ਨਵਾਸ਼ਹਿਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਆਮ ਪਬਲਿਕ ਨੂੰ ਸਾਫ ਸੁਥਰੀਆਂ ਅਤੇ ਉਚ-ਕੁਆਲਟੀ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਉਪਲੱਬਧ
ਕਰਵਾਉਣ ਦੇ ਮੰਤਵ ਨਾਲ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿੱਢੀ ਗਈ ਮੁਹਿੰਮ ਤਹਿਤ ਪਿਛਲੇ ਦਿਨੀਂ ਫੂਡ ਸੇਫਟੀ ਟੀਮ ਵੱਲੋਂ ਵੱਖ-ਵੱਖ ਫਰਮਾਂ ਤੋਂ ਸੈਂਪਲ ਭਰਨ ਉਪਰੰਤ ਜੋ ਸੈਂਪਲ ਗੈਰ ਮਿਆਰੀ, ਐਕਸਪਾਇਰ ਅਤੇ ਮਿਸਬ੍ਰਾਂਡਿਡ ਪਾਏ ਗਏ ਸਨ, ਉਨ੍ਹਾਂ ਦੋਸ਼ੀਆਂ ਦੇ ਖਿਲਾਫ਼ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼.ਭ.ਸ ਨਗਰ ਦੀ ਅਦਾਲਤ ਵਿੱਚ ਕੇਸ ਦਾਇਰ ਕੀਤੇ ਗਏ ਸਨ।ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਐਡਜੂਕੇਟਿੰਗ ਅਫ਼ਸਰ (ਫੂਡ ਸੈਫਟੀ) ਸ਼.ਭ.ਸ ਨਗਰ ਜਸਵੀਰ ਸਿੰਘ ਦੀ ਅਦਾਲਤ ਵਲੋਂ ਨਿਰਮਾਤਾ ਕੰਪਨੀਆਂ, ਕਰਿਆਨਾ ਸਟੋਰਾਂ, ਬੇਕਰੀ, ਕੰਨਫੈਕਸ਼ਨਰੀ ਸਟੋਰਾਂ ਅਤੇ ਡੇਅਰੀਆਂ ਆਦਿ ਨੂੰ ਗੈਰਮਿਆਰੀ, ਐਕਸਪਾਇਰ ਅਤੇ ਮਿਸਬ੍ਰਾਂਡਿਡ ਵੱਖ-ਵੱਖ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ 16 ਕੇਸਾਂ ਵਿੱਚ ਦੋਸ਼ੀਆਂ ਨੂੰ 4,50,000/- ਰੁਪਏ ਦਾ ਜੁਰਮਾਨਾ ਕੀਤਾ ਗਿਆ।
ਮਨੋਜ ਖੋਸਲਾ ਸਹਾਇਕ ਕਮਿਸ਼ਨਰ ਫੂਡ ਸ਼.ਭ.ਸ ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਸੀ.ਡੀ ਨਵਾਂਸ਼ਹਿਰ ਤੋਂ ਲੈ ਗਏ ਫਰੂਟ ਡ੍ਰਿੰਕ ਦੇ ਸਬ-ਸਟੈਂਡਰਡ ਪਾਏ ਜਾਣ ਤੇ ਸਟੋਰ ਨੂੰ 5,000/- ਅਤੇ ਨਿਰਮਾਤਾ ਕੰਪਨੀ ਆਰ.ਐਨ.ਗਾਲਾ, ਆਂਦਰਾ ਪ੍ਰਦੇਸ਼ ਨੂੰ 2,00,000/-ਰੁਪਏ, ਕੰਨਵ ਬੇਕਰੀ, ਰਾਹੋਂ ਤੋਂ ਲਏ ਗਏ ਬਿਸਕੁੱਟ ਮਿਸਬ੍ਰਾਂਡਿਡ ਅਤੇ ਐਕਸਪਾਇਰ ਪਾਏ ਜਾਣ ਤੇ 10,000/- ਰੁਪਏ ਅਤੇ ਨਿਰਮਾਤਾ ਕੰਪਨੀ ਐਸ.ਐਨ ਫੂਡ, ਸੰਗਰੂਰ ਨੂੰ 50,000/- ਰੁਪਏ, ਅਜੀਤ ਸਿੰਘ ਓਮ ਪ੍ਰਕਾਸ਼ ਪ੍ਰਾਈਵੇਟ ਲਿਮਿਟਿਡ, ਨਵਾਂਸ਼ਹਿਰ ਨੂੰ ਕਾਸੀਆ/ਤਾਜ ਦੇ ਸੈਂਪਲ ਦੇ ਮਿਸਲੀਡਿੰਗ ਆਉਣ ਤੇ 50,000 ਰੁਪਏ, ਦਸ਼ਮੇਸ਼ ਡੈਅਰੀ, ਬਰਨਾਲਾ ਰੋਡ, ਨਵਾਂਸ਼ਹਿਰ ਨੂੰ ਦਹੀਂ ਦੇ ਸੈਂਪਲ ਸਬ-ਸਟੈਂਡਰਡ ਆਉਣ ਤੇ 15,000/- ਰੁਪਏ, ਚੌਧਰੀ ਟੀ-ਸਟਾਲ, ਸਿਵਲ ਹਸਪਤਾਲ, ਨਵਾਂਸ਼ਹਿਰ ਨੂੰ ਦੁੱਧ ਦਾ ਸੈਂਪਲ ਸਬ-ਸਟੈਂਡਰਡ ਆਉਣ ਤੇ 10,000/- ਰੁਪਏ ਅਤੇ ਇਸੇ ਦੁਕਾਨ ਤੋਂ ਭਰੇ ਗਏ ਫਰੂਟ ਕੇਕ ਦੇ ਸੈਂਪਲ ਦੇ ਮਿਸਬ੍ਰਾਂਡਡ ਆਉਣ ਤੇ ਬਨਾਉਣ ਵਾਲੀ ਕੰਪਨੀ ਵੀਨਸ ਫੂਡ ਪ੍ਰੋਡਕਟਸ, ਜੀ.ਟੀ.ਰੋਡ, ਲੁਧਿਆਣਾ ਨੂੰ 20,000/- ਰੁਪਏ, ਉਜਵਲ ਕਰਿਆਨਾ ਸਟੋਰ, ਗੜ੍ਹਸ਼ਕਰ ਰੋਡ, ਬੰਗਾ ਨੂੰ ਵੇਸਨ ਦਾ ਸੈਂਪਲ ਮਿਸਬ੍ਰਾਂਡਿਡ ਆਉਣ ਤੇ 10,000/- ਰੁਪਏ, ਜੈ.ਅੰਬੇ ਕੰਨਫੈਕਸ਼ਨਰੀ, ਸਰੋੜਾ ਨੂੰ ਪਾਪੜ ਬੜੀਆਂ ਮਿਸਬ੍ਰਾਂਡਡ ਆਉਣ ਤੇ 10,000/-, ਚਟਨੀ ਦਾ ਸੈਂਪਲ ਫੇਲ ਆਉਣ ਤੇ ਟਰੱਕ ਯੂਨੀਅਨ, ਨਵਾਂਸ਼ਹਿਰ ਦੇ ਨਾਲ ਦੇ ਅਹਾਤੇ ਨੂੰ 10,000/-, ਪ੍ਰਕਾਸ਼ ਚਿੱਕਨ ਸੈਂਟਰ, ਰੇਲਵੇ ਰੋਡ, ਨਵਾਂਸ਼ਹਿਰ ਨੂੰ 10,000/- ਅਤੇ ਦੋਆਬਾ ਚਿੱਕਨ ਸੈਂਟਰ, ਬਲਾਚੌਰ ਨੂੰ ਵੀ 10,000/- ਰੁਪਏ, ਇੰਦਰਾਵਤੀ ਕਰਿਆਨਾ ਸਟੋਰ, ਆਸਰੋਂ ਨੂੰ ਨਮਕੀਨ ਮਿਸਬ੍ਰਾਂਡਿਡ ਆਉਣ ਤੇ 10,000/-, ਆਰ.ਕੇ.ਪੰਸਾਰੀ, ਨਵਾਂਸ਼ਹਿਰ ਤੋਂ ਭਰੇ ਗਏ ਬਦਾਮ ਦੇ ਸੈਂਪਲ ਮਿਸਬ੍ਰਾਂਡਿਡ ਆਉਣ ਤੇ 10,000/- ਰੁਪਏ, ਖਾਲਸਾ ਦੱਸ ਰੰਗਾਂ ਆਚਾਰ ਵਾਲਿਆਂ ਦੀ ਗੱਡੀ ਨੂੰ ਲਸਨ ਦਾ ਆਚਾਰ ਮਿਸਬ੍ਰਾਂਡਿਡ ਆਉਣ ਤੇ 10,000/- ਰੁਪਏ, ਪੁਨੀਤ ਜਰਨਲ ਸਟੋਰ, ਅਲਾਚੌਰ ਤੋ ਭਰੇ ਗਏ ਰੋਸਟਿਡ ਸੋਆਬੀਨ ਦੇ ਸੈਂਪਲ ਮਿਸਬ੍ਰਾਂਡਿਡ ਆਉਣ ਤੇ 5,000/- ਰੁਪਏ ਅਤੇ ਵਿੱਕੀ ਕਰਿਆਨਾ ਸਟੋਰ, ਆਸਰੋਂ ਨੂੰ ਬੂੰਦੀ ਦਾ ਸੈਂਪਲ ਫੇਲ ਆਉਣ ਤੇ 5,000/- ਜੁਰਮਾਨਾ ਕੀਤਾ ਗਿਆ।ਮਨੋਜ ਖੋਸਲਾ ਨੇ ਇਹ ਵੀ ਕਿਹਾ ਕਿ ਉਪਰੋਕਤ ਫਰਮਾਂ/ਦੁਕਾਨਾਂ ਨੂੰ ਉਨ੍ਹਾ ਤੇ ਕੀਤੇ ਗਏ ਜੁਰਮਾਨੇ ਦੇ ਖਿਲਾਫ਼ ਟ੍ਰਿਬਿਊਨਲ ਵਿੱਚ ਅਪੀਲ ਕਰਨ ਦਾ ਹੱਕ ਮੌਜ਼ੂਦ ਹੈ।
ਬਿਕਰਮਜੀਤ ਸਿੰਘ ਅਤੇ ਦਿਨੇਸ਼ਜੋਤ ਸਿੰਘ, ਫੂਡ ਸੇਫਟੀ ਅਫ਼ਸਰਾਂ, ਸ਼.ਭ.ਸ ਨਗਰ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਖਾਣ-ਪੀਣ ਵਾਲੀਆਂ ਚੀਜਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਵੱਡੇ ਪੱਧਰ ਤੇ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਸਾਫ-ਸੁਥਰੀਆਂ ਅਤੇ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਵਸਤਾਂ ਮਿਲ ਸਕਣ ਅਤੇ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media