Tuesday, July 7, 2026

ਕਪੂਰਥਲਾ ਪੁਲਿਸ ਖੁੱਲੀ ਬੋਲੀ ਰਾਹੀਂ ਨਿਲਾਮ ਕਰੇਗੀ 415 ਵਾਹਨ

ਕਪੂਰਥਲਾ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਐਸ.ਐਸ.ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜਿਲ੍ਹਾ ਕਪੂਰਥਲਾ ਪੁਲਿਸ ਵਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਬਰਾਮਦ ਜਿੰਨਾਂ ਵਾਹਣਾਂ ਦਾ ਮਾਨਯੋਗ ਅਦਾਲਤ ਵਲੋਂ ਨਿਪਟਾਰਾ ਕਰਨ ਦਾ ਹੁਕਮ ਹੋਇਆ ਹੈ।ਇਹ 415 ਵਹੀਕਲ ਵੱਖ-ਵੱਖ ਥਾਣਿਆਂ ਤੇ ਪੁਲਿਸ ਲਾਈਨ ਕਪੂਰਥਲਾ ਵਿੱਚ ਮੌਜ਼ੂਦ ਹਨ, ਉਨਾਂ ਨੂੰ ਖੁੱਲੀ ਬੋਲੀ ਰਾਹੀਂ ਨਿਲਾਮ ਕੀਤਾ ਜਾਵੇਗਾ।ਇਹਨਾਂ ਵਹਾਣਾਂ ਦਾ ਵੇਰਵਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੀ ਵੈਬਸਾਈਟ ਕੳਪੁਰਟਹੳਲੳਪੋਲਚਿੲ.ਗੋਵ.ਨਿ ‘ਤੇ ਦਿੱਤਾ ਗਿਆ ਹੈ।
                ਉਨਾਂ ਕਿਹਾ ਕਿ ਇਹਨਾਂ ਵਹੀਕਲਾਂ ਸਬੰਧੀ ਪਬਲਿਕ ਨੋਟਿਸ ਜਾਰੀ ਹੋਣ ਦੀ ਮਿਤੀ ਤੋਂ 6 ਮਹੀਨੇ ਦੇ ਅੰਦਰ-ਅੰਦਰ ਜੇਕਰ ਕੋਈ ਵੀ ਵਿਅਕਤੀ ਇਤਰਾਜ਼ ਪੇਸ਼ ਨਹੀਂ ਕਰਦਾ ਤਾਂ ਵਾਹਣ ਜਿਸ ਜਗ੍ਹਾ ਅਤੇ ਜਿਸ ਸਥਿਤੀ ਵਿੱਚ ਪਏ ਹਨ, ਉਸ ਤਰ੍ਹਾਂ ਹੀ ਸੌਂਪੇ ਜਾਣਗੇ।ਨਿਲਾਮੀ ਸਮੇਂ ਵਹੀਕਲਾਂ ਦੀ ਗਿਣਤੀ ਵਿੱਚ ਵਾਧਾ-ਘਾਟਾ ਕੀਤਾ ਜਾਣਾ ਗਠਿਤ ਕਮੇਟੀ ਦੇ ਅਧਿਕਾਰ ਅੰਦਰ ਹੋਵੇਗਾ, ਨਿਲਾਮੀ ਉਪਰੰਤ ਕਿਸੇ ਵੀ ਵਹੀਕਲ ਦੀ ਮਹਿਕਮਾ ਪੁਲਿਸ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ ਅਤੇ ਨਿਲਾਮੀ ਦੀਆਂ ਸ਼ਰਤਾਂ ਮੌਕੇ ‘ਤੇ ਹੀ ਦੱਸੀਆਂ ਜਾਣਗੀਆਂ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …