Thursday, April 9, 2026

ਭਾਰਤੀ ਸੰਸਕ੍ਰਿਤੀ ਨੂੰ ਜ਼ਿੰਦਾ ਰੱਖਣ ਲਈ ਪ੍ਰਭੂ ਸ੍ਰੀ ਰਾਮ ਜੀ ਦੀ ਲੀਲਾ ਦਾ ਮੰਚਨ

ਚੇਅਰਮੈਨ ਨਰੇਸ਼ ਗਾਬਾ ਨੇ 16ਵੀਂ ਵਾਰ ਨਿਭਾੲਅਿਾ ਰਾਵਣ ਦਾ ਕਿਰਦਾਰ

ਸੰਗਰੂਰ, 12 ਅਕਤੂਬਰ (ਜਗਸੀਰ ਲੌਂਗੋਵਾਲ) – ਸਥਾਨਕ ਮਹਾਰਾਜਾ ਰਣਜੀਤ ਸਿੰਘ ਮਾਰਕੀਟ ਵਿੱਚ ਸ਼੍ਰੀ ਰਾਮ ਲੀਲਾ ਵੈਲਫੇਅਰ ਕਮੇਟੀ ਸੇਖੁਪੁਰਾ ਸੰਗਰੂਰ ਵਲੋਂ ਪ੍ਰਧਾਨ ਨਰੇਸ਼ ਗਾਬਾ ਦੀ ਪ੍ਰਧਾਨਗੀ ਹੇਠ ਚੱਲ ਰਹੀ ਸ਼੍ਰੀ ਰਾਮ ਲੀਲਾ ਵਿਚ ਬੀਤੀ ਰਾਤ ਸੀਤਾ ਹਰਨ ਦਾ ਮੰਚਨ ਕੀਤਾ ਗਿਆ।ਜਿਸ ਵਿੱਚ ਰਾਵਣ ਦੇ ਕਿਰਦਾਰ ਨੂੰ ਦੇਖਣ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਰਧਾਲੂਆਂ ਦਾ ਇਕੱਠ ਹੋਇਆ।ਰਾਵਣ ਦਾ ਰੋਲ ਕਰ ਰਹੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਰੇਸ਼ ਗਾਬਾ ਜਦੋਂ ਮੰਚ ਤੇ ਆਏ ਤਾਂ ਪੰਡਾਲ ਤਾਲੀਆਂ ਨਾਲ ਗੂੰਜ਼ ਉਠਿਆ।
                  ਪੱਤਰਕਾਰਾਂ ਨਾਲ ਗੱਲ ਕਰਦਿਆਂ ਨਰੇਸ਼ ਗਾਬਾ ਨੇ ਦੱਸਿਆ ਕਿ ਉਨਾਂ ਦੀ ਰਾਮ ਲੀਲਾ ਕਮੇਟੀ ਪਿਛਲੇ 45 ਸਾਲਾਂ ਤੋਂ ਸ਼੍ਰੀ ਰਾਮ ਲੀਲਾ ਦਾ ਮੰਚਨ ਕਰ ਰਹੀ ਹੈ।ਉਨਾਂ ਨੂੰ ਪਿਛਲੇ 29 ਸਾਲਾਂ ਤੋਂ ਵੱਖ-ਵੱਖ ਕਿਰਦਾਰਾਂ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ।15 ਸਾਲਾਂ ਤੋਂ ਉਹ ਰਾਵਣ ਦਾ ਕਿਰਦਾਰ ਨਿਭਾਅ ਰਹੇ ਹਨ।ਸ਼੍ਰੀ ਰਾਮ ਲੀਲਾ ਕਮੇਟੀ ਦੇ ਸਰਪਰਸਤ ਰਾਜ ਕੁਮਾਰ ਅਰੋੜਾ ਮੰਚ ਸੰਚਾਲਕ, ਚੇਅਰਮੈਨ ਪ੍ਰਕਾਸ਼ ਚੰਦ ਕਾਲਾ ਅਤੇ ਹਰੀ ਓਮ ਜ਼ਿੰਦਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਰਾਮ ਲੀਲਾ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਕਜ਼ ਗਰਗ ਮੁੰਨਾ ਨੇ ਆਪਣੇ ਪਰਿਵਾਰ ਸਮੇਤ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀ ਆਰਤੀ ਕੀਤੀ।ਉਥੇ ਹੀ ਪ੍ਰੀਤੀ ਮਹੰਤ ਨੇ ਸ਼ਿਵ ਸ਼ੰਕਰ ਦਾ ਭਜਨ ਸੁਣਾ ਕੇ ਸਮਾਂ ਬੰਨਿਆ।ਸ਼੍ਰੀ ਰਾਮ ਚੰਦਰ ਜੀ ਦਾ ਕਿਰਦਾਰ ਨਿਭਾਅ ਰਹੇ ਪ੍ਰਿੰਸ ਖੇਤਰਪਾਲ, ਲਛਮਣ ਦਾ ਕਿਰਦਾਰ ਦੀਪਕ ਗਾਬਾ, ਸੀਤਾ ਮਾਤਾ ਦਾ ਅਮਨ ਕਾਂਤ ਅਤੇ ਹਰ ਅਤੇ ਦੂਸ਼ਨ ਦਾ ਕਿਰਦਾਰ ਕੁਲਦੀਪ ਗਰੇਨ ਅਤੇ ਵਿਕੀ ਨਾਗਪਾਲ ਵਲੋਂ ਨਿਭਾਇਆ ਗਿਆ।ਉਥੇ ਹੀ ਸਰੂਪਨਖਾ ਦਾ ਰੋਲ ਪਹਿਲੀ ਵਾਰ ਕਮਲ ਸੇਠ ਅਤੇ ਮਾਰੀਚੀ ਦਾ ਕਿਰਦਾਰ ਰਜ਼ਤ ਨਾਗਪਾਲ ਵਲੋਂ ਨਿਭਾਇਆ ਗਿਆ।ਕਮੇਟੀ ਦੇ ਡਾਇਰੈਕਟਰ ਰਮੇਸ਼ ਖੇਤਰਪਾਲ, ਜਨਰਲ ਸੈਕਟਰੀ ਨੱਥੂ ਲਾਲ ਢੀਂਗਰਾ ਅਤੇ ਮੀਤ ਪ੍ਰਧਾਨ ਜੋਤੀ ਗਾਬਾ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।
               ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਲੈਣ ਲਈ ਅਜੀਤ ਦੇ ਜਿਲ੍ਹਾ ਇੰਚਾਰਜ਼ ਐਚ.ਐਸ ਫੁੱਲ ਅਤੇ ਉਹਨਾਂ ਦੇ ਪੁੱਤਰ ਡਾ. ਹਰਪ੍ਰੀਤ ਭੰਡਾਰੀ, ਰਜਿੰਦਰ ਕੁਮਾਰ ਹੰਸ ਪ੍ਰਧਾਨ ਕੈਪਟਨ ਕਰਮ ਸਿੰਘ ਨਗਰ ਵੈਲਫੇਅਰ ਸੁਸਾਇਟੀ, ਚਮਨਦੀਪ ਸਿੰਘ ਮਿਲਖੀ ਸਾਬਕਾ ਐਮ.ਸੀ, ਪ੍ਰੇਮ ਗਰਗ ਪ੍ਰਧਾਨ ਮੈਡੀਕਲ ਐਸੋਸੀੲਸ਼ਨ, ਬਦਰੀ ਜ਼ਿੰਦਲ, ਐਡਵੋਕੇਟ ਸੇਮ ਜ਼ਿੰਦਲ, ਚਮਕੌਰ ਜੱਸੀ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਭਰਤ ਨਾਗਪਾਲ ਨੇ ਹਾਜ਼ਰੀ ਲਵਾਈ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …