Saturday, April 18, 2026

ਗੁਰੂ ਨਗਰੀ ’ਚ ਡੇਂਗੂ ਦਾ ਡੰਗ ਹੋਇਆ ਤੇਜ਼ – ਅਸ਼ੋਕ ਤਲਵਾਰ

ਕਿਹਾ, ਫਾਗਿੰਗ ਨੂੰ ਲੈ ਕੇ ਨਿਗਮ ਕਰ ਰਿਹਾ ਖੋਖਲੇ ਦਾਅਵੇ

ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) – ਗੁਰੂ ਨਗਰੀ ’ਚ ਡੇਂਗੂ ਦਾ ਡੰਗ ਤੇਜ਼ ਹੋ ਗਿਆ ਹੈ।ਹਸਪਤਾਲਾਂ ’ਚ ਮਰੀਜ਼ਾਂ ਦੀ ਭਰਮਾਰ ਹੋਈ ਪਈ ਹੈ, ਜਦਕਿ ਸ਼ਹਿਰ ਵਿੱਚ ਫਾਗਿੰਗ ਨੂੰ ਲੈ ਕੇ ਨਿਗਮ ਦੇ ਦਾਅਵੇ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ।
                     ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਸ਼ੋਕ ਤਲਵਾਰ ਨੇ ਕਰਦਿਆਂ ਕਿਹਾ ਕਿ ਹੁਣ ਤਾਂ ਲੋਕ ਸੋਸ਼ਲ ਮੀਡੀਆ ’ਤੇ ਮੈਸਜ਼ ਪਾ ਕੇ ਮੇਅਰ ਅਤੇ ਕਮਿਸ਼ਨਰ ਤੋਂ ਫਾਗਿੰਗ ਲਈ ਗੁਹਾਰ ਲਗਾ ਰਹੇ ਹਨ।ਉਨਾਂ ਦੋਸ਼ ਲਾਇਆ ਕਿ ਦਸਤਾਵੇਜ਼ਾਂ ’ਚ ਤਾਂ ਫਾਗਿੰਗ ਹੋ ਰਹੀ ਹੈ।ਉਹਨਾਂ ਪ੍ਰਸ਼ਾਸ਼ਨ ਨੂੰ ਸਵਾਲਾਂ ਦੇ ਘੇਰੇ ਚ` ਲਿਆਉਂਦਿਆਂ ਕਿਹਾ ਕਿ ਹਰ ਸਾਲ ਇਹਨਾਂ ਦੋ-ਤਿੰਨ ਮਹੀਨਿਆਂ ਵਿੱਚ ਡੇਂਗੂ ਆਪਣੇ ਸ਼ਿਖਰਾਂ ਤੇ ਹੁੰਦਾ ਹੈ।ਲੇਕਿਨ ਪ੍ਰਸ਼ਾਸ਼ਨ ਪਹਿਲਾਂ ਜਾਗਰੂਕ ਕਿਉਂ ਨਹੀਂ ਹੁੰਦਾ? ਅੱਜ ਸਰਕਾਰੀ ਅੰਕੜਿਆਂ ਵਿੱਚ 650 ਤੋਂ ਉਪਰ ਮਰੀਜ਼ ਡੇਂਗੂ ਤੋਂ ਪੀੜ੍ਹਤ ਹਨ।8 ਤੋਂ 10 ਮਰੀਜ਼ ਹਰ ਰੋਜ਼ ਸਿਵਲ ਹਸਪਤਾਲ ਦਾਖਲ ਹੋ ਰਹੇ ਹਨ, ਜਦਕਿ ਪ੍ਰਾਈਵੇਟ ਡਾਕਟਰਾਂ ਕੋਲ ਦਾਖਲ ਹੋਣ ਵਾਲੇ ਮਰੀਜ਼ਾਂ ਦਾ ਅੰਦਾਜ਼ਨ ਆਂਕੜਾ 6 ਹਜ਼ਾਰ ਤੋਂ ਵੀ ਉਪਰ ਹੋ ਸਕਦਾ ਹੈ।ਉਹਨਾਂ ਨਗਰ ਨਿਗਮ ਕੋਲੋਂ ਮੰਗ ਕੀਤੀ ਕਿ ਹਰ ਵਾਰਡ ਵਿੱਚ ਲਗਾਤਾਰ ਫਾਗਿੰਗ ਕਰਵਾਈ ਜਾਵੇ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …