Sunday, June 21, 2026

ਮੇਅਰ ਵਲੋਂ ਭਗਵਾਨ ਸ਼੍ਰੀ ਵਾਲਮੀਕਿ ਪ੍ਰਗਟ ਦਿਵਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਕਿਹਾ, ਸ਼ਹਿਰ ਦੀਆਂ ਸੜ੍ਹਕਾਂ ਹੋਣਗੀਆਂ ਸਾਫ਼, ਹਰ ਪਾਸੇ ਲਾਈਟਾਂ ਦੀ ਹੋਵੇਗੀ ਜਗਮਗ

ਅੰਮ੍ਰਿਤਸਰ, 6 ਅਕਤੂਬਰ (ਜਗਦੀਪ ਸਿੰਘ) – ਭਗਵਾਨ ਸ੍ਰੀ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿਚ ਨਗਰ ਨਿਗਮ ਵਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਸਬੰਧੀ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਦੀ ਕੇਂਦਰੀ ਵਾਲਮੀਕਿ ਮੰਦਰ ਹਾਥੀ ਗੇਟ ਦੇ ਅਹੁੱਦੇਦਾਰਾਂ ਨਾਲ ਮੀਟਿੰਗ ਹੋਈ।ਜਿਸ ਵਿਚ ਡਿਪਟੀ ਮੇਅਰ ਯੂਨਸ ਕੁਮਾਰ, ਕੇਂਦਰੀ ਵਾਲਮੀਕਿ ਮੰਦਰ ਹਾਥੀ ਗੇਟ ਦੇ ਚੇਅਰਮੈਨ ਯੋਗਰਾਜ ਮਲਹੋਤਰਾ, ਅਸ਼ੋਕ ਭੱਟੀ, ਤਿਰਲੋਕ ਚੰਦ ਅਤੇ ਰਜਿੰਦਰ ਕੁਮਾਰ ਨੀਟੂ ਤੋਂ ਇਲਾਵਾ ਨਗਰ ਨਿਗਮ ਦੇ ਸਿਵਲ, ਓ ਐਂਡ ਐਮ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ।ਮੰਦਰ ਕਮੇਟੀ ਨੇ ਮੇਅਰ ਰਿੰਟੂ ਨੂੰ ਦੱਸਿਆ ਕਿ ਅਗਾਮੀ ਦਿਨਾਂ ਵਿੱਚ ਭਗਵਾਨ ਸ਼੍ਰੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਜਿਸ ਸਬੰਧੀ ਇਕ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੰਘਣੀ ਹੈ।ਇਸ ਲਈ ਸੜ੍ਹਕਾਂ ਦੀ ਮੁਰੰਮਤ, ਸਾਫ਼-ਸਫਾਈ, ਚੌਂਕਾਂ ਵਿੱਚ ਸਟਰੀਟ ਲਾਈਟ ਅਤੇ ਮਿੰਨੀ ਹਾਈਮਾਸਟ ਆਦਿ ਦੇ ਢੁੱਕਵੇਂ ਇੰਤਜ਼ਾਮਾਂ ਦੀ ਲੋੜ ਹੈ।
                 ਮੇਅਰ ਰਿੰਟੂ ਅਤੇ ਕਮਿਸ਼ਨਰ ਨੇ ਕੇਂਦਰੀ ਵਾਲਮੀਕਿ ਮੰਦਰ ਦੇ ਅਹੁੱਦੇਦਾਰਾਂ ਨੂੰ ਵਿਸ਼ਵਾਸ ਦਿਆਇਆ ਕਿ ਸ਼ਹਿਰ ਦੀਆਂ ਸੜਕਾਂ ‘ਤੇ ਕੋਈ ਟੋਇਆ ਨਜ਼ਰ ਨਹੀ ਆਵੇਗਾ।ਸਾਰੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਜਗਮਗ ਕਰਨਗੀਆ ਅਤੇ ਸਫਾਈ ਵਲੋਂ ਵੀ ਕੋਈ ਸਮੱਸਿਆ ਨਹੀਂ ਆਵੇਗੀ।ਅਗਰ ਕਿਤੇ ਕੋਈ ਮੁਸ਼ਕਲ ਹੋਵੇ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ।ਮੇਅਰ ਨੇ ਅਧਿਕਾਰੀਆਂ ਨੂੰ ਵੀ ਸਖ਼ਤ ਹਦਾਇਤਾਂ ਕੀਤੀਆਂ ਕਿ ਕੰਮ ਪ੍ਰਤੀ ਕਿਸੇ ਤਰ੍ਹਾਂ ਦੀ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਤਿਉਹਾਰਾਂ ਨੂੰ ਦੇਖਦਿਆਂ ਟੀਮਾਂ ਬਣਾਈਆਂ ਜਾਣ ਅਤੇ ਮੰਦਰ, ਗੁਰਦੁਆਰੇ ਅਤੇ ਮਸਜਿਦਾਂ ਕੋਲ ਸਾਫ-ਸਫਾਈ ਅਤੇ ਸਟਰੀਟ ਲਾਈਟ ਦੀ ਸ਼ਿਕਾਇਤ ਨੂੰ ਖਾਸ ਤੌਰ ‘ਤੇ ਚੈਕ ਕੀਤਾ ਜਾਵੇ।
                 ਮੇਅਰ ਰਿੰਟੂ ਨੇ ਸ਼ਹਿਰਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਤਿਉਹਾਰਾਂ ‘ਤੇ ਆਪਣਾ ਘਰ ਅਤੇ ਆਲਾ-ਦੁਆਲਾ ਸਾਫ ਰੱੱਖਣ ਅਤੇ ਨਗਰ ਨਿਗਮ ਨੂੰ ਸਹਿਯੋਗ ਦੇਣ ।
ਇਸ ਮੌਕੇ ਤੇ ਨਿਗਰਾਨ ਇੰਜੀ. ਦੁਪਿੰਦਰ ਸੰਧੂ, ਸੰਦੀਪ ਸਿੰਘ, ਐਕਸੀਅਨ ਐਸ.ਐਸ.ਮੱਲ੍ਹੀ, ਭਲਿੰਦਰ ਸਿੰਘ, ਅਸ਼ਵਨੀ ਕੁਮਾਰ, ਬਲਜੀਤ ਸਿੰਘ, ਸਮੂਹ ਚੀਫ਼ ਸੈਨੇਟਰੀ ਇੰਸਪੈਕਟਰ ਅਤੇ ਸੈਨੇਟਰੀ ਇੰਸਪੈਕਟਰ ਆਦਿ ਮੌਜ਼ੂਦ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …