Friday, October 16, 2026

ਯੂ.ਪੀ.ਐਸ.ਈ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਭਗਵਾਨ ਵਾਲਮੀਕ ਤੀਰਥ ਵਿਖੇ ਬਣੇਗਾ ਕੇਂਦਰ – ਵੇਰਕਾ

ਪ੍ਰਗਟ ਦਿਵਸ ਲਈ ਜਾਰੀ ਕੀਤੇ 25 ਲੱਖ ਰੁਪਏ

ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਅੱਜ ਭਗਵਾਨ ਵਾਲਮੀਕ ਦਾ ਸ਼ੁਕਰਾਨਾ ਕਰਨ ਲਈ ਵਿਸ਼ੇਸ ਤੌਰ ’ਤੇ ਰਾਮਤੀਰਥ ਪਹੁੰਚ ਕੇ ਮੱਥਾ ਟੇਕਿਆ।ਉਨਾਂ ਕਿਹਾ ਕਿ ਉਹ ਅੱਜ ਇਸ ਬਖਸ਼ਿਸ ਲਈ ਭਗਵਾਨ ਵਾਲਮੀਕ ਦਾ ਧੰਨਵਾਦ ਕਰਨ ਅਤੇ ਸੰਗਤ ਦਾ ਅਸ਼ੀਰਵਾਦ ਲੈਣ ਆਏ ਹਨ।
                 ਡਾ. ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ 100 ਕਰੋੜ ਰੁਪਏ ਦੀ ਲਾਗਤ ਨਾਲ ਇਸ ਪਵਿੱਤਰ ਸਥਾਨ ਦਾ ਵਿਕਾਸ ਕਰ ਰਹੀ ਹੈ।ਜਿਸ ਵਿਚ ਵਿਸ਼ੇਸ ਤੌਰ ‘ਤੇ ਯੂ.ਪੀ.ਐਸ.ਈ ਦੀਆਂ ਪ੍ਰੀਖਿਆਵਾਂ ਲਈ ਬੱਚਿਆਂ ਦਾ ਕੇਂਦਰ ਬਣਾਇਆ ਜਾਵੇਗਾ।ਜਿਸ ਵਿੱਚ ਹੋਸਟਲ ਦੀ ਸੁਵਿਧਾ ਵੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ 200 ਬੈਡ ਦੀ ਸਰਾਂ ਅਤੇ ਪੈਨੋਰਮਾ ‘ਤੇ 23 ਕਰੋੜ ਰੁਪਏ ਖਰਚ ਕੀਤੇ ਜਾਣਗੇ।
                ਉਨਾਂ ਦੱਸਿਆ ਕਿ ਭਗਵਾਨ ਵਾਲਮੀਕ ਦਾ ਪ੍ਰਗਟ ਦਿਵਸ 20 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਅਤੇ ਉਹ ਇਸ ਦੀ ਤਿਆਰੀ ਲਈ 25 ਲੱਖ ਰੁਪਏ ਦੇ ਰਹੇ ਹਨ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਥੇ ਬਿਰਧ ਆਸ਼ਰਮ ਅਤੇ ਧਰਮਸ਼ਾਲਾ ਬਣਾਉਣ ਦਾ ਵੀ ਪ੍ਰੋਗਰਾਮ ਉਲੀਕਿਆ ਗਿਆ ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …