Friday, October 16, 2026

ਰਣਜੀਤ ਐਵੀਨਿਊ-ਲੁਹਾਰਕਾ ਰੋਡ ‘ਤੇ ਬਣੇਗਾ ਪੁੱਲ – ਔਜਲਾ

ਭਾਜਪਾ ਦਾ ਵਤੀਰਾ ਤਾਨਸ਼ਾਹੀ ਕਰਾਰ
ਅੰਮ੍ਰਿਤਸਰ 9 ਅਕਤੂਬਰ (ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਰਣਜੀਤ ਐਵੀਨਿਊ-ਲੁਹਾਰਕਾ ਰੋਡ ਬਾਈਪਾਸ ‘ਤੇ ਪੁੱਲ ਬਣਾਉਣ ਦਾ ਐਲਾਨ ਕੀਤਾ ਹੈ।ਉਨਾਂ ਦੱਸਿਆ ਕਿ ਇਹ ਪੁੱਲ ਪਿੱਲਰਾਂ ‘ਤੇ ਹੋਵੇਗਾ, ਜਿਸ ਕਾਰਨ ਜੀ.ਟੀ ਰੋਡ ਹੇਠੋਂ ਲਾਂਘੇ ਲਈ ਕਈ ਰਸਤੇ ਮਿਲਣਗੇ।ਉਕਤ ਇਲਾਕੇ ਦੇ ਲੋਕਾਂ ਦੀ ਇਹ ਚਿਰੋਕਣੀ ਮੰਗ ਸੀ, ਜਿਸ ਨੂੰ ਉਨਾਂ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਕੋਲ ਉਠਾਈ ਤਾਂ ਉਨਾਂ ਨੇ ਇਸ ਨੂੰ ਪ੍ਰਵਾਨ ਕਰਦੇ ਹੋਏ 19.50 ਕਰੋੜ ਦੀ ਲਾਗਤ ਨਾਲ ਇਹ ਪੁੱਲ ਬਣਾਉਣ ਦੀ ਆਗਿਆ ਦੇ ਦਿੱਤੀ ਹੈ।ਉਨਾਂ ਦੱਸਿਆ ਕਿ ਗਡਕਰੀ ਨੇ ਜਲੰਧਰ ਤੋਂ ਅੰਮ੍ਰਿਤਸਰ ਤੱਕ ਸਾਰੇ ਪੁੱਲਾਂ ਨੂੰ ਪਿਲਰਾਂ ਉਤੇ ਬਨਾਉਣ ਦੀ ਆਗਿਆ ਦਿੱਤੀ ਹੈ, ਜਿਸ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ।
               ਔਜਲਾ ਨੇ ਲਖੀਮਪੁਰ ਖੀਰੀ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਕਿਹਾ ਕਿ ਭਾਜਪਾ ਨੇ ਲੋਕਤੰਤਰ ਨੂੰ ਵੱਡਾ ਖੋਰਾ ਲਗਾ ਕੇ ਤਾਨਾਸ਼ਾਹੀ ਵਤੀਰਾ ਅਪਣਾਇਆ ਹੈ।ਉਨਾਂ ਦੱਸਿਆ ਕਿ ਕਿਸਾਨ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਦੀ ਆਗਿਆ ਵੀ ਭਾਜਪਾ ਸਰਕਾਰ ਵਲੋਂ ਨਹੀਂ ਦਿੱਤੀ ਜਾ ਰਹੀ।ਔਜਲਾ ਨੇ ਦੱਸਿਆ ਕਿ ਉਹ ਖੁਦ ਭੇਸ ਵਟਾ ਕੇ ਮੋਟਰਸਾਈਕਲ ਉਤੇ ਦੁੱਖੀ ਪਰਿਵਾਰਾਂ ਦਾ ਦੁੱਖ ਵੰਡਾਉਣ ਜਾ ਸਕੇ।ਔਜਲਾ ਨੇ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਇੰਨੀ ਵੱਡੀ ਘਟਨਾ ਦੇ ਦੋਸ਼ੀ ਮੰਤਰੀ ਵਿਰੁੱਧ ਕਾਰਵਾਈ ਤਾਂ ਕੀ ਕਰਨੀ ਸੀ, ਕਿਸਾਨ ਪਰਿਵਾਰਾਂ ਨਾਲ ਹਮਦਰਦੀ ਤੱਕ ਨਹੀਂ ਪ੍ਰਗਟਾਈ।
                  ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਚੇਅਰਮੈਨ ਰਾਜਕੰਵਲਪ੍ਰੀਤ ਸਿੰਘ ਲੱਕੀ, ਮਾਤਾ ਜਗੀਰ ਕੌਰ, ਹਰਪਵਨਦੀਪ ਸਿੰਘ ਔਜਲਾ, ਕੰਵਲਜੀਤ ਸਿੰਘ ਢਿਲੋਂ ਤੇ ਸੋਨੂੰ ਦੱਤਾ ਵੀ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …