Sunday, March 15, 2026

ਨਵਜੋਤ ਕੌਰ ਸਿੱਧੂ ਮੁੱਖ ਸੰਸਦੀ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ – ਵਲਟੋਹਾ

ਕਿਹਾ ਸ੍ਰੀਮਤੀ ਸਿੱਧੂ ਆਪਣੇ ਪਰਿਵਾਰ ਦੇ ਸਵਾਰਥਾਂ ਖਾਤਰ ਗਠਜੋੜ ਨੂੰ ਨੁਕਸਾਨ ਨਾ ਪਹੁੰਚਾਉਣ

PPN1311201404
ਅੰਮ੍ਰਿਤਸਰ 13  ਨਵੰਬਰ (ਸੁਖਬੀਰ ਸਿੰਘ)- ਪੰਜਾਬ ਦੇ ਮੁੱਖ ਸੰਸਦੀ ਸਕੱਤਰ ਤੇ ਅਕਾਲੀ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਭਾਜਪਾ ਵਿਧਾਇਕ ਸ੍ਰੀਮਤੀ ਨਵਜੋਤ ਕੌਰ ਸਿੱਧੂ ਨੂੰ ਕਿਹਾ ਕਿ ਜੇਕਰ ਉਨਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਆਪਣੇ ਮੁੱਖ ਸੰਸਦੀ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ ਨਾ ਕਿ ਆਪਣੇ ਪਰਿਵਾਰ ਦੀਆਂ ਇਛਾਵਾਂ ਦੀ ਪੂਰਤੀ ਲਈ ਗੱਠਜੋੜ ਨੂੰ ਨੁਕਸਾਨ ਪਹੁੰਚਾਉਣ। ਉਨਾਂ ਸ੍ਰੀਮਤੀ ਸਿੱਧੂ ਨੂੰ ਕਿਹਾ ਹੈ ਕਿ ਉਹ ਆਪਣੇ ਪਤੀ ਸ. ਨਵਜੋਤ ਸਿੰਘ ਸਿੱਧੂ ਦੇ ਸਿਆਸੀ ਰੋਲ ਬਾਰੇ ਦਿਨ ਵਿੱਚ ਸੁਪਨੇ ਵੇਖਣ ਲਈ ਪੂਰੀ ਤਰਾਂ੍ਹ ਆਜਾਦ ਹਨ ਪਰ ਜੇਕਰ ਉਹ ਕਿਸੇ ਗੱਲੋ ਅਸਤੁੰਸਟ ਹਨ ਤਾਂ ਉਹ ਸਰਕਾਰ ਤੋ’ ਬਾਹਰ ਹੋ ਜਾਣ ਨਾ ਕਿ ਗਠਜੋੜ ਨੂੰ ਨੁਕਸਾਨ ਪਹੁੰਚਾਉਣ ।
ਉਨਾਂ ਨੇ ਕਿਹਾ ਕਿ ਸ੍ਰੀਮਤੀ ਸਿੱਧੂ ਆਪਣੇ ਅੰਦਰ ਝਾਤ ਮਾਰਨ ਅਤੇ ਇਹ ਦੱਸਣ ਕਿ ਉਨਾਂ ਦੇ ਪਤੀ ਸ੍ਰੀ ਸਿੱਧੂ ਨੇ ਲੋਕ ਸਭਾ ਚੋਣਾ ਦੌਰਾਨ ਆਪਣੇ ਸਿਆਸੀ ਗੁਰੂ ਸ੍ਰੀ ਅਰੁਣ ਜੇਤਲੀ ਲਈ ਪ੍ਰਚਾਰ ਕਿਉ ਨਹੀ’ ਕੀਤਾ।ਉਨਾ ਕਿਹਾ ਕਿ ਸ੍ਰੀਮਤੀ ਸਿੱਧੂ ਨੂੰ ਲੋਕ ਸਭਾ ਚੋਣਾ ਦਾ ਸਮਾ ਚੇਤਾ ਕਰਨਾ ਚਾਹੀਦਾ ਹੈ ਜਦ ਅਕਾਲੀ ਦਲ ਨੇ ਉਨਾਂ ਦੇ ਪਤੀ ਦੀ ਹਾਰ ਨੂੰ ਜਿੱਤ ਵਿੱਚ ਬਦਲਿਆ ਸੀ। ਅਕਾਲੀ ਦਲ ਨੇ ਗਠਜੋੜ ਧਰਮ ਨਿਭਾਉਂਦਿਆਂ ਹੀ ੨੦੦੯ ਵਿੱਚ ਸ੍ਰ: ਨਵਜੋਤ ਸਿੰਘ ਸਿੱਧੂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਦਿੱਤਾ ਸੀ ਤੇ ਉਸ ਸਮੇਂ ਸਿੱਧੂ ਨੇ ਆਪਣੀ ਜਿੱਤ ਦਾ ਸਿਹਰਾ ਅਕਾਲੀ ਲੀਡਰਸ਼ਿਪ ਸਿਰ ਬੰਨ੍ਹਦਿਆਂ ਸੀਨੀਅਰ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ ਸੀ।
ਪਰ ਇਸ ਦੇ ਉਲਟ ਨਵਜੋਤ ਸਿੰਘ ਸਿੱਧੂ ਨੇ ਆਪਣੇ ਸਿਆਸੀ ਗੁਰੂ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਅਰੁਣ ਜੇਤਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਤੋਂ ਸਿਰ ਫੇਰ ਦਿੱਤਾ ਸੀ। ਵਲਟੋਹਾ ਨੇ ਕਿਹਾ ਕਿ ਮੰਗੇਰੀ ਲਾਲ ਦੇ ਹਸੀਨ ਸੁਪਨੇ ਵੇਖਣ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜੇਕਰ ਕੋਈ ਉਮਰਾਂ ਪੁਰਾਣੇ ਗਠਜੋੜ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ. ਵਲਟੋਹਾ ਨੇ ਕਿਹਾ ਕਿ ਜੇਕਰ ਸ੍ਰੀਮਤੀ ਸਿੱਧੂ ਇਨਾਂ ਸਵਾਲਾਂ ਦੇ ਜਵਾਬ ਨਹੀ’ ਦਿੰਦੇ ਤਾਂ ਉਨਾਂ ਨੂੰ ਗੱਠਜੋੜ ਉੱਤੇ ਕੋਈ ਉਗਲ ਨਹੀ’ ਚੁੱਕਣੀ ਚਾਹੀਦੀ। ਉਨਾਂ ਕਿਹਾ ਕਿ ਭਾਜਪਾ ਦੀ ਸੀਨੀਅਰ ਲੀਡਰਸਿਪ ਵਲੋ’ ਇਹ ਸਪਸਟ ਕੀਤਾ ਜਾ ਚੁੱਕਾ ਹੈ ਕਿ ਦੋਹਾਂ ਪਾਰਟੀਆਂ ਦਾ ਗਠਜੋੜ ਅਟੁੱਟ ਹੈ ਪਰ ਹੁਣ ਸ੍ਰੀਮਤੀ ਸਿੱਧੂ ਵਲੋ’ ਭਾਜਪਾ ਦੇ ਇਕਲੇ ਚੋਣ ਲੜਨ ਬਾਰੇ ਬਿਆਨਬਾਜੀ ਕਰਨੀ ਬਿਲਕੁੱਲ ਬੇਤੁਕੀ ਗੱਲ ਹੈ। ਉਨਾ ਕਿਹਾ ਕਿ ਸ੍ਰੀ ਸਿੱਧੂ ਨੇ ਲੋਕ ਸਭਾ ਦੀ ਪਹਿਲੀ ਚੋਣ ਇੱਕ ਲੱਖ ਵੋਟਾਂ ਤੇ ਜਿੱਤੀ ਸੀ ਜਦੋ ਇਕੱਲੇ ਕ੍ਰਿਕਟ ਖਿਡਾਰੀ ਵਜੋ’ ਮਸਹੂਰ ਸਨ ਪਰ ੨੦੦੯ ਦੌਰਾਨ ਉਨਾਂ ਦੇ ਕਾਰਗੁਜਾਰੀ ਦੇ ਆਧਾਰ ਤੇ ਵੋਟਾਂ ਪੈਣੀਆਂ ਸਨ ਉਨਾਂ ਦੀ ਜਿੱਤ ਦਾ ਅੰਤਰ ਸਿਰਫ ੬੦੦੦ ਵੋਟਾਂ ਸਨ। ਉਨਾਂ ਕਿਹਾ ਕਿ ਇਸ ਗੱਲ ਤੋ’ ਹੀ ਸ੍ਰੀ ਸਿੱਧੂ ਦੀ ਕਾਰਗੁਜਾਰੀ ਅਤੇ ਹਰਮਨ ਪਿਆਰਤਾ ਦਾ ਅੰਦਾਜਾ ਲਗਾਇਆ ਜਾ ਸਕਦਾ ਅਤੇ ਇਸ ਤੋ’ ਇਲਾਵਾ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਸ੍ਰੀਮਤੀ ਨਵਜੋਤ ਕੌਰ ਸਿੱਧੂ ਦੇ ਹਲਕੇ ਵਿਚੋ’ ਸ੍ਰੀ ਅਰੁਣ ਜੇਤਲੀ ਨੂੰ ੩੪੦੦੦ ਵੋਟਾਂ ਦੀ ਹਾਰ ਹੋਈ ਸੀ। ਵਲਟੋਹਾ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਰਿਸ਼ਤੇਦਾਰ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਦੇਖੇ ਗਏ ਤੇ ਬਾਅਦ ਵਿੱਚ ਪਟਿਆਲਾ ਦੀ ਜਿਮਨੀ ਚੋਣ ਦੌਰਾਨ ਬੀਬੀ ਪ੍ਰਨੀਤ ਕੌਰ ਦੇ ਹੱਕ ਵਿੱਚ। ਇਸ ਬਾਰੇ ਸ੍ਰੀਮਤੀ ਸਿੱਧੂ ਆਪਣਾ ਸਪੱਸ਼ਟੀਕਰਨ ਦੇਣ।
ਉਨਾਂ ਕਿਹਾ ਕਿ ਸ੍ਰੀਮਤੀ ਸਿੱਧੂ ਨੂੰ ਇਹ ਆਦਤ ਹੈ ਕਿ ਚੰਗੀ ਕਾਰਗੁਜਾਰੀ ਦਾ ਸਿਹਰਾ ਆਪਣੇ ਸਿਰ ਬੰਨਣਾ ਚਾਹੁੰਦੇ ਹਨ ਜਦਕਿ ਆਪਣੀਆਂ ਗਲਤੀਆਂ ਦੀ ਜਿੰਮੇਵਾਰੀ ਦੂਜਿਆਂ ਤੇ ਸੁੱਟਣ ਦੀ ਕੋਸ਼ਿਸ ਕਰਦੇ ਹਨ।  ਉਨ੍ਹਾਂ ਕਿਹਾ ਕਿ ਕੋਈ ਵਿਧਾਇਕ ਜੇਕਰ ਜਿੱਤ ਦਾ ਸਿਹਰਾ ਆਪਣੇ ਸਿਰ ਸਜਾਉਂਦਾ ਹੈ ਤਾਂ ਉਸ ਨੂੰ ਨੁਕਸਾਨ ਲਈ ਵੀ ਆਪਣੇ ਆਪ ਨੂੰ ਜਿੰਮੇਵਾਰ ਮੰਨਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੋ ਭਾਈਚਾਰਿਆਂ ਵਿਚਕਾਰ ਵਿਸ਼ਵਾਸ਼ ਦਾ ਉਹ ਰਿਸ਼ਤਾ ਹੈ, ਜਿਸ ਨੂੰ ਸ੍ਰ੍ਰੀ ਅਟਲ ਬਿਹਾਰੀ ਵਾਜਪਾਈ ਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਜੋੜਿਆ ਸੀ ਤੇ ਇਹ ਰਿਸ਼ਤਾ ਅਮਨ, ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸ੍ਰੀਮਤੀ ਸਿੱਧੂ ਨੂੰ ਜੇਕਰ ਕੋਈ ਸਮੱਸਿਆ ਸੀ ਤਾਂ ਇਸ ਨੂੰ ਦਿੱਲੀ ਜਾ ਕੇ ਆਪਣੇ ਸੀਨੀਅਰ ਭਾਜਪਾ ਆਗੂਆਂ ਦੇ ਧਿਆਨ ਵਿੱਚ ਲਿਆਉਂਦੇ ਨਾ ਕਿ ਗੁੰਮਰਾਹਕੁੰਨ ਬਿਆਨਬਾਜੀ ਕਰਦੇ। ਉਨਾਂ ਸ੍ਰੀਮਤੀ ਸਿੱਧੂ ਨੂੰ ਕਿਹਾ ਕਿ ਬੇਲੋੜੀ ਬਿਆਨਬਾਜੀ ਕਰਨੀ ਬੰਦ ਕਰਨ। ਉਨਾ ਕਿਹਾ ਕਿ ਸ੍ਰੀਮਤੀ ਸਿੱਧੂ ਨਾ ਤਾਂ ਭਾਜਪਾ ਪ੍ਰਧਾਨ ਹਨ ਅਤੇ ਨਾ ਗਠਜੋੜ ਤਾਲਮੇਲ ਕਮੇਟੀ ਦੇ ਮੈਬਰ ਹਨ। ਉਨਾ ਕਿ ਜੇਕਰ ਤੁਸੀ ਆਪਣੇ ਨਿੱਜੀ ਹਿੱਤਾਂ ਲਈ ਅਜਿਹੀ ਬਿਆਨਬਾਜੀ ਕਰਨੀ ਤਾਂ ਤੁਹਾਨੂੰ ਸੰਸਦੀ ਸਕੱਤਰ ਦੇ ਅਹੁਦੇ ਬਣੇ ਰਹਿਣ ਦਾ ਕੋਈ ਹੱਕ ਨਹੀ ਏ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply