Tuesday, April 28, 2026

ਵਿਧਾਇਕ ਅੰਗਦ ਸਿੰਘ ਨੇ ਫਾਂਬੜਾ ਸੁਸਾਇਟੀ ਨਾਲ ਸਬੰਧਤ ਲਾਭਪਾਤਰੀਆਂ ਨੂੰ ਸੌਂਪੇ 72.68 ਲੱਖ ਦੇ ਚੈਕ

ਨਵਾਂਸ਼ਹਿਰ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਵਿਧਾਇਕ ਅੰਗਦ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਰਾਹਤ ਦੇਣ ਦੀ ਸਹੂਲਤ ਤਹਿਤ ਹਲਕਾ ਨਵਾਂਸ਼ਹਿਰ ਦੀ ਫਾਂਬੜਾ ਸੁਸਾਇਟੀ ਦੇ 381 ਲਾਭਪਾਤਰੀਆਂ ਨੂੰ 72.68 ਲੱਖ ਰੁਪਏ ਦੇ ਚੈਕ ਤਕਸੀਮ ਕੀਤੇ।ਇਨ੍ਹਾਂ ਵਿਚ ਪਿੰਡ ਫਾਂਬੜਾ ਦੇ 104 ਲਾਭਪਾਤਰੀਆਂ ਨੂੰ 1889217 ਰੁਪਏ, ਬੇਗੋਵਾਲ ਦੇ 93 ਲਾਭਪਾਤਰੀਆਂ ਨੂੰ 1753949 ਰੁਪਏ ਅਤੇ ਬੁਰਜ ਟਹਿਲ ਦਾਸ ਦੇ 184 ਲਾਭਪਾਤਰੀਆਂ ਨੂੰ 3625283 ਰੁਪਏ ਦੇ ਚੈੱਕ ਪ੍ਰਾਪਤ ਹੋਏ।ਨੌਜਵਾਨ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਰੀਬ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ, ਜਿਸ ਨਾਲ ਇਸ ਵਰਗ ਦੀ ਜ਼ਿੰਦਗੀ ਬਿਹਤਰ ਬਣੇਗੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ।
                 ਇਸ ਮੌਕੇ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਲਖਵੀਰ ਸਿੰਘ ਫਾਂਬੜਾ, ਗਿਆਨੀ ਜਗਦੀਸ਼ ਸਿੰਘ, ਸਰਵਿੰਦਰ ਲੰਬੜਦਾਰ, ਹਰਵਿੰਦਰ ਸਿੱਧੂ, ਸਰਪੰਚ ਲੇਖ ਰਾਜ, ਹਿਤੇਸ਼ ਕੁਮਾਰ ਮਾਹੀ, ਚਰਨਜੀਤ ਸਿੰਘ, ਬਿੱਕਰ ਰਾਮ, ਕਰਨੈਲ ਸਿੰਘ, ਸੁਰਜੀਤ ਲਾਲ, ਜੀਵਨ ਦਾਸ, ਅਜੋਧ ਸਿੰਘ, ਲੰਬੜਦਾਰ ਹੁਕਮ ਚੰਦ, ਜੁਝਾਰ ਸਿੰਘ ਗੜ੍ਹਪਧਾਣਾ, ਜਰਨੈਲ ਸਿੰਘ ਪ੍ਰਧਾਨ, ਹਰਦੀਪ ਸਿੰਘ, ਸਕੱਤਰ ਹਰਪਾਲ ਸਿੰਘ, ਮੈਨੇਜਰ ਪਰਮਿੰਦਰ ਸਿੰਘ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …