨਰ ਦੀਪਤੀ ਉਪਲ ਨੇ ਆਖਿਆ ਕਿ ਇਸ ਸਕੀਮ ਤਹਿਤ 1, 15 ਜਾਂ 2 ਮੈਗਾਵਾਟ ਦੇ ਸੋਲਰ ਪੀ.ਵੀ. ਪਲਾਂਟ ਦੀ ਸਥਾਪਨਾ ਲਈ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵਲੋਂ ਸੂਬੇ ਦੇ ਚਾਹਵਾਨ ਕਿਸਾਨਾਂ, ਕਿਸਾਨਾਂ ਦੇ ਸਮੂਹਾਂ, ਪੰਚਾਇਤਾਂ, ਸਹਿਕਾਰੀ ਸਭਾਵਾਂ, ਫਾਰਮਰ ਪ੍ਰਡੀਊਸਰ ਆਰਗਨਾਈਜੇਸ਼ਨਾਂ ਅਤੇ ਵਾਟਰ ਯੂਜ਼ਰ ਐਸੋਸੀਏਸ਼ਨਾਂ ਤੋਂ ਬਿਨੈ ਪੱਤਰ ਮੰਗੇ ਹਨ।
                 ਇਸ ਲਈ ਈ-ਰਜਿਸਟ੍ਰੇਸ਼ਨ ਫੀਸ 2300 ਰੁਪਏ ਅਤੇ ਆਰ.ਐਫ.ਐਸ ਦਸਤਾਵੇਜ/ਪ੍ਰੋਸੈਸਿੰਗ ਫੀਸ 10 ਹਜ਼ਾਰ ਰੁਪਏ ਹੈ।ਇਕ ਮੈਗਾਵਾਟ ਲਈ 1 ਲੱਖ ਰੁਪਏ 1.5 ਮੈਗਾਵਾਟ ਲਈ 1 ਲੱਖ 50 ਹਜ਼ਾਰ ਰੁਪਏ ਅਤੇ 2 ਮੈਗਾਵਾਟ ਲਈ 2 ਲੱਖ ਰੁਪਏ ਰਕਮ ਬਿਆਨਾਂ ਦੇਣੀ ਹੋਵੇਗੀ।ਦਰਖਾਸਤਾਂ 25 ਅਕਤੂਬਰ 2021 ਨੂੰ ਸ਼ਾਮ 4 ਵਜੇ ਤੱਕ ਜਮ੍ਹਾ ਹੋ ਸਕਦੀਆਂ ਹਨ।
               ਪਲਾਂਟ ਵਿੱਚ ਪੈਦਾ ਕੀਤੀ ਗਈ ਸੋਲਰ ਪਾਵਰ ਨੂੰ ਪੀ.ਐਸ.ਪੀ.ਸੀ.ਐਲ. ਖਰੀਦਿਆ ਜਾਵੇਗਾ। ਵਧੇਰੇ ਜਾਣਕਾਰੀ ਲਈ 0172-2663328, 2663382 ਅਤੇ 0172-2791326, 0172-2791226 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …