ਮਹਾਰਾਜਾ ਅਗਰਸੈਨ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਲੋੜ- ਮੋਹਿਲ ਸਿੰਗਲਾ
ਸੰਗਰੂਰ, 8 ਅਕਤੂਬਰ (ਜਗਸੀਰ ਲੌਂਗੋਵਾਲ) – ਅਗਰਵਾਲ ਸਭਾ ਸੰਗਰੂਰ ਵਲੋਂ ਸਥਾਨਕ ਮਾਤਾ ਕਾਲੀ ਮੰਦਿਰ ਵਿਖੇ ਮਹਾਰਾਜਾ ਅਗਰਸੈਨ ਜੀ ਦੀ ਜਯੰਤੀ
ਮਨਾਈ ਗਈ।ਜਿਸ ਵਿੱਚ ਵਿਜੈ ਇੰਦਰ ਸਿੰਗਲਾ ਦੇ ਪੁੱਤਰ ਮੋਹਿਲ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ।
ਮੋਹਿਲ ਸਿੰਗਲਾ ਨੇ ਕਿਹਾ ਕਿ ਅਗਰਵਾਲ ਭਾਈਚਾਰੇ ਦੇ ਬਾਨੀ ਮਹਾਰਾਜਾ ਅਗਰਸੈਨ ਅਗਰਵਾਲ ਨੇ ਅਗਰਵਾਲ ਭਾਈਚਾਰੇ ਨੂੰ ਇੱਕ ਮੰਚ `ਤੇ ਇਕੱਠਾ ਕੀਤਾ ਅਤੇ ਸਭ ਨੂੰ ਬਰਾਬਰੀ ਦਾ ਸਮਾਂ ਅਤੇ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮਹਾਰਾਜਾ ਅਗਰਸੈਨ ਜੀ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ, ਉਨ੍ਹਾਂ ਦੇ ਪਿਤਾ ਵਿਜੈ ਇੰਦਰ ਸਿੰਗਲਾ ਤੇ ਉਨ੍ਹਾਂ ਦਾ ਪੂਰਾ ਪਰਿਵਾਰ `ਇੱਕ ਇੱਟ, ਇੱਕ ਰੁਪਏ` ਦੇ ਸਿਧਾਂਤ ਤੇ ਇੱਕ ਤਾਕਤਵਰ ਸਮਾਜ ਦੇ ਰਚੇਤਾ ਨੂੰ ਕੋਟਨਿ ਕੋਟਿ ਨਮਨ ਕਰਦੇ ਹਨ।ਉਨ੍ਹਾਂ ਦੱਸਿਆ ਕਿ ਅਗਰਸੈਨ ਜੈਅੰਤੀ ਨਰਾਤਿਆਂ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ।
ਇਸ ਮੌਕੇ ਮੋਹਨ ਲਾਲ, ਵੈਦ ਗੁਪਤਾ, ਸੰਜੇ ਗੁਪਤਾ, ਸ਼ਾਮ ਲਾਲ, ਅਭਿਮਨਿਊ ਜਿੰਦਲ ਦਾਰਾ, ਰੌਕੀ ਬਾਂਸਲ, ਗੌਰਵ ਸਿੰਗਲਾ, ਸੰਜੇ ਬਾਂਸਲ, ਗਗਨ ਬਾਂਸਲ, ਦੀਪਕ ਗੋਇਲ ਤੇ ਧਰੁਵ ਗਰਗ ਹਾਜ਼ਰ ਸਨ।
Punjab Post Daily Online Newspaper & Print Media