Thursday, April 16, 2026

ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵਲੋਂ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ

ਇੱਕ ਕੁਇੰਟਲ ਗਾਂਜਾ, 5 ਲੱਖ ਦੀ ਡਰੱਗ ਮਨੀ, ਮਹਿੰਦਰਾ ਪਿਕਅੱਪ ਤੇ 4 ਮੋਬਾਇਲ ਫੋਨਾਂ ਸਮੇਤ ਤਿੰਨ ਕਾਬੂ

ਨਵਾਂਸ਼ਹਿਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਇੱਕ ਵੱਡੀ ਸਫਲਤਾ ਹਾਾਸਲ ਕਰਦਿਆਂ ਇੱਕ ਕੁਇੰਟਲ (ਲਗਭਗ 100 ਕਿਲੋਗ੍ਰਾਮ) ਗਾਂਜਾ, ਇੱਕ ਮਹਿੰਦਰਾ ਪਿਕਅੱਪ ਪੀ.ਬੀ-07 ਬੀ.ਡਬਲਯੂ 5583 ਬਰਾਮਦ ਕੀਤੀ ਗਈ।
                  ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿਨ੍ਹਾਂ ਦੀ ਪਛਾਣ ਸੱਜਣ ਕੁਮਾਰ ੳਰਫ ਉਜਾਲਾ ਵਾਸੀ ਸ਼ੇਰਦਿਲਪੁਰ ਪੁਲਿਸ ਥਾਣਾ ਪੈਟਰਿਕ ਜ਼ਿਲ੍ਹਾ ਸਮਸਤੀਪੁਰ ਬਿਹਾਰ, ਮੱਖਣ ਪਾਸਵਾਨ ਵਾਸੀ ਪੇਮਨਪੁਰ ਪੁਲਿਸ ਥਾਣਾ ਮੇਹਨਰ ਬਿਸੋਲੀ ਬਿਹਾਰ ਅਤੇ ਮਿੰਟੂ ਕੁਮਾਰ ਰਾਧਾ ਪਤਨੀ ਰਮੇਸ਼ ਚੋਪੜਾ ਵਾਸੀ ਦੌਸਤ ਨਗਰ ਸ਼ੇਰਪੁਰ ਪਟਨਾ ਬਿਹਾਰ ਵਜੋਂ ਹੋਈ ਹੈ।
                        ਇਨ੍ਹਾਂ ਮੁਲਜ਼ਮਾਂ ਕੋਲੋਂ 4 ਮੋਬਾਇਲ ਫੋਨ, 5 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਫਗਵਾੜਾ ਤੋਂ ਪਿੱਛਾ ਕਰਨ ਤੋਂ ਬਾਅਦ ਫੜ੍ਹਨ ’ਚ ਸਫਲਤਾ ਹਾਸਿਲ ਕੀਤੀ ਗਈ ਅਤੇ ਇਹ ਗੈਂਗ ਯੂ.ਪੀ, ਬਿਹਾਰ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸੁਬਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਤਸਕਰੀ ਅਤੇ ਸਪਲਾਈ ਨੈਟਵਰਕ ਦਾ ਹਿੱਸਾ ਹੈ।ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵਿਅਕਤੀਆਂ ਦੇ ਫੜੇ ਜਾਣ ਦੀ ਸੰਭਾਵਨਾ ਹੈ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …