ਅੰਮ੍ਰਿਤਸਰ, 7 ਅਕਤੂਬਰ ( ਸੁਖਬੀਰ ਸਿੰਘ) – ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਦੇ ਕੈਬਨਿਟ ਮੰਤਰੀ ਬਣਨ ਦੀ ਖੁਸ਼ੀ ਵਿੱਚ ਅੱਜ
ਹਲਕਾ ਪੱਛਮੀ ਦੇ ਸਮੂਹ ਕੋਂਸਲਰਾਂ ਤੇ ਕਾਂਗਰਸੀ ਵਰਕਰਾਂ ਵਲੋਂ ਆਪੋ ਆਪਣੀ ਵਾਰਡ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਕੈਬਨਿਟ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਨੇ ਸਭ ਤੋਂ ਪਹਿਲਾਂ ਮਾਤਾ ਲਾਲ ਦੇਵੀ ਦੇ ਮੰਦਿਰ ਤੋਂ ਮਾਂ ਦਾ ਆਸ਼ੀਰਵਾਦ ਲਿਆ।
ਇਸ ਤੋਂ ਬਾਅਦ ਕੈਬਨਿਟ ਮੰਤਰੀ ਡਾਕਟਰ ਵੇਰਕਾ ਵਲੋਂ ਹਲਕੇ ਵਿਚ ਰੋਡ ਸ਼ੋਅ ਕੱਢਿਆ ਗਿਆ।ਜਿਸ ਦੋਰਾਨ ਪੁਤਲੀਘਰ ਵਿਖੇ ਸਪੋਰਟਸ ਸੈਲ ਦੇ ਵਾਈਸ ਚੇਅਰਮੈਨ ਪੰਜਾਬ ਅਤੇ ਵਾਰਡ ਨੰਬਰ 2 ਦੇ ਇੰਚਾਰਜ਼ ਡਿੰਪਲ ਅਰੋੜਾ ਵਲੋਂ ਆਪਣੇ ਸਾਥੀਆਂ ਸਮੇਤ ਡਾ. ਵੇਰਕਾ ਦਾ ਭਰਵਾਂ ਸਵਾਗਤ ਕੀਤਾ ਗਿਆ।ਡਿੰਪਲ ਅਰੋੜਾ ਨੇ ਕਿਹਾ ਕਿ ਡਾਕਟਰ ਰਾਜ ਕੁਮਾਰ ਵੇਰਕਾ ਕਾਂਗਰਸ ਦੇ ਉਹ ਸਿਪਾਹੀ ਹਨ, ਜਿੰਨ੍ਹਾਂ ਨੇ ਹਲਕਾ ਪੱਛਮੀ ਦੇ ਵਿਕਾਸ ਵਿੱਚ ਕੋਈ ਕਸਰ ਨਹੀ ਛੱਡੀ ਤੇ ਹਲਕੇ ਦੇ ਲੋੋਕਾਂ ਦੀ ਮੁਸ਼ਕਿਲ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਹੈ।ਉਨ੍ਹਾਂ ਕਿਹਾ ਨਵੇਂ ਮੰਤਰੀ ਮੰਡਲ ਵਿੱਚ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਮੰਤਰੀ ਬਣਾ ਕੇ ਜੋ ਸਨਮਾਨ ਦਿੱਤਾ ਗਿਆ ਹੈ, ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਉੱਚੀ ਸੋਚ ਦਾ ਨਤੀਜ਼ਾ ਹੈ।
ਡਾ. ਵੇਰਕਾ ਦਾ ਰੋਡ ਸ਼ੋਅ ਖਾਲਸਾ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖੰਡਵਾਲਾ, ਛੇਹਰਟਾ ਚੋਂਕ ਤੋਂ ਹੁੰਦਾ ਹੋਇਆ ਗੁਰੁ ਕੀ ਵਡਾਲੀ ਵਿਖੇ ਸੰਪਨ ਹੋਇਆ।
ਇਸ ਮੋਕੇ ਰਿੰਕੂ ਅਰੋੜਾ, ਪੁਨੀਤ ਅਰੋੜਾ, ਦਿਪਾਂਸ਼ੂ, ਵਿਕਾਸ ਦੱਤ, ਪੀ.ਏ ਬੋਬੀ ਚੌਹਾਨ, ਅਮਨ ਸ਼ਰਮਾ, ਸਤੀਸ਼ ਸ਼ਰਮਾ, ਸੁਰਿੰਦਰਪਾਲ, ਕਮਲੇਸ਼ ਪ੍ਰਧਾਨ, ਮੈਡਮ ਸਰੋਜ, ਮੈਡਮ ਲਵਲੀ, ਰਾਜ ਭੰਡਾਰੀ, ਸੁਰਿੰਦਰ ਸਿੰਘ, ਸਾਹਿਲ ਕਮਲਾ ਪ੍ਰਧਾਨ ਆਦਿ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media