Wednesday, April 15, 2026

ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਪਠਾਨਕੋਟ ਦੇ ਨਸ਼ਾ ਛੁੜਾਓ ਕੇਂਦਰ ਦਾ ਕੀਤਾ ਨਿਰੀਖਣ

ਪਠਾਨਕੋਟ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਵਲੋਂ ਨਸ਼ਾ ਛੁੜਾਊ ਕੇਂਦਰ, ਸਿਵਲ ਹਸਪਤਾਲ ਦਾ ਡੀ-ਅਡਿਕਸ਼ਨ ਕਮੇਟੀ ਦੇ ਚੇਅਰਮੈਨ ਵਜੋਂ ਦੌਰਾ ਕੀਤਾ ਗਿਆ।ਉਹਨਾਂ ਨਾਲ ਇਸ ਕਮੇਟੀ ਦੇ ਮੈਂਬਰ ਡਾ. ਹਰਵਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ, ਹਰਨੇਕ ਸਿੰਘ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਪਠਾਨਕੋਟ, ਡਾ. ਤਰਲੋਕ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ ਪਠਾਨਕੋਟ ਅਤੇ ਦੋ ਸਵੈ-ਸੇਵੀ ਸਸੰਥਾ ਦੇ ਨੁਮਾਂਇੰਦੇ ਸ਼੍ਰੀਮਤੀ ਕਿਰਨ ਕਪੂਰ ਅਤੇ ਡਾ: ਬੀਨਾ ਮਿਸ਼ਰਾ ਮੌਜ਼ੂਦ ਸਨ।
               ਦੌਰੇ ਦੌਰਾਨ ਨਸ਼ਾ ਛੁੜਾਊ ਕੇਂਦਰ ਵਿਖੇ ਜੋ 7 ਮਰੀਜ਼ ਦਾਖਲ ਸਨ, ਉਨ੍ਹਾਂ ਨਾਲ ਗੱਲਬਾਤ ਕਰਨ ਉਪਰੰਤ ਦਿੱਤੀਆਂ ਗਈਆਂ ਸੇਵਾਂਵਾਂ ਜਿਵੇਂ ਕਿ ਦਵਾਈਆਂ, ਖਾਣਾ, ਇਲਾਜ਼ ਆਦਿ ‘ਤੇ ਸੰਤੁਸ਼ਟੀ ਦਰਸਾਈ ਗਈ ਅਤੇ ਮਾਪਦੰਡਾਂ ਮੁਤਾਬਿਕ ਸਾਰਾ ਕੁੱਝ ਸਹੀ ਵਾ ਦਰੁਸਤ ਪਾਇਆ ਗਿਆ।ਉਹਨਾਂ ਵਲੋਂ ਸਕਿਊਰਿਟੀ ਸੰਬਧੀ ਵੀ ਜਾਇਜ਼ਾ ਲਿਆ।ਉਥੇ ਤੈਨਾਤ ਸਾਰਾ ਸਟਾਫ਼ ਵੀ ਮੌਕੇ ‘ਤੇ ਹਾਜ਼ਰ ਪਾਇਆ ਗਿਆ।ਓਟ ਸੈਂਟਰ ਸਿਵਲ ਹਸਪਤਾਲ ਪਠਾਨਕੋਟ ਦਾ ਦੌਰਾ ਕਰਨ ਉਪਰੰਤ ਸਟਾਫ਼ ਦੀ ਕਮੀ ਨੂੰ ਜਲਦ ਪੂਰਾ ਕਰਨ ਦੇ ਉਪਰਾਲੇ ਚਾਲੂ ਕਰਨ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ ਗਏ।
                  ਇਸ ਤੋਂ ਬਾਅਦ ਉਹਨਾਂ ਵਲੋਂ ਡੇਂਗੂ ਵਾਰਡ ਦਾ ਦੌਰਾ / ਨਿਰੀਖਣ ਕੀਤਾ ਗਿਆ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂਵਾਂ ਬਾਰੇ ਸੰਤੁਸ਼ਟੀ ਜ਼ਾਹਿਰ ਕੀਤੀ ਗਈ।ਉਹਨਾਂ ਵਲੋਂ ਸ਼ੱਕੀ ਡੇਂਗੂ ਦੇ ਮਰੀਜ਼ਾਂ ਦੇ ਟੈਸਟਾਂ ਦੀ ਗਿਣਤੀ ਨੂੰ ਵਧਾਉਣ ਲਈ ਹੁਕਮ ਜਾਰੀ ਕੀਤੇ ਗਏ।ਉਹਨਾਂ ਵਲੋਂ 3 ਨਵੇਂ ਡੇਂਗੂ ਸੈਂਪਲ ਕਲੈਕਸ਼ਨ ਕੇਂਦਰ -ਸੁਜਾਨਪਰੁ, ਬੁੰਗਲ ਬਧਾਨੀ ਅਤੇ ਨਰੋਟ ਜੈਮਲ ਸਿੰਘ ਵਿਖੇ ਸਥਾਪਿਤ ਕਰਨ ਲਈ ਹਦਾਇਤ ਕੀਤੀ ਗਈ।
                ਕਮਿਸ਼ਨਰ ਪਠਾਨਕੋਟ ਵਲੋਂ 24¿7 ਟੈਸਟਿੰਗ ਲੈਬ ਚਾਲੂ ਹਾਲਤ ਵਿਚ ਰੱਖਣ ਦੀ ਹਦਾਇਤ ਪਹਿਲਾਂ ਹੀ ਕੀਤੀ ਗਈ ਸੀ। ਹੁਣ 24¿7 ਟੈਸਟਿੰਗ ਲੈਬ ਦੇ ਸੇਵਾਂਵਾਂ ਲਈ ਨਵਾਂ ਸਟਾਫ਼ ਵੀ ਮੁਹਈਆ ਕਰਵਾਇਆ ਗਿਆ ਹੈ।ਉਹਨਾਂ ਵਲੋਂ ਪਹਿਲਾਂ ਜਾਰੀ ਕੀਤੇ ਗਏ ਫ਼ੰਡ ਵਿਚੋਂ ਘਰੋਟਾ ਅਤੇ ਸੁਜਾਨਪੁਰ ਵਿਖੇ 2 ਜਨਰੇਟਰ ਸੈਟ, ਬੁੰਗਲ ਬਧਾਨੀ, ਸੁਜਾਨਪੁਰ ਅਤੇ ਘਰੋਟਾ ਵਿਖੇ 3 ਡਿਜ਼ੀਟਲ ਐਕਸ-ਰੇ ਮਸ਼ੀਨਾਂ- ਇੰਸਟਾਲ ਕਰਵਾਈਆਂ ਗਈਆਂ, ਬਮਿਆਲ ਅਤੇ ਤਾਰਾਗੜ੍ਹ ਦੇ ਮਰੀਜ਼ਾਂ ਨੂੰ ਐਕਸ-ਰੇ ਸਹੂਲਤਾਂਵਾਂ ਦੇਣ ਲਈ ਬੰਦ ਪਈਆਂ ਐਕਸ-ਰੇ ਮਸ਼ੀਨਾਂ ਨੂੰ ਠੀਕ ਕਰਵਾ ਕੇ ਚਾਲੂ ਹਾਲਤ ਵਿਚ ਲਿਆਂਦਾ ਗਿਆ ਹੈ।ਇਸ ਤੋਂ ਇਲਾਵਾ ਲੈਬ ਦਾ ਸਾਜੋ ਸਮਾਨ ਅਤੇ ਬਲੱਡ ਸੈਲ ਕਾਊਂਟਰ ਆਦਿ ਇੰਸਟਾਲ ਹੋਣ ਨਾਲ ਮਰੀਜ਼ਾਂ ਦੇ ਹੋ ਰਹੇ ਟੈਸਟਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ।ਦੌਰੇ ਤੋਂ ਬਾਅਦ ਸਿਵਲ ਸਰਜਨ ਪਠਾਨਕੋਟ, ਸਹਾਇਕ ਸਿਵਲ ਸਰਜਨ ਪਠਾਨਕੋਟ, ਜ਼ਿਲ੍ਹਾ ਟੀਕਾਕਰਣ ਅਫ਼ਸਰ ਪਠਾਨਕੋਟ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਪਠਾਨਕੋਟ ਅਤੇ ਡਿਪਟੀ ਮੈਡੀਕਲ ਕਮਿਸ਼ਨਰ, ਪਠਾਨਕੋਟ ਨਾਲ ਮੀਟਿੰਗ ਲੈਂਦੇ ਹੋਏ, ਡਿਪਟੀ ਕਮਿਸ਼ਨਰ ਪਠਾਨਕੋਟ ਨੇ ਮਰੀਜ਼ਾਂ ਦੀ ਸਹੂਲਤ ਲਈ ਪਲੇਟਲੈਟ ਸੈਪ੍ਰੇਸ਼ਨ ਕਰਨ ਵਾਲੀ 1 ਮਸ਼ੀਨ ਆਪਣੇ ਫ਼ੰਡਾਂ ਵਿਚੋਂ ਖਰੀਦਣ ਦੀ ਪ੍ਰਵਾਨਗੀ ਦਿੱਤੀ ਹੈ।ਜਿਸ ਨਾਲ ਇਕ ਪਲੇਟਲੈਟ ਯੂਨਿਟ ਜਿਸ ਦੀ ਬਜ਼ਾਰ ਵਿੱਚ ਲਗਭਗ 12000 ਕੀਮਤ ਹੈ, ਸਰਕਾਰੀ ਰੇਟ ਮੁਤਾਬਿਕ 8000 ਰੁਪਏ ਵਿੱਚ ਮੁਹਈਆ ਕਰਵਾਇਆ ਜਾਵੇਗਾ।ਇਸ ਤੋਂ ਇਲਾਵਾ ਐਮਰਜੈਂਸੀ ਵਾਰਡ ਲਈ 1 ਜਨਰੇਟਰ ਸੈਟ, ਟੈਸਟਾਂ ਲਈ 5 ਅਤੇ ਹੋਰ ਲੋੜੀਂਦਾ ਸਾਜੋ-ਸਮਾਨ ਵੀ ਮੁਹਈਆ ਕਰਵਾਉਣ ਬਾਰੇ ਪ੍ਰਵਾਨਗੀ ਦਿੱਤੀ ਗਈ।
                 ਡਿਪਟੀ ਕਮਿਸ਼ਨਰ ਪਠਾਨਕੋਟ ਨੇ ਬਲਾਕ ਘਰੋਟਾ ਵਿਖੇ 3 ਨਵੇਂ ਸਿਹਤ ਅਤੇ ਤੰਦਰੁਸਤੀ ਸੈਟਰਾਂ ਦੀ ਉਸਾਰੀ, ਬਲਾਕ ਨਰੋਟ ਜੈਮਲ ਸਿੰਘ ਵਿਖੇ 2 ਪੁਰਾਣੇ ਸੈਂਟਰਾਂ ਦੀ ਮੁਰੰਮਤ ਦਾ ਕੰਮ ਚਾਲੂ ਵੀ ਕਰਵਾਇਆ ਗਿਆ ਹੈ।ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ ਟਾਊਨਸ਼ਿਪ ਦਾ ਇਲਾਕਾ ਕਾਫ਼ੀ ਕੰਡੀ ਏਰੀਏ ਵਿੱਚ ਫ਼ੈਲਿਆ ਹੋਇਆ ਹੈ।ਇਸ ਲਈ ਉਥੋਂ ਦੇ ਲੋਕਾਂ ਨੂੰ ਵਧੀਆਂ ਸਹਿਤ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਡੀ.ਸੀ ਵਲੋਂ ਉਥੇ ਜੁਗਿਆਲ ਹਸਪਤਾਲ ਵਿਖੇ ਸਟਾਫ਼, ਬਿਲਡਿੰਗ ਅਤੇ ਲੇਬਰ ਰੂਮ ਦੀ ਰਿਪੇਅਰ, ਡਿਜਿਟਲ ਐਕਸ-ਰੇ ਅਤੇ ਹੋਰ ਲੋੜੀਂਦੇ ਸਾਜ਼ੋ-ਸਮਾਨ ਦੀ ਕਮੀ ਪੂਰੀ ਕਰਨ ਲਈ ਫ਼ੰਡ ਮੁਹਈਆ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਲਦ ਇਸ ਫ਼ੰਡ ਨੂੰ ਜਾਰੀ ਕਰਵਾਉਣ ਦਾ ਭਰੋਸਾ ਦਿੱਤਾ ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …